May 30, 2026 8:15 am

ਕਾਦੀਆਂ ’ਚ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ

ਕਾਦੀਆਂ, 16 ਜੂਨ (ਮੁਨੀਰਾ ਸਲਾਮ)- ਅਜ ਮੁਸਲਿਮ ਜਮਾਤ ਅਹਿਮਦੀਆ ਦੇ ਮੁਖ ਕੇਂਦਰ ਕਾਦੀਆਂ ਵਿਖੇ ਈਦ ਉਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ  ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਤੇ ਵਡੀ  ਗਿਣਤੀ ਵਿਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਨੇ ਮਸਜਿਦ ਅਕਸਾ ਚ ਈਦ ਦੀ  ਨਮਾਜ ਅਦਾ ਕੀਤੀ । ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕਤਰ ਕੇ ਤਾਰਿਕ ਅਹਿਮਦ ਨੇ ਦਸਿਆ ਕਿ ਇਸ ਮੌਕੇ ਅਹਿਮਦੀਆ  ਭਾਈਚਾਰੇ ਦੀਆਂ ਔਰਤਾਂ ਲਈ ਨਮਾਜ ਈਦ ਅਦਾ ਕਰਨ ਲਈ ਵਖਰਾ ਪ੍ਰਬੰਧ ਕੀਤਾ ਗਿਆ ਸੀ। ਨਮਾਜੇ ਈਦ ਠੀਕ ਨੋ ਵਜੇ ਮਸਜਿਦ ਅਕਸਾ ਚ ਮੋਲਾਨਾ ਮੁਹੰਮਦ ਇਨਾਮ ਗ਼ੋਰੀ ਮੁਖ ਸਕਤਰ ਜਮਾਤ ਅਹਿਮਦੀਆ ਨੇ ਪੜਾਈ। ਜਿਸ ਵਿਚ ਵਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ।ਇਸ ਤੋਂ ਬਾਅਦ ਆਪਣੇ ਖ਼ੁਤਬਾ ਈਦ ਦਿੰਦੇ ਹੋਏ ਫਰਮਾਇਆ ਕਿ ਪਵਿਤਰ ਰਮਜ਼ਾਨ ਦੇ ਪੂਰੇ ਇਕ ਮਹੀਨਾ ਰੋਜ਼ੇ ਰਖਣ ਤੋਂ ਬਾਅਦ ਖ਼ੁਸ਼ੀ ਪ੍ਰਗਟ ਕਰਨ ਦੇ ਮਕਸਦ ਨਾਲ ਇਹ ਈਦ ਮਨਾਈ ਜਾਂਦੀ ਹੈ। ਇਸ ਮੋਕੇ ਆਏ ਮਹਿਮਾਨਾਂ ਲਈ ਮੁਸਲਿਮ ਜਮਾਤ ਅਹਿਮਦੀਆ ਵਲੋਂ ਲੰਗਰ ਖਾਨਾ ਹਜਰਤ ਮਸੀਹ ਮਾਊਦ ਵਲੋ ਈਦ ਦੀ ਵਿਸ਼ੇਸ਼ ਦਾਅਵਤ  ਦਾ ਪ੍ਰਬੰਧ ਕੀਤਾ ਗਿਆ ਸੀ।ਇਸ ਮੋਕੇ ਤੇ ਭਾਰੀ ਗਿਣਤੀ ਚ ਮੁਸਲਿਮ ਪੁਰਸ਼,ਮਹਿਲਾਂਵਾਂ, ਬੁਜ਼ਰਗ ਅਤੇ ਬਚੇ ਬਹਿਸ਼ਤੀ ਮਕਬਰਾ ਕਾਦੀਆਂ ਚ ਗਏ ਅਤੇ ਉਥੇ ਮੁਸਲਿਮ ਜਮਾਤ ਅਹਿਮਦੀਆ ਦੇ ਸੰਸਥਾਪਕ ਹਜ਼ਰਤ ਮਸੀਹ ਮਾਉਦ ਅਲੈਹਸਲਾਮ ਦੇ ਮਜ਼ਾਰ ਮੁਬਾਰਕ ਦੁਆ ਕਰਨ ਗਏ।ਇਸ ਮੋਕੇ ਆਪ ਜੀ ਨੇ ਸਮੂਹ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਪੇਸ਼  ਕੀਤੀ  ਇਸ ਮੋਕੇ ਤੇ ਪ੍ਰਸ਼ਾਸਨ ਵਲੋ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੋਕੇ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, , ਐਡੀਸ਼ਨਲ ਮੁਖ ਸਕਤਰ ਭਾਰਤ ਸ਼ਿਰਾਜ ਅਹਿਮਦ, ਮੋਲਾਨਾ ਫਜ਼ਲੁਰ ਰਹਿਮਾਨ ਭਟੀ ਸਕਤਰ , ਸ਼ੋਐਬ ਅਹਿਮਦ ਸਕਤਰ, ਪ੍ਰੈਸ ਸਕਤਰ ਕੇ ਤਾਰਿਕ ਅਹਿਮਦ, ਚੋਧਰੀ ਅਬਦੁਲ ਵਾਸੇ ਡਿਪਟੀ ਸਕਤਰ, ਸ. ਜਗਰੂਪ ਸਿੰਘ ਸੇਖਵਾਂ, ਐਸ ਜੀ ਪੀ ਸੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ, , ਇੰਦਰਜੀਤ ਸਿੰਘ ਬਾਜਵਾ ਡੀ ਪੀ ਆਰ ਉ ਬਟਾਲਾ,ਅਰਦੁਮਨਜੀਤ ਸਿੰਘ ਲਾਲੀ ਸੰਧੂ, ਵਰਿੰਦਰ ਪ੍ਰਭਾਕਰ, ਐਸ ਡੀ ਐਮ ਗੁਰਦਾਸਪੁਰ, ਐਸ ਡੀ ਐਮ ਬਟਾਲਾ, ਲਲਿਤ ਕੁਮਾਰ ਐਸ ਐਚ ਉ ਕਾਦੀਆਂ, ਡੀ ਐਸ ਪੀ ਕਾਦੀਆਂ, ਨਰਿੰਦਰ ਸਿੰਘ ਸੇਖਵਾਂ ਅਮਿਤ ਲੁਥਰਾ, ਗੁਰਪ੍ਰੀਤ ਸਿੰਘ ਚਾਵਲਾ, ਗਗਨਦੀਪ ਸਿੰਘ ਗਿੰਨੀ ਭਾਟੀਆ, , ਸੁਖਵਿੰਦਰ ਪਾਲ ਸਿੰਘ ਸੁਖ ਭਾਟੀਆ, ਸੁਖਪ੍ਰੀਤ ਸਿੰਘ ਸੈਬੀ, , ਨਰਿੰਦਰ ਕੁਮਾਰ ਭਾਟੀਆ, ,ਸੁਰਿੰਦਰ ਸ਼ਰਮਾ ਪਪੀ,ਅਸ਼ਵਨੀ ਵਰਮਾ, , ਸਜਣ ਸਿੰਘ ਧੰਦਲ , ਮੋਲਾਨਾ ਕਰੀਮ ਉਦ ਦੀਨ ਸ਼ਾਹਿਦ, ਰਫੀਕ ਬੇਗ, ਮੁਹੰਮਦ ਨਸੀਮ ਖਾਨ,  ਕਾਰੀ ਨਵਾਬ ਅਹਿਮਦ, ਸਯਦ ਤਨਵੀਰ ਅਹਿਮਦ, ਤਨਵੀਰ ਅਹਿਮਦ ਖਾਦਿਮ, ਮੁਨੀਰ ਅਹਿਮਦ ਖਾਦਿਮ, ਮਾਜਿਦ ਮਹਿਮੂਦ,ਕਾਜੀ ਫਲਾਹਉਦੀਨ,ਮੁਹੰਮਦ ਜਕਰੀਆ,ਮਨਮੋਹਨ ਸਿੰਘ ਉਬਰਾਏ, ਮਹਿੰਦਰ ਸਿੰਘ ਐਡਵੋਕੇਟ, ਗੁਰਬਚਨ ਸਿੰਘ,   ਮਜਹਰ ਅਹਿਮਦ ਵਸੀਮ, ਸ਼ੇਖ ਮੁਜਾਹਿਦ ਸ਼ਾਸਤਰੀ, ਨਸਰ ਗੋਰੀ,ਮੁਹੰਮਦ ਆਹਸਨ ਗੋਰੀ,ਕਰਨਲ ਬਲਰਾਜ ਸਿੰਘ ਘੁੰਮਣ, ,  ਮੁਹੰਮਦ ਅਕਰਮ , ਬਲਵਿੰਦਰ ਸਿੰਘ ,ਪ੍ਰਸ਼ੋਤਮ ਲਾਲ, ਕੈਪਟਨ ਚਰਨਜੀਤ ਸਿੰਘ  ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕ ਦਿਤੀ।

Send this to a friend