ਲੁਧਿਆਣਾ, 28 ਜੂਨ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- ਕੁਝ ਦਿਨ ਪਹਿਲਾਂ ਹੋਏ ਦੁਗਰੀ ਇਲਾਕੇ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਹੋਰ ਸ਼ਾਤਿਰ ਚੋਰ ਨੂੰ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਸਿਵਲ ਲਾਈਨ ਧਰਮਪਾਲ ਸਿੰਘ ਅਤੇ ਥਾਣਾ ਮੁਖੀ ਵਿਨੋਦ ਕੁਮਾਰ ਨੇ ਦਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਦੁਗਰੀ ਇਲਾਕੇ ਵਿਚ 84 ਤੋਲੇ ਸੋਨਾ ਅਤੇ ਕਰੀਬ 4 ਲਖ ਰੁਪਏ ਦੀ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਪਹਿਲਾਂ ਹੀ ਥਾਣਾ ਦੁਗਰੀ ਨੇ ਰਿਕਵਰੀਕਰ ਲਈ ਸੀ।ਜਿਸ ਤੋਂ ਬਾਅਦ ਇਕ ਹੋਰ ਮੁਲਜ਼ਮ ਮਨੀ ਕੁਮਾਰ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਭਜਣ ਵਿਚ ਕਾਮਯਾਬ ਹੋ ਗਿਆ। ਜਿਸਨੂੰ ਪੁਲਸ ਨੇ ਗੁਪਤ ਸੂਚਨਾ ਆਧਾਰ ਤੇ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਦੋ ਸੋਨੇ ਦੀਆਂ ਮੁੰਦਰੀਆਂ ਬਰਾਮਦ ਹੋਇਆ। ਪੁਛਗਿਛ ਦੌਰਾਨ ਮੁਲਜ਼ਮ ਨੇ ਦਸਿਆ ਕਿ ਉਹ ਪਹਿਲਾਂ ਤਾਂ ਘਰ ਦੀ ਡੋਰ ਬੈਲ ਵਜਾ ਕੇ ਚੈਕ ਕਰਦੇ ਹਨ ਕਿ ਘਰ ਵਿਚ ਕੋਈ ਵਿਅਕਤੀ ਮੌਜੂਦ ਹੈ ਜਾਂ ਨਹੀਂ ਫੇਰ ਉਸ ਘਰ ਦੀ ਖਿੜਕੀ ਜਾਂ ਦਰਵਾਜ਼ੇ ਦਾ ਸਹਾਰਾ ਲੈ ਕੇ ਅੰਦਰ ਦਾਖਲ ਹੋ ਕੇ ਘਰ ਵਿਚ ਪਏ ਕੀਮਤੀ ਸਾਮਾਨ ਅਤੇ ਕੈਸ਼ ਚੋਰੀ ਕਰ ਲੈਂਦੇ ਸਨ। ਮੁਲਜ਼ਮ ਖਿਲਾਫ਼ ਪਹਿਲਾਂ ਵੀ ਲੁਟਾਂ ਖੋਹ, ਚੋਰੀ ਕਰਨ ਅਤੇ ਨਸ਼ਾ ਤਸਕਰੀ ਦੇ ਦੋਸ਼ ਵਿਚ ਸ਼ਹਿਰ ਦੇ ਵਖ ਵਖ ਥਾਣਿਆਂ ਵਿਚ ਅਠ ਮੁਕਦਮੇ ਦਰਜ ਹਨ। ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਮਨੀ ਕੁਮਾਰ ਪੁਤਰ ਅਜ਼ਾਦ ਸਿੰਘ ਵਾਸੀ ਡਾ. ਅੰਬੇਦਕਰ ਨਗਰ ਦੇ ਰੂਪ ਵਿਚ ਹੋਈ ਹੈ
ਥਾਣਾ ਮਾਡਲ ਟਾਊਨ ਪੁਲਿਸ ਨੇ ਸੋਨਾ ਚੋਰੀ ਕਰਨ ਵਾਲੇ ਇਕ ਹੋਰ ਸ਼ਾਤਿਰ ਚੋਰ ਨੂੰ ਕੀਤਾ ਕਾਬੂ



