ਲੋਕ ਲਹਿਰ ਦੂਜੀ ਆਜ਼ਾਦੀ ਦੇ ਸੰਗਠਨਾਂ ਦੇ ਰੋਸ ਪ੍ਰਦਰਸ਼ਨ ਨੇ ਪਾਈਆਂ ਪੁਲਿਸ ਨੂੰ ਭਾਜੜਾਂ

ਬਠਿੰਡਾ, 2 ਮਾਰਚ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਬਠਿੰਡਾ ਦੇ ਚਿਲਡਰਨ ਪਾਰਕ ਵਿ¤ਚ ਲੋਕ ਲਹਿਰ ਦੂਜੀ ਆਜ਼ਾਦੀ ਦੇ ਐਲਾਨ ਤੇ ਇਕੱਠੇ ਹੋਏ ਸੰਗਠਨਾਂ ਦੇ ਰੋਸ ਪ੍ਰਦਰਸ਼ਨ ਕਾਰਨ ਉਸ ਸਮੇਂ ਪੁਲਿਸ ਨੂੰ ਭਾਜੜਾਂ ਜਦੋਂ ਪ੍ਰਦਰਸ਼ਨਕਾਰੀ ਚਿਲਡਰਨ ਪਾਰਕ ਤੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਣ ਲਈ ਨਿਕਲ ਪਏ। ਉਥੇ ਹੀ ਜਿਲ੍ਹਾ ਪੁਲਿਸ ਵੱਲੋਂ ਵੀ ਡੀ.ਐਸ.ਪੀ. ਸਿਟੀ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਨਿਬੜਨ ਲਈ ਸਵੇਰ ਤੋਂ ਹੀ ਚਿਲਡਰਨ ਪਾਰਕ ਦੇ ਅੰਦਰ ਅਤੇ ਬਾਹਰ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ ਪ੍ਰਦਰਸ਼ਨਕਾਰੀ ਜਿਵੇਂ ਹੀ ਸ਼ਹਿਰ ਵਿ¤ਚ ਰੋਸ ਮਾਰਚ ਲਈ ਨਿਕਲਣ ਲ¤ਗੇ ਪੁਲਿਸ ਨੇ ਪਾਰਕ ਦੇ ਗੇਟ ਤੇ ਹੀ ਉਨ੍ਹਾਂ ਨੂੰ ਰੋਕ ਲਿਆ ਅਤੇ ਗੇਟ ਦਾ ਤਾਲਾ ਬੰਦ ਕਰ ਦਿੱਤਾ, ਇਸ ਗ¤ਲ ਤੋਂ ਗੁੱਸਾਏ ਪ੍ਰਦਰਸ਼ਨਕਾਰੀ ਪਾਰਕ ਦੀਆਂ ਕੰਧਾਂ ਉਤੋਂ ਬਾਹਰ ਕੁ¤ਦ ਪਏ । ਵੇਖਦੇ ਹੀ ਵੇਖਦੇ ਸ਼ਾਂਤਮਈ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ

ਅਤੇ ਸਾਰੇ ਪ੍ਰਦਰਸ਼ਨਕਾਰੀ ਪਾਰਕ ਦੀਆਂ ਦੀਵਾਰਾਂ ਉਤੋਂ ਕੁੱਦਦੇ ਹੋਏ ਬਾਹਰ ਆ ਗਏ ਅਤੇ ਸ਼ਹਿਰ ਦੇ ਵ¤ਲ ਕੂਚ ਕਰਨ ਲ¤ਗੇ ਪੰ੍ਰਤੂ ਪੁਲਿਸ ਵਲੋਂ ਚਾਰੇ ਪਾਸਿਓ ਘੇਰ ਲਿਆ, ਇਸ ਵਿ¤ਚ ਪ੍ਰਦਰਸ਼ਨਕਾਰੀ ਅਤੇ ਪੁਲਿਸ ਦੇ ਵਿ¤ਚ ਜੰਮਕੇ ਧ¤ਕਾ- ਮੁ¤ਕੀ ਵੀ ਹੋਈ। ਇਸ ਵਿ¤ਚ ਡੀ.ਐਸ.ਪੀ ਸਿਟੀ ਰੋਮਾਣਾ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਸ਼ਹਿਰ ਵਿ¤ਚ ਰੋਸ ਮਾਰਚ ਨਾ ਕ¤ਢਣ ਦੀ ਅਪੀਲ ਕੀਤੀ ਪਰ ਪ੍ਰਦਰਸ਼ਨਕਾਰੀ ਰੋਸ ਮਾਰਚ ਕ¤ਢਣ ਤੇ ਅੜੇ ਰਹੇ। ਕਿਸੇ ਤਰ੍ਹਾਂ ਡੀ.ਐਸ.ਪੀ ਸਿਟੀ ਰੋਮਾਣਾ ਨੇ ਉ¤ਚਅਧਿਕਾਰੀਆਂ ਨਾਲ ਗ¤ਲਬਾਤ ਕਰਾ ਕੇ ਪ੍ਰਦਰਸ਼ਨਕਾਰੀਆਂ ਦੇ ਨਾਲ ਉਨ੍ਹਾਂ ਦੀ ਮੀਟਿੰਗ ਕਰਾਉਣ ਦੀ ਕਰਵਾਈ ਬਾਅਦ ਪ੍ਰਦਰਸ਼ਨਕਾਰੀ ਕੁ¤ਝ ਸ਼ਾਂਤ ਹੋਏ। ਖਬਰ ਲਿਖੇ ਜਾਣ ਤ¤ਕ ਪ੍ਰਦਰਸ਼ਨਕਾਰੀ ਚਿਲਡਰਨ ਪਾਰਕ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਸਨ ਜਦੋਂ ਕਿ ਪ੍ਰਸ਼ਾਸਨ ਦੇ ਨਾਲ ਉਨ੍ਹਾਂ ਦੇ ਪ੍ਰਤੀਨਿਧੀਆਂ ਦੀ ਗੱਲਬਾਤ ਅਜੇ ਵੀ ਜਾਰੀ ਸੀ।ਇਸ ਤੋਂ ਪਹਿਲਾ ਚਿਲਡਰਨ ਪਾਰਕ ਵਿ¤ਚ ਇਕ¤ਠੇ ਹੋਏ ਪੰਜਾਬ ਦੇ ਵ¤ਖ-ਵੱਖ ਸੰਘਰਸ਼ਸ਼ੀਲ ਸੰਗਠਨਾਂ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੰਦੇ ਹੋਏ ਜੰਮ ਕੇ ਨਾਅਰੇਬਾਜੀ ਕੀਤੀ ਗਈ। ਰੋਸ਼ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਲੋਕ ਲਹਿਰ ਦੂਜੀ ਆਜ਼ਾਦੀ ਲਈ ਪੰਜਾਬ ਦੇ ਪ੍ਰਮੁ¤ਖ ਨੇਤਾਵਾਂ ਪਿਰਮਲ ਸਿੰਘ ਸੰਗਰੂਰ, ਰੁਪਿੰਦਰ ਸਿੰਘ ਰੋਗਲਾ, ਰਘੁਵੀਰ ਸਿੰਘ  ਭਵਾਨੀਗੜ੍ਹ ਅਤੇ ਜਸਮੇਰ ਸਿੰਘ ਨੇ ਕਿਹਾ ਕਿ ਅ¤ਜ ਪੰਜਾਬ ਵਿੱਚ 50 ਲ¤ਖ ਤੋਂ ਜ਼ਿਆਦਾ ਪੜ੍ਹੇ ਲਿਖੇ ਨੌਜਵਾਨ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ ਜਿਨ੍ਹਾਂ ਨੇ ਲੱਖਾਂ ਰੁਪਏ ਖਰਚ ਕਰ ਕੇ ਡਿਗਰੀਆਂ, ਡਿਪਲੋਮੇ ਅਤੇ ਟੈਸਟ ਪਾਸ ਕਰਨ ਦੇ ਬਾਵਜੂਦ ਇਨ੍ਹਾਂ ਦੇ ਲਈ ਪੰਜਾਬ ਸਰਕਾਰ ਦੇ ਕੋਲ ਉਨ੍ਹਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਪਾਲਿਸੀ ਨਹੀ ਹੈ ਜਿਸਦਾ ਖੁਲਾਸਾ ਆਰ.ਟੀ.ਆਈ ਵਲੋਂ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਟੀ.ਈ.ਟੀ. ਪਾਸ ਬੇਰੋਜ਼ਗਾਰ ਅਧਿਆਪਕ, ਲਾਈਨਮੈਨ, ਕੱਚੇ ਕਰਮਚਾਰੀ, ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ ਅਤੇ  ਵਪਾਰੀਆਂ ਦੁਆਰਾ ਆਪਣੀਆਂ ਜਾਇਜ਼ ਮੰਗਾਂ ਲਈ ਰੈਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਪੰਜਾਬ ਸਰਕਾਰ ਸੰਘਰਸ਼ਸ਼ੀਲ ਯੂਨੀਅਨਾਂ ਦੇ ਨੇਤਾਵਾਂ ਤੇ ਝੂਠੇ ਪਰਚੇ ਦਰਜ ਕਰਾ ਦਿੰਦੀ ਹੈ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਲਾਠੀਆਂ ਬਰਸਾਈਆਂ ਜਾਂਦੀਆਂ ਹਨ ਉਨ੍ਹਾਂ ਨੇ ਕਿਹਾ ਕਿ ਭਰਤੀਆਂ ਨੂੰ ਜਾਣ ਬੁਝ ਕੇ ਕੋਰਟ ਕੇਸਾਂਵਿ¤ਚ ਉਲਝਾਇਆ ਜਾ ਰਿਹਾ ਹੈ ਅਤੇ ਕਿਸੇ ਵੀ ਅਦਾਰੇ ਵਿ¤ਚ ਨਵੀਂ ਭਰਤੀਆਂ ਨਹੀ ਕ¤ਢੀਆਂ ਜਾ ਰਹੀਆਂ, ਠੇਕੇਦਾਰੀ ਸਿਸਟਮ ਦੇ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ¤ਕੇ ਕਰਮਚਾਰੀਆਂ  ਦੇ ਬਰਾਬਰ ਤਨਖਾਹ ਕਾਨੂੰਨ ਲਾਗੂ ਨਹੀ ਕੀਤਾ ਗਿਆ ਦੂਜੇ ਪਾਸੇ ਕ¤ਚੇ ਕਰਮਚਾਰੀਆਂ ਤੋਂ ਘ¤ਟ ਤਨਖਾਹ  ਉ¤ਤੇ 10 ਗੁਣਾ ਜ਼ਿਆਦਾ ਕੰਮ ਲਿਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ- ਭਾਜਪਾ ਸਰਕਾਰ ਨੌਜਵਾਨ, ਕਿਸਾਨ, ਬੇਰੋਜਗਾਰ, ਕ¤ਚੇ ਕਰਮਚਾਰੀਅਂ, ਵਪਾਰੀਆਂ, ਮਜਦੂਰਾਂ, ਵਿਦਿਆਰਥੀਆਂ, ਔਰਤਾਂ ਅਤੇ ਬੁਰਜੁਗਾਂ ਦੇ ਹੱਕਾਂ ਤੇ ਲਗਾਤਾਰ ਢਾਕਾ ਪਾ ਕੇ ਆਪਣੀਆਂ ਤਿਜੋਰੀਆਂ ਭਰ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਅ¤ਜ ਪੰਜਾਬ ਵਿ¤ਚ ਸ਼ਰਾਬ ਦੇ ਠੇਕੇ, ਟਰਾਂਸਪੋਰਟ, ਰੇਤਾ-ਬਜਰੀ , ਕੇਬਲ ਨੈ¤ਟਵਰਕ,ਕਾਲਜ, ਯੂਨਿਰਵਸਿਟੀਆਂ ਅਤੇ ਸਾਰੇ ਸਰਕਾਰੀ ਕਾਲਜਾਂ ‘ਤੇ ਕਬਜਾ ਕਰ ਕੇ ਆਮ ਲੋਕਾਂ ਦੀ ਵੱਡੇ ਪੱਧਰ ਤੇ ਲੁ¤ਟ ਖਸੁੱਟ ਕਰ ਕੇ ਉਨਾਂ ਨੂੰ ਆਰਥਕ ਅਤੇ ਮਾਨਸਿਕ ਤੌਰ ਤੇ ਗੁਲਾਮ ਬਣਾ ਰਹੀ ਹੈ। ਇਸ ਮੌਕੇ ਤੇ ਸਮੂਹ  ਸੰਗਠਨਾਂ ਨੇ ਅਕਾਲੀ ਭਾਜਪਾ ਦੇ ਸਮੂਹ ਉਮੀਦਵਾਰਾਂ ਦੇ ਬਾਈਕਾਟ ਕਰਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਟੀ. ਈ.ਟੀ. ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ , ਬੇਰੋਜ਼ਗਾਰ ਲਾਈਨਮੈਨ ਯੂਨੀਅਨ,ਪੀ.ਆਰ. ਟੀ. ਸੀ. ਕੰਟਰੇਕਟ ਵਰਕਰ ਯੂਨੀਅਨ ਆਜ਼ਾਦ ਪੰਜਾਬ, ਯੂਨੀਅਨ ਆਜ਼ਾਦ, ਵੈਟਨਰੀ ਏਆਈਈ ਵਰਕਰ ਪਸ਼ੂ ਪਾਲਣ ਵਿਭਾਗ, ਜਲ ਸਪਲਾਈ ਸੈਨੀਟੇਸ਼ਨ , ਐਨ.ਆਰ.ਐਚ.ਐਮ , ਸਟਾਫ ਨਰਸਿੰਗ ਯੂਨੀਅਨ ਪਾਰਟ ਟਾਇਮ ਸਵੀਪਰ ਯੂਨੀਅਨ , ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹ¤ਬਤ,, ਗੁਰੂ ਨਾਨਕ ਦੇਵ ਥਰਮਲ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ ਬਠਿੰਡਾ ,ਈ.ਜੀ.ਐਸ. / ਏ . ਆਈ. ਈ./ ਐਸ.ਟੀ. ਆਰ.  ਯੂਨੀਅਨ, ਪੀ. ਐੇਸ . ਪੀ. ਸੀ. ਐਲ . ਕੰਟੈਰਕਟ ਵਰਕਰ ਯੂਨੀਅਨ  ਆਜ਼ਾਦ, ਸਾਖਰਤਾ ਪ੍ਰੇਰਕ ਟੀਚਰ ਯੂਨੀਅਨ ਦੇ ਆਗੂਆਂ ਨੇ ਵੀ ਰੈਲੀ ਨੂੰ ਸੰਬੋਧਿਤ ਕੀਤਾ।

Send this to a friend