Skip to content
Independent perspectives. Global stories.
BREAKING

ਕੇਂਦਰ ਵੱਲੋਂ ਕਸ਼ਮੀਰ ’ਚ ਰਮਜ਼ਾਨ ਜੰਗਬੰਦੀ ਖਤਮ-ਫੌਜ ਐਕਸ਼ਨ ’ਚ

Share this story

ਰਾਜਨਾਥ ਸਿੰਘ ਵੱਲੋਂ ਆਲ ਆਊਟ ਆਪ੍ਰੇਸ਼ਨ ਮੁੜ ਸ਼ੁਰੂ ਕਰਨ ਦੇ ਆਦੇਸ਼

ਨਵੀਂ ਦਿੱਲੀ/ਸ਼੍ਰੀਨਗਰ, 17 ਜੂੁਨ- ਰਮਜ਼ਾਨ ਦੇ ਮਹੀਨੇ ‘ਚ ਜੰਮੂ-ਕਸ਼ਮੀਰ ’ਚ ਲਾਗੂ ਕੀਤੀ ਗਈ ਜੰਗਬੰਦੀ ਨੂੰ ਅਗੇ ਨਹੀਂ ਵਧਾਇਆ ਗਿਆ ਹੈ।ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦਾ ਐਲਾਨ ਕਰਦੇ ਹੋਏ ਫੌਜ ਨੂੰ ਅਤਵਾਦੀਆਂ ਦੇ ਖਿਲਾਫ ਚਲ ਰਹੇ ਅਪਰੇਸ਼ਨ ਨੂੰ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣ ਦੇ ਆਦੇਸ਼ ਦਿੱਤਾ ਹੈ।ਭਾਰਤ ਸਰਕਾਰ ਨੇ ਰਮਜ਼ਾਨ ਦੇ ਪਵਿਤਰ ਮਹੀਨੇ ਦੌਰਾਨ ਕਸ਼ਮੀਰ ’ਚ ਜੰਗਬੰਦੀ ਦਾ ਐਲਾਨ ਕੀਤਾ ਸੀ।ਹਾਲਾਂਕਿ ਇਸ ਵਿਚਕਾਰ ਕਸ਼ਮੀਰ ’ਚ ਅਤਵਾਦੀ ਹਮਲਿਆਂ ’ਚ ਕਾਫੀ ਵਾਧਾ ਹੋਇਆ ਸੀ।ਅੱਤਵਾਦੀਆਂ ਨੇ ਫੌਜ ਨੂੰ ਤਾਂ ਨਿਸ਼ਾਨਾ ਬਣਾਇਆ ਹੀ, ਪਿਛਲੇ ਦਿਨਾਂ ‘ਰਾਈਜਿੰਗ ਕਸ਼ਮੀਰ’ ਦੇ ਸੰਪਾਦਕ ਸੁਜਾਤ ਬੁਖਾਰੀ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ।ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਕਾਫੀ ਅਲੋਚਨਾ ਹੋ ਰਹੀ ਸੀ।ਹੁਣ ਈਦ ਤੋਂ ਬਾਅਦ ਦਿਲੀ ’ਚ ਹੋਈ ਬੈਠਕ ’ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਜੰਗਬੰਦੀ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ।ਗ੍ਰਹਿ ਮੰਤਰੀ ਰਾਜਨਾਥ ਨੇ ਕਿਹਾ ਕਿ ਰਮਜ਼ਾਨ ਦੌਰਾਨ ਜੰਗਬੰਦੀ ਦੇ ਇਸ ਫੈਸਲੇ ਦੀ ਹਰ ਪਾਸੇ ਤਾਰੀਫ ਹੋਈ ਸੀ।ਰਾਜਨਾਥ ਸਿੰਘ ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਰਮਜ਼ਾਨ ਮਨਾਉਣ ਲਈ ਸੁਰਖਿਆ ਫੋਰਸ ਨੇ ਸਰਕਾਰ ਦੇ ਫੈਸਲੇ ਨੂੰ ਜਿਵੇਂ ਹੀ ਲਾਗੂ ਕੀਤਾ ਗਿਆ, ਅਸੀਂ ਉਸ ਦੀ ਸਰਾਹਨਾ ਕਰਦੇ ਹਨ। ਸੁਰਖਿਆ ਫੋਰਸ ਨੇ ਇਸ ਸਮੇਂ ਨਿਸ਼ਚਿਤ ਕੀਤੇ ਸਮੇਂ ਦੌਰਾਨ ਮਿਸਾਲੀ ਸੰਜਮ ਪ੍ਰਦਰਸ਼ਿਤ ਕੀਤਾ, ਜਦੋਂਕਿ ਅਤਵਾਦੀਆਂ ਨੇ ਆਪਣੇ ਹਮਲੇ ਜਾਰੀ ਰਖੇ।ਸੁਰਖਿਆ ਫੋਰਸਾਂ ਨੂੰ ਨਿਰਦੇਸ਼ ਦਿਤਾ ਜਾਂਦਾ ਹੈ ਕਿ ਅਤਵਾਦੀਆਂ ਨੂੰ ਹਮਲੇ, ਹਿੰਸਾ ਅਤੇ ਹਤਿਆਵਾਂ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁਕੇ।

WRITTEN BY