ਬੋਹਾ, 26 ਜੂਨ(ਸੰਤੋਖ ਸਾਗਰ)- ਮਾਨਸਾ ਜਿਲਾ ਪੰਜਾਬ ਪੁਲਿਸ ਦੇ ਐ¤ਸ.ਐ¤ਸ.ਪੀ ਸ਼੍ਰੀ ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਕਪਤਾਨ ਪੁਲਿਸ ਸਥਾਨਕ ਜਿਲਾ ਸਾਂਝ ਅਫਸਰ ਡਾ. ਸਚਿਨ ਗੁਪਤਾ ਦੀ ਯੋਗ ਰਹਿਨੁਮਾਈ ਹੇਠ ਅੱਜ ਸਬ ਡਵੀਜਨ ਬੁਢਲਾਡਾ ਪੁਲੀਸ ਪ੍ਰਸ਼ਾਸਨ ਡੀ.ਐ¤ਸ.ਪੀ ਸ੍ਰੀ ਰਛਪਾਲ ਸਿੰਘ ਅਤੇ ਐ¤ਸ.ਡੀ.ਐ¤ਮ ਸ਼੍ਰੀ ਗੁਰਸਿਮਰਨ ਸਿੰਘ ਢਿੱਲੋਂ ਦੀ ਦੇਖਰੇਖ ਹੇਠ ਬੋਹਾ ਦੇ ਏ.ਆਰ ਪੈਲਿਸ ਵਿਖੇ ਅੰਤਰਾਸਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਬੋਹਾ ਥਾਣਾ ਸਾਂਝ ਕੇਂਦਰ ਕਮੇਟੀ ਮੈਂਬਰ ਅਤੇ ਸਮਾਜ ਸੇਵੀ ਹਰਪਾਲ ਸਿੰਘ ਪੰਮੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਬੋਹਾ ਖੇਤਰ ਦੀਆਂ ਪੰਚਾਇਤਾਂ ਅਤੇ ਪਤਵੰਤੇ ਸੱਜਣ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ।ਡੀ.ਐ¤ਸ.ਪੀ ਸ੍ਰੀ ਰਛਪਾਲ ਸਿੰਘ ਅਤੇ ਐ¤ਸ.ਡੀ.ਐ¤ਮ ਸ਼੍ਰੀ ਗੁਰਸਿਮਰਨ ਸਿੰਘ ਢਿੱਲੋਂ ਨੇ ਨਸ਼ਾ ਵਿਰੋਧੀ ਦਿਵਸ ਵਿੱਚ ਇੱਕਤਰ ਹੋਏ ਬੋਹਾ ਖੇਤਰ ਦੇ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਨੌਜਵਾਨ ਵਰਗ ਨੂੰ ਉਹਨਾਂ ਦੇ ਸਿਹਤ ਸੰਭਾਲ ਬਾਰੇ ਜਾਣੂ ਕਰਵਾਕੇ, ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੇ ਨੁਕਸਾਨ ਬਾਰੇ ਦੱਸਕੇ ਸਮਾਜਕ ਅਲਾਹਮਤਾਂ ਤੋਂ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਮਾਨਸਾ ਜਿਲਾ ਨਸ਼ਿਆਂ ਤੋਂ ਦੂਰ ਰਹਿਕੇ ਪੜਾਈ ਦੇ ਖੇਤਰ ਵਿੱਚ 22 ਜਿਲਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮੋਹਰੀ ਜਿਲਾ ਬਣਿਆਂ ਹੈ। ਥਾਣਾ ਮੁਖੀ ਬੋਹਾ ਸ਼੍ਰੀ ਪ੍ਰਿਤਪਾਲ ਸਿੰਘ ਅਤੇ ਥਾਣਾਂ ਸਾਂਝ ਕੇਂਦਰ ਬੋਹਾ ਦੇ ਮੁਖੀ ਸ਼੍ਰੀ ਰਾਮ ਸਿੰਘ ਨੇ ਕਿਹਾ ਕਿ ਭਾਵੇਂ ਮਾਨਸਾ ਜਿਲਾ ਹਰਿਆਣੇ ਨਾਲ ਲਗਦਾ ਹੈ ਪਰ ਇਸ ਜਿਲੇ ਦੇ ਹੱਦ ਉ¤ਪਰ ਪੈਂਦੇ ਪਿੰਡਾਂ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਪਾਏ ਗਏ ਹਨ।ਇਸ ਸਮਾਗਮ ਵਿੱਚ ਗੁਰਮੇਲ ਸਿੰਘ ਰੂਗਾਂ ਅਤੇ ਫਿਲਮੀ ਕਲਾਕਾਰ ਦਰਸ਼ਨ ਘਾਰੂ ਨੇ ਹਾਸਰਸ ਪ੍ਰੋਗਰਾਮ ਪੇਸ਼ ਕਰਕੇ ਇੱਕਤਰ ਹੋਏ ਲੋਕਾਂ ਦੇ ਢਿੱਡੀ ਪੀੜਾਂ ਪਾਈਆਂ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬੋਹਾ ਥਾਣਾ ਵਿਖੇ ਤਾਇਨਾਤ ਅਡੀਸ਼ਨਲ ਐ¤ਸ.ਐ¤ਚ.ਓ ਸਤਵਿੰਦਰ ਸਿੰਘ, ਐ¤ਸ.ਐ¤ਚ.ਓ ਸਦਰ ਬੁਢਲਾਡਾ ਗੁਰਮੀਤ ਸਿੰਘ, ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਮਾਨ, ਹੋਲਦਾਰ ਕਸ਼ਮੀਰ ਸਿੰਘ,ਸ.ਠ ਪ੍ਰੇਮ ਕੁਮਾਰ,ਸ.ਠ ਬੱਗਾ ਸਿੰਘ, ਸ.ਠ ਸ਼ੁਰੇਸ਼ ਕੁਮਾਰ, ਸ.ਠ ਪ੍ਰੀਤਮ ਸਿੰਘ, ਸ.ਠ ਜਸਪਾਲ ਸਿੰਘ, ਸ.ਠ ਪਵਿੱਤਰ ਸਿੰਘ,ਗੋਪਾਲ ਸਿੰਘ,ਹੋਲਦਾਰ ਪਰਮਜੀਤ ਸਿੰਘ, ਥਾਣਾ ਮੁਨਸ਼ੀ ਹਰਵਿੰਦਰ ਸਿੰਘ,ਜਗਸੀਰ ਸਿੰਘ,ਸੰਦੀਪ ਸਿੰਘ,ਸਾਂਝ ਕਮੇਟੀ ਮੈਂਬਰ ਸੰਤੋਖ ਸਿੰਘ,ਮਾਸਟਰ ਮਹਿੰਦਰ ਸਿੰਘ, ਏ. ਆਰ ਪੈਲਿਸ ਮਾਲਕ ਰਾਜ ਕੁਮਾਰ ਬੋਹਾ ਆਦਿ ਦਾ ਵਡਮੁੱਲਾ ਸਹਿਯੋਗ ਰਿਹਾ।
ਇਸ ਮੌਕੇ ਬੋਹਾ ਨਗਰ ਪੰਚਾਇਤ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ, ਵਾਇਸ ਪ੍ਰਧਾਨ ਜਗਤਾਰ ਸਿੰਘ ਤਾਰੀ,ਸਮਾਜ ਸੇਵੀ ਸ਼ਿੰਦਰ ਸਿੰਘ, ਐ¤ਮ.ਸੀ ਮੁਖਤਿਆਰ ਸਿੰਘ, ਸਾਬਕਾ ਪੰਚ ਭੂਰਾ ਸਿੰਘ, ਭੁਪਿੰਦਰ ਸਿੰਘ, ਕਾਂਗਰਸੀ ਆਗੂ ਲਛਮਣ ਸਿੰਘ ਗੰਡੂਆਂ,ਯੂਵਾ ਕਾਂਗਰਸੀ ਆਗੂ ਨਵੀਨ ਕੁਮਾਰ ਕਾਲਾ,ਕਾਂਗਰਸੀ ਅਣਥੱਕ ਵਰਕਰ ਹਰਪ੍ਰੀਤ ਸਿੰਘ ਪਿਆਰੀ, ਸਾਬਕਾ ਬਲਾਕ ਸੰਮਤੀ ਮੈਂਬਰ ਕਾਂਗਰਸੀ ਆਗੂ ਲਵਇੰਦਰ ਸਿੰਘ ਲਵਲੀ, ਬੇਅੰਤ ਸਿੰਘ ਸਰਪੰਚ ਰਾਮਨਗਰ ਭੱਠਲ,ਸਮਾਜ ਸੇਵੀ ਮੱਖਣ ਸਿੰਘ ਰਾਮਨਗਰ ਭੱਠਲ, ਡਾ.ਤਰਸੇਮ ਸਿੰਘ,ਜਗਦੇਵ ਸਿੰਘ ਸਰਪੰਚ ਜੋਈਆਂ, ਕਰਪਾਲ ਸਿੰਘ ਬੋਹਾ, ਸਤਵੀਰ ਸਿੰਘ ਵਰੇ, ਬਾਬਾ ਜਗਜੀਤ ਸਿੰਘ ਨਾਨਕ ਠਾਠ ਗੁਰਨੇਕਲਾਂ, ਨਰਿੰਜਣ ਬੋਹਾ, ਏ.ਐ¤ਸ.ਆਈ ਸ਼ੁਰੇਸ਼ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।
ਪੁਲਿਸ ਵੱਲੋਂ ਬੋਹਾ ਵਿਖੇ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ



