ਮੁੰਬਈ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਬਾਲੀਵੁੱਡ ਅਭਿਨੇਤਰੀ ਜੀਆ ਖਾਨ ਦੀ ਮੌਤ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਜੀਆ ਖਾਨ ਦੀ ਮਾਂ ਰਾਬੀਆ ਖਾਨ ਨੇ ਉਨ੍ਹਾਂ 8 ਗਵਾਹਾਂ ਦਾ ਸਟਿੰਗ ਆਪਰੇਸ਼ਨ ਕੀਤਾ ਹੈ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਜਿਆ ਖਾਨ ਨੇ ਆਤਮਹੱਤਿਆ ਕੀਤੀ ਹੈ। ਰਾਬਿਆ ਖਾਨ ਸਟਿੰਗ ਦੀ ਟ੍ਰਾਂਸਕ੍ਰਿਪਟ ਦੇ ਆਧਾਰ ’ਤੇ ਬੰਬੇ ਹਾਈ ਕੋਰਟ ਵਿੱਚ ਇਕ ਅਰਜ਼ੀ ਦਾਖ਼ਲ ਕਰੇਗੀ ਜਿਸ ਵਿੱਚ ਮਾਮਲੇ ਦੀ ਜਾਂਚ ਐਸ.ਆਈ.ਟੀ. ਨੂੰ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਆ ਖਾਨ ਨੇ ਖੁਦਕੁਸ਼ੀ ਨਹੀਂ ਸੀ ਕੀਤੀ ਬਲਕਿ ਉਸ ਦੀ ਹੱਤਿਆ ਹੋਈ ਸੀ। ਸਟਿੰਗ ਆਪ੍ਰੇਸ਼ਨ ਦੌਰਾਨ ਰਾਬਿਆ ਖਾਨ ਨੇ ਜਿਨ੍ਹਾਂ 8 ਲੋਕਾਂ ਦੀ ਗੱਲਬਾਤ ਰਿਕਾਰਡ ਕੀਤੀ ਹੈ ਉਨ੍ਹਾਂ ਵਿੱਚ ਅੰਜੂ ਮਹਿੰਦਰੂ, ਡਾ. ਰਮੇਸ਼ ਅਗਰਵਾਲ, ਡਾ. ਰਾਹੁਲ ਦੱਤਾ, ਇਮਾਰਤ ਦਾ
ਚੌਕੀਦਾਰ ਅਤੇ ਦੋ ਫੁੱਲਾਂ ਵਾਲੇ ਸ਼ਾਮਿਲ ਹਨ। ਅੰਜੂ ਮਹਿੰਦਰੂ ਸਭ ਤੋਂ ਪਹਿਲਾਂ ਘਟਨਾ ਵਾਲੀ ਥਾਂ ’ਤੇ ਪਹੁੰਚੀ ਸੀ ਅਤੇ ਰਮੇਸ਼ ਅਗਰਵਾਲ ਸਭ ਤੋਂ ਪਹਿਲਾਂ ਜਿਆ ਖਾਨ ਦੇ ਘਰ ਪਹੁੰਚੇ ਸਨ। ਡਾ. ਰਾਹੁਲ ਦੱਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਜੀਆ ਖਾਨ ਵਿੱਚ ਆਤਮਹੱਤਿਆ ਦੀ ਪ੍ਰਵਿਰਤੀ ਸੀ।
ਜਿਸ ਦਿਨ ਜਿਆ ਖਾਨ ਆਪਣੇ ਫਲੈਟ ਵਿੱਚ ਮ੍ਰਿਤਕ ਪਾਈ ਗਈ ਸੀ ਉਸ ਦਿਨ ਫੁੱਲਾਂ ਵਾਲਿਆਂ ਦੀ ਦੁਕਾਨ ’ਤੇ ਇਨ੍ਹਾਂ 8 ਲੋਕਾਂ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਪੁਲਿਸ ਨੂੰ ਇਸ ਥਿਊਰੀ ਦੀ ਪੁਸ਼ਟੀ ਕੀਤੀ ਸੀ ਕਿ ਜੀਆ ਖਾਨ ਨੇ ਖੁਦਕੁਸ਼ੀ ਕੀਤੀ ਹੈ ਅਤੇ ਬਾਅਦ ਵਿੱਚ ਅਦਾਲਤ ਨੂੰ ਸੌਂਪੀ ਗਈ ਟ੍ਰਾਂਸਕ੍ਰਿਪਟ ਦੇ ਅਨੁਸਾਰ ਇਨ੍ਹਾਂ ਸਾਰੇ ਲੋਕਾਂ ਨੇ ਆਪਣੇ ਬਿਆਨ ਬਦਲ ਲਏ ਸਨ।