ਫਿਲਮਾਂ ਲਈ ਕਪਿਲ ਛੱਡ ਸਕਦਾ ਹੈ ਕਾਮੇਡੀ ਨਾਈਟਸ

kapil ਮੁੰਬਈ, 1 ਮਾਰਚ (ਪੀ.ਟੀ.)-ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਹੁਣ ਫਿਲਮਾਂ ਵਿਚ ਕੰਮ ਕਰੇਗਾ। ਲੋਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਫਿਲਮਾਂ ਨਿਰਮਾਤਾਵਾਂ ਦੀ ਪਸੰਦ ਬਣ ਗਿਆ ਹੈ ਤੇ ਉਸ ਨੂੰ ਯਸ਼ ਬੈਨਰ ਦੀਆਂ ਤਿੰਨ ਫਿਲਮਾਂ ਮਿਲੀਆਂ ਹਨ ਤੇ ਉਹ ਫਿਲਮ ‘ਬੈਂਕ ਚੋਰ’ ਦੀ ਸ਼ੂਟਿੰਗ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਇਹ ਵੀ ਖ਼ਬਰ ਹੈ ਕਿ ਕਪਿਲ ਸ਼ਰਮਾ ਟੀ.ਵੀ ਸ਼ੋਅ ਕਾਮੇਡੀ ਨਾਈਟਜ਼ ਵਿਦ ਕਪਿਲ’ ਨੂੰ ਅਲਵਿਦਾ ਆਖ ਸਕਦਾ ਹੈ। ਇਕ ਵੈਬਸਾਈਟ ਦੀ ਖ਼ਬਰ ਅਨੁਸਾਰ ਇਸ ਸ਼ੋਅ ਰਾਹੀਂ ਕਪਿਲ ਨੂੰ ਜਿਥੇ ਆਪਣੀ ਪਛਾਣ ਕਰਨ ਦਾ ਮੌਕਾ ਮਿਲਿਆ, ਉਥੇ ਫਿਲਮਾਂ ਵਿਚ ਕੰਮ ਮਿਲਣ ਤੋਂ ਬਾਅਦ ਉਹ ਹੁਣ ਇਹ ਸ਼ੋਅ ਛੱਡ ਰਿਹਾ ਹੈ। ਪਹਿਲਾਂ ਇਹ ਵੀ ਖ਼ਬਰ ਸੀ ਕਿ ਸ਼ੋਅ ਦਾ ਪ੍ਰਸਾਰਣ ਹਫ਼ਤੇ ਵਿਚ ਇਕ ਦਿਨ ਕੀਤਾ ਜਾਵੇਗਾ, ਪਰ ਹੁਣ ਚਰਚਾ ਹੈ ਕਿ ਕਪਿਲ ਸ਼ੋਅ ਵਿਚ ਕੰਮ ਨਹੀਂ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਕਪਿਲ ਆਪਣੇ ਫਿਲਮੀ ਕੈਰੀਅਰ ਲਈ ਅਜਿਹਾ ਕਰ ਰਿਹਾ ਹੈ। ਉਹ ਆਪਣੇ ਫਿਲਮੀ ਕੈਰੀਅਰ ’ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦੇ ਹਨ, ਇਸ ਲਈ ਸ਼ੋਅ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ।

Send this to a friend