Skip to content
Independent perspectives. Global stories.
BREAKING

ਪੰਜਾਬ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਕੌਮਾਂਤਰੀ ਤਸਕਰ ਗਿਰੋਹ ਦਾ ਪਰਦਾਫਾਸ਼-ਕੈਨੇਡੀਅਨ ਤਸਕਰ ਸਮੇਤ 4 ਕਾਬੂ

Share this story

4 ਕਿਲੋਗਰਾਮ 750 ਗ੍ਰਾਮ ਮਹਿੰਗੀ ਡਰਗ ‘ਕੈਟਾਮਾਈਨ’ ਅਤੇ 6 ਕਿਲੋਗਰਾਮ ‘ਅਫੀਮ’ ਬਰਾਮਦ

ਚੰਡੀਗੜ੍ਹ, 17 ਜੂਨ (ਪੰਜਾਬ ਟਾਇਮਜ਼ ਬਿਊਰੋ)- ਡਰੱਗਜ਼ ਸਮਗ¦ਿਗ ਦੀ ਇੱਕ ਵੱਡੀ ਮੱਛੀ ਨੂੰ ਬੇਨਕਾਬ ਕਰਕੇ ਪੰਜਾਬ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਵਿਦੇਸ਼ਾਂ ਵਿੱਚ ਨਸ਼ੀਲੇ ਪਦਾਰਥ ਸਮਗ¦ਿਗ ਕਰਨ ਲਈ ਕੋਰੀਅਰ ਸੇਵਾਵਾਂ ਦੀ ਵਰਤੋਂ ਕਰ ਰਹੇ ਸਨ, ਇਸ ਤਰ੍ਹਾਂ ਪੰਜਾਬ ਦੇ ਨਾਲ ਕੈਨੇਡਾ ਲਈ ਚੱਲ ਰਹੀ ਨਸ਼ੀਲੇ ਪਦਾਰਥਾਂ ਦੀ ਵੱਡੀ ਤਸਕਰੀ ਦੇ ਕੌਮਾਂਤਰੀ ਨੈਟਵਰਕ ਨੂੰ ਵੀ ਤੋੜ ਦਿੱਤਾ ਗਿਆ ਹੈ। ਇਨ੍ਹਾਂ ਗਿਰਫਤਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ ਹੈ, ਜਿਸ ਵਿੱਚ ਇਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਸਮਲਗਰ ਗਿਰੋਹ ਦਾ ਖੁਲਾਸਾ ਕੀਤਾ ਹੈ, ਜੋ ਕਿ ਠਕੈਟਾਮਾਈਨੂ ਅਤੇ ਠਅਫੀਮ ੂ ਦੀ ਸਮਗ¦ਿਗ ਵਿਚ ਸ਼ਾਮਲ ਮੋਡੀਊਲ ਨੂੰ ਕੰਟ੍ਰੋਲ ਕਰ ਰਿਹਾ ਸੀ।ਏ.ਆਈ.ਜੀ ਕਾਊਂਟਰ ੍ਯਿੲੰਟੈਲੀਜੈਂਸ ਐਚ.ਕੇ.ਪੀ.ਐਸ ਖੱਖ, ਜੋ ਕਿ ਕੁਝ ਸਮੇਂ ਤੋਂ ੍ਯਿੲ ੱਕ ਬਦਨਾਮ ਕੈਨੇਡੀਅਨ ਸਮਗਲਰ ਠਦਵਿੰਦਰ ਦੇਵੂ ਦਾ ਪਿੱਛਾ ਕਰ ਰਹੇ ਸਨ ,ਇਸ ਕਾਰਵਾਈ ਬਾਰੇ ਦੱਸਿਆ ਕਿ ਰੈਕੇਟ ਕੈਨੇਡੀਅਨ ਨਾਗਰਿਕ ਠਕਮਲਜੀਤ ਸਿੰਘ ਚੌਹਾਨੂ, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਪਿੱਛੋਂ ਜਿਲ੍ਹਾ ਜਲੰਧਰ ਦੇ ਪਿੰਡ ਨਗਰ ਦਾ ਰਹਿਣ ਵਾਲਾ ਹੈ ਅਤੇ ਦੇਵਿੰਦਰ ਨਿਰਵਾਲ ਉਰਫ ਦੇਵ ਜੋ ਮੂਲ ਰੂਪ ਵਿੱਚ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਵਰਤਮਾਨ ਸਮੇਂ ਐਚ 53, ਗੁਰਬਖਸ਼ ਸਿੰਘ ਨਗਰ,ਖੰਨਾ , ਲੁਧਿਆਣਾ ਵਿਖੇ ਰਹਿੰਦਾ ਹੈ ਦੁਆਰਾ ਸਾਂਝੇ ਰੂਪ ਵਿੱਚ ਮਿਲਕੇ ਚਲਾਇਆ ਜਾ ਰਿਹਾ ਸੀ। ਸ੍ਰੀ ਖੱਖ , ਜਿਨਾਂ ਦੀ ਨਿਗਰਾਨੀ ਵਿੱਚ ਕਾਊਂਟਰ ਇੰਟੈਲੀਜੈਂਸ ਅਤੇ ਜ¦ਧਰ ਪੁਲਿਸ ਦਿਹਾਤੀ ਨੇ ਇਹ ਸਾਂਝਾ ਆਪ੍ਰੇਸ਼ਨ ਚਲਾਇਆ , ਨੇ ਦੱਸਿਆ ਕਿ ਦੇਵ ਜਿਸਦਾ ਨਸ਼ਾ ਤਸਕਰੀ ਵਿੱਚ ਸੰਸਾਰ ਵਿੱਚ ਇਕ ਵੱਡਾ ਨਾਂ ਹੈ, ਉੱਪਰ ਇਨਫੋਰਸਮੈਂਟ ਡਾਇਰੈਕਟਰ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਵੀ ਨਜ਼ਰ ਰੱਖੀ ਹੋਈ ਸੀ। ਪੁਲਿਸ ਨੇ 4.75 ਕਿਲੋਗਰਾਮ ਠਕੈਟਾਮਾਈਨੂ ਅਤੇ 6 ਕਿਲੋਗਰਾਮ ਠਅਫੀਮ ੂ ਜੋ ਦੋਹਰੀ ਪਰਤ ਵਿੱਚ 7 ਵੱਡੀਆਂ ਕੜਾਹੀਆਂ ਵਿੱਚ ਪੈਕ ਕੀਤੀ ਗਈ ਸੀ ਨੂੰ ਜ਼ਬਤ ਕੀਤਾ ਹੈ। ਮੂਲ ਰੂਪ ਵਿੱਚ ਇਨਾਂ ਕੜਾਹੀਆਂ ਨੂੰ ¦ਗਰ ਸਮਗਰੀ ਦੀਆਂ ਤਿਆਰੀਆਂ ਲਈ ਵਰਤਿਆ ਜਾਂਦਾ ਹੈ। ਦੇਵ(68) ਦੇ ਇਲਾਵਾ , ਹੋਰ ਮੁਲਜ਼ਮਾਂ ਦੀ ਸ਼ਨਾਖਤ ਅਜੀਤ ਸਿੰਘ(45) ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੈਤੇਵਾਲੀ ਥਾਣਾ ਪਤਾਰਾ ਜਿਲ੍ਹਾ ਜਲੰਧਰ,ਤਰਲੋਚਨ ਸਿੰਘ(42) ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੈਤੀਵਾਲੀ ਥਾਣਾ ਪਤਾਰਾ ਜਿਲ੍ਹਾ ਜਲੰਧਰ ਅਤੇ ਗੁਰਬਖਸ਼ ਸਿੰਘ (50) ਪੁੱਤਰ ਪਰਗਟ ਸਿੰਘ ਵਾਸੀ ਪਿੰਡ ਕਾਠੇ ਥਾਣਾ ਬੁਲੋਵਾਲ, ਹੁਸ਼ਿਆਰਪੁਰ ਵਜੋਂ ਹੋਈ ਹੈ।
ਗ੍ਰਿਫਤਾਰੀਆਂ ਦੇ ਵੇਰਵੇ ਦਿੰਦਿਆਂ, ਏ.ਆਈ.ਜੀ ਖੱਖ ਨੇ ਕਿਹਾ ਕਿ ਇਕ ਭਰੋਸੇਯੋਗ ਸੂਤਰ ਤੋਂ ਮਿਲੀ ਅਹਿਮ ਜਾਣਕਾਰੀ ਤੇ ਜਿਲ੍ਹਾ ਪੁਲਿਸ ਜ¦ਧਰ ਦਿਹਾਤੀ ਦੀ ਸੀਆਈਏ ਦੀ ਟੀਮ ਦੇ ਨਾਲ ਕਾਊਂਟਰ ਇਨਟੈਲੀਜੈਂਸ ਵਿਭਾਗ ਨੇ ਜੰਡੂ ਸਿੰਘ ਦੇ ਨੇੜੇ ਹਰੀਪੁਰ ਟੀ ਪੁਆਇੰਟ ਇੱਕ ਵਿਸ਼ੇਸ਼ ਮੁਹਿਮ ਚਲਾਈ ਅਤੇ ਦੋ ਕਾਰਾਂ ਨਿਸਾਨ ਮਾਈਕਰਾ ਅਤੇ ਨਿਸਨ ਟਰੇਨੋ ਵਿੱਚ 7 ਵੱਡੀਆਂ ਖਾਣਾ ਪਕਾਉਣ ਵਾਲੀਆਂ ਕੜਾਹੀਆਂ ਵਿੱਚ ਨਸ਼ੀਲੇ ਪਦਾਰਥ ਛੁਪਾਕੇ ਲੈ ਜਾ ਰਹੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨਾਂ ਨਸ਼ੀਲੇ ਪਦਾਰਥਾਂ ਨੂੰ ਕੋਰੀਅਰ ਰਾਹੀਂ ਅੱਗੇ ਕੈਨੇਡਾ ਭੇਜਿਆ ਜਾਣਾ ਸੀ। ਯੋਜਨਾ ਅਨੁਸਾਰ ਦਵਿੰਦਰ ਉਰਫ ਦੇਵ ਅਤੇ ਅਜੀਤ ਸਿੰਘ ਉਰਫ ਜੀਤੇ ਨੇ ਆਪਣੇ ਭਾਰਤੀ ਸ੍ਰੋਤਾਂ ਤੋਂ ਨਸ਼ੀਲੇ ਪਦਾਰਥਾਂ ਦਾ ਪ੍ਰਬੰਧ ਕਰਨਾ ਅਤੇ ਉਨਾਂ ਨੂੰ ਚੰਗੇ ਢੰਗ ਨਾਲ ਪੈਕ ਕਰਨਾ ਸੀ ਤੇ ਕਰਲਜੀਤ ਚੌਹਾਨ ਨੇ ਕੋਰੀਅਰ ਰੂਟ ਰਾਹੀਂ ਇਸਨੂੰ ਕੈਨੇਡਾ ਤੱਕ ਲੈਕੇ ਜਾਣ ਦੀ ਜਿੰਮੇਵਾਰੀ ਲਈ ਸੀ। ਕਮਲਜੀਤ ਦੇ ਕਹਿਣ ‘ਤੇ ਅਜੀਤ ਸਿੰਘ ਨੇ ਮਾਲੋਰਕੋਟਲੇ ਤੋਂ 14 ਵੱਡੇ ਖਾਣਾ ਬਣਾਉਣ ਵਾਲੇ ਕੜਾਹਿਆਂ ਦੀ ਖਰੀਦ ਕੀਤੀ ਅਤੇ ਦੋ ਕੜਾਹੀਆਂ ਨੂੰ ਇਕ ਦੂਜੇ ਵਿੱਚ ਰੱਖ ਕੇ ਉਨਾਂ ਦੇ ਵਿੱਚ ਨਸ਼ੀਲੇ ਪਦਾਰਥ ਨੂੰ ਲੁਕਾ ਕੇ ਇਨੀਂ ਚੰਗੀ ਤਰਾਂ ਜੋੜਿਆ ਕਿ ਇਹ ਸਿਰਫ ਇੱਕ ਕੜਾਹੀ ਹੀ ਲਗਦੀ ਸੀ ਅਤੇ ਇਸ ਤਰਾਂ ਉਸਨੇ 7 ਅਜਿਹੇ ਕੜਾਹੇ ਬਣਾਏ । ਅਜੀਤ ਸਿੰਘ ਨੇ ਵੈਲਡਿੰਗ ਦੇ ਕੰਮ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੋਈ ਸੀ। ਉਨਾਂ ਉੱਤਰ ਪ੍ਰਦੇਸ਼ ਦੇ ਰਾਮਪੁਰ ਅਤੇ ਮੱਧ ਪ੍ਰਦੇਸ਼ ਤੋਂ ਕੈਟਾਮਾਈਨ ਖਰੀਦਿਆ ਸੀ। ਇਸ ਕਾਰਵਾਈ ਲਈ ਕੈਨੇਡੀਅਨ ਆਯੋਜਕਾਂ ਅਤੇ ਭਾਰਤੀ ਤਸਕਰਾਂ ਸਮੇਤ ਕੁੱਲ 5 ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ ਐਕਟ ਅਤੇ ਆਈ.ਪੀ.ਸੀ ਦੀਆਂ ਧਾਰਾਵਾਂ ਅਧੀਨ ਐਫ.ਆਈ.ਆਰ ਨੰਬਰ 01 ਮਿਤੀ 17.6.2018 ਥਾਣਾ ਪਤਾਰ ਜਿਲ੍ਹਾ ਜ¦ਧਰ ਦਿਹਾਤੀ ਵਿਖੇ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮੁੱਖ ਦੋਸ਼ੀ ਦੇਵ ਜੋ ਇਕ ਬਦਨਾਮ ਤਸਕਰ ਹੈ ਨੂੰ ਪਟਿਆਲਾ ਪੁਲਿਸ ਨੇ 2011 ਵਿੱਚ ਗ੍ਰਿਫਤਾਰ ਕੀਤਾ ਸੀ। ਉਸਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਏ ਪੈਸੇ ਨਾਲ ਜੈਪੁਰ ਵਿੱਚ 6000 ਵਰਗ ਫੁੱਟ ਦਾ ਇੱਕ ਵਪਾਰਕ ਪਲਾਜ਼ਾ ਅਤੇ ਹੋਰ ਸੰਪਤੀਆਂ ਖਰੀਦੀਆਂ ,ਜਿਸਨੂੰ ਈਡੀ ਨੇ ਸੀਲ ਕਰ ਦਿੱਤਾ ਸੀ। ਅਜੀਤ ਸਿੰਘ ਜੀਤ ਵੀ ਇੱਕ ਨਾਮੀਂ ਹੈਰੋਇਨ ਤਸਕਰ ਹੈ, ਜਿਸਨੂੰ ਪਹਿਲਾਂ ਹੀ ਐਨਡੀਪੀਐਸ ਐਕਟ ਅਤੇ ਜਾਲ੍ਹੀ ਕਰੰਸੀ ਕੇਸਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਸਤੰਬਰ 2017 ਤੱਕ ਜੇਲ੍ਹ ਵਿਚ ਰਿਹਾ ਸੀ।

WRITTEN BY