ਮਾਨਸਾ, 30 ਜੂਨ (ਵਕੀਲ ਬਾਂਸਲ)- ਐਸਪੀਡੀ ਮਾਨਸਾ ਡਾ. ਸਚਿਨ ਗੁਪਤਾ ਅਤੇ ਐਸਐਚਓ ਅੰਗਰੇਜ ਸਿੰਘ ਹੁੰਦਲ ਅਗਵਾਈ ਵਿੱਚ ਡੈਪੋ ਸਕੀਮ ਤਹਿਤ ਨਸ਼ਿਆ ਦੇ ਵਿਰੁੱਧ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਲਾਕੇ ਵਿੱਚ ਬੂਟੇ ਲਗਾਉਣ ਲਈ ਥਾਣਾ ਸਾਂਝ ਕੇਂਦਰ ਭੀਖੀ ਵਿਖੇ ਮੀਟਿੰਗ ਕੀਤੀ ਗਈ।ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਥਾਣੇਦਾਰ ਸਮਰਾਟਵੀਰ ਨੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਲਈ ਵਚਨਵੱਧ ਹੈ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਧ ਤੋਂ ਵੱਧ ਪੌਦੇ ਲਾਏ ਜਾ ਰਹੇ ਹਨ।ਜੇਕਰ ਕੋਈ ਵਿਅਕਤੀ ਇਲਾਕੇ ਵਿੱਚ ਨਸ਼ਾ ਵੇਚਦਾ ਹੈ ਉਸ ਬਾਰੇ ਪੁਲਿਸ ਨੂੰ ਸੱਚੀ ਤੇ ਠੋਸ ਇਤਲਾਹ ਦਿਓ ਅਤੇ ਜੇਕਰ ਕੋਈ ਇਲਾਕੇ ਵਿੱਚ ਨਸ਼ਾ ਕਰਨ ਵਾਲਾ ਵਿਅਕਤੀ ਹੈ ਤਾਂ ਉਸ ਨੂੰ ਵੀ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਉ।ਤੰਦਰੁਸਤ ਮਿਸ਼ਨ ਪੰਜਾਬ ਤਹਿਤ ਇਲਾਕੇ ਵਿੱਚ ਬੂਟੇ ਲਗਾਉਣ ਲਈ ਮੀਟਿੰਗ ਵਿੱਚ ਪਹੁੰਚੇ ਫੋਰੈਸਟ ਅਫਸਰ ਬਲਵਿੰਦਰ ਸਿੰਘ ਨੇ ਵੱਖ-ਵੱਖ ਬੂਟਿਆਂ ਦੇ ਲਾਭ ਦੱਸ ਕੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰ ਵੱਲੋ ਚਲਾਈਆ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।ਰੁੱਖ ਲਗਾਉ ਭਵਿੱਖ ਬਚਾਉ ਮਿਸ਼ਨ ਭੀਖੀ ਨਾਲ ਜੁੜੇ ਐਮ.ਸੀ ਮਨੋਜ ਕੁਮਾਰ ਰੌਕੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸਾਂਝ ਕਮੇਟੀ ਮੈਬਰ ਰਜਨੀਸ਼ ਕਾਲਾ, ਸ਼ਿਵ ਕੁਮਾਰ ਬਬਲੂ, ਵਿਨੋਦ ਗਾਂਧੀ, ਪ੍ਰਦੀਪ ਕੁਮਾਰ, ਰਵਿੰਦਰ ਖੁਰਮੀ, ਸਾਬਕਾ ਸਰਪੰਚ ਹਰਵੀਰ ਸਿੰਘ, ਪੰਚ ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਸਰਪੰਚ ਆਸ਼ੂ ਸਿੰਘ, ਬਲਵਿੰਦਰ ਸ਼ਰਮਾ, ਸਰਪੰਚ ਸੁਖਚੈਨ ਸਿੰਘ ਕੋਟੜਾ, ਸਾਬਕਾ ਸਰਪੰਚ ਨਛੱਤਰ ਸਿੰਘ, ਨਾਜਮ ਸਿੰਘ ਢੈਪਈ, ਪੰਚ ਮੱਖਣ ਸਿੰਘ ਢੈਪਈ ਨੇ ਆਪਣੇ ਇਲਾਕੇ ਵਿੱਚ ਨਸ਼ਾ ਖਤਮ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜਿੰਮੇਵਾਰੀ ਲੈਦਿਆ ਇਸ ਮਿਸ਼ਨ ਵਿੱਚ ਪੂਰਨ ਸਹਿਯੋਗ ਦੇਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ। ਇਸ ਮੌਕੇ ਹੋਲ. ਮਨਜਿੰਦਰ ਸਿੰਘ, ਸਿਪਾਹੀ ਹਰਪਾਲ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ ਹਾਜ਼ਰ ਸਨ।
ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਲਈ ਵਚਨਵੱਧ : ਸਮਰਾਟਵੀਰ



