May 30, 2026 6:34 am

ਸਿੱਖ ਧਰਮ ’ਚ ਸ਼ਹਾਦਤ ਦੇ ਬਾਨੀ- ‘ਸ੍ਰੀ ਗੁਰੂ ਅਰਜਨ ਦੇਵ ਜੀ’

‘ਸ਼ਹਾਦਤ’ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ-ਕੌਮ ਤੇ ਮੁਲਕ ਦੀ ਖਾਤਰ ਜਾਨ ਵਾਰ ਦੇਣ ਦਾ ਕਾਰਜ, ਰੱਬੀ ਰਾਹ ’ਤੇ ਹੱਥੀਂ ਤੋਰੀ ਮੌਤ, ਸੱਚੀ ਗਵਾਹੀ, ਸ਼ਹੀਦ ਹੋਣਾ ਆਦਿਕ। ਜੇ ਸਮੁੱਚੇ ਸਿੱਖ ਇਤਿਹਾਸ ਨੂੰ ਗਹੁ ਨਾਲ ਵਾਚੀਏ ਤਾਂ ਸਾਰਾ ਇਤਿਹਾਸ ਹੀ ਗੁਰੂਆਂ, ਯੋਧਿਆਂ, ਸੂਰਬੀਰਾਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਪਰ ਸਿੱਖ ਤਵਾਰੀਖ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖ ਕੌਮ ਵਿੱਚ ਸ਼ਹਾਦਤ ਦੀ ਪਹਿਲ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਧੰਨ ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਕੀਤੀ। ਭਾਵੇਂ ਤਿਆਗ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਅੱਜ ਪੰਜ ਸ਼ਦੀਆਂ ਤੋਂ ਵੀ ਵਧੀਕ ਦਾ ਵਕਤ ਗੁਜ਼ਰ ਚੁੱਕਾ ਹੈ,ਪਰੰਤੂ ਸਿੱਖ ਪੰਥ ਵਿੱਚ ਅੱਜ ਵੀ ਗੁਰੁ ਸਾਹਿਬ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦਾ ਜ਼ਜ਼ਬਾ ਬਰਕਰਾਰ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈ: ਵਿੱਚ ਮਾਤਾ ਭਾਨੀ ਜੀ ਦੀ ਕੁੱਖੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਹੋਇਆ। ਸੇਵਾ, ਸਿਮਰਨ, ਨਿਮਰਤਾ, ਸ਼ਾਂਤੀ, ਤਿਆਗ, ਸਿਆਣਪ ਵਰਗੇ ਗੁਣ ਗੁਰੂ ਜੀ ਨੂੰ ਵਿਰਸੇ ਵਿੱਚੋਂ ਹੀ ਪ੍ਰਾਪਤ ਹੋਏ। ਇਸ ਕਰਕੇ ਉਹਨਾਂ ਦੁਆਰਾ ਸਿੱਖ ਪੰਥ ਲਈ ਕੀਤਾ ਹਰ ਕਾਰਜ ਵਿੱਲਖਣ ਹੈ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਹੋਵੇ,ਭਾਵੇਂ ਗੁਰੂ-ਘਰਾਂ ਦੀ ਉਸਾਰੀ ਦਾ ਹੋਵੇ,ਭਾਵੇਂ ਮਹਾਨ ਸ਼ਹਾਦਤ ਦਾ ਹੋਵੇ। ਇਸ ਕਰਕੇ ਭੱਟਾਂ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਠਹੈ ਜਨਮਤ ਗੁਰਮਤਿ ਬ੍ਰਹਮ ਪਰੂਣਿਊ ਕਹਿ ਕੇ ਕੀਤੀ ਹੈ ਅਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਠਦੋਹਿਤਾ ਬਾਣੀ ਕਾ ਬੋਹਿਲਾੂ ਦਾ ਖਿਤਾਬ ਦੇ ਕੇ ਨਿਵਾਜਿਆ ਹੈ।
ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਵਿਚਾਰ ਚਰਚਾ ਕਰਦੇ ਹਾਂ ਤਾਂ ਇਸਦੇ ਬਹੁਤ ਸਾਰੇ ਪਹਿਲੂ ਸਾਹਮਣੇ ਆਉਂਦੇ ਹਨ ਜਿਨ੍ਹਾਂ ਕਰਕੇ ਗੁਰੂ ਜੀ ਨੂੰ ਤੱਤੀ ਤਵੀ ‘ਤੇ ਬੈਠਣਾ ਪਿਆ। ਸਭ ਤੋਂ ਪਹਿਲਾ ਕਾਰਨ ਘਰੇਲੂ ਈਰਖਾ ਸੀ। ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਵਿੱਚਂੋ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਵਿਚਲੇ ਗੁਣਾਂ ਦੀ ਪਰਖ ਕਰਕੇ ਗੁਰਗੱਦੀ ਦੇ ਯੋਗ ਸਮਝਿਆ ਅਤੇ 1638 ਨੂੰ ਗੁਰਗੱਦੀ ਦਾ ਮਾਣ ਬਖ਼ਸ਼ਿਆ, ਪਰ ਵੱਡੇ ਭਰਾ ਪ੍ਰਿਥੀ ਚੰਦ ਦੀ ਅੰਦਰੂਨੀ ਵਹਿਸ਼ੀ ਅਤੇ ਈਰਖਾਲੂ ਭਾਵਨਾ ਗੁਰੂ ਜੀ ਦੀ ਵਿਰੋਧਤਾ ਦਾ ਕਾਰਨ ਬਣੀ, ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਮਾਲਕ ਸਮਝਦਾ ਸੀ। ਇਸ ਕਰਕੇ ਉਸਨੇ ਅੰਦਰੋਂ-ਅੰਦਰੀ ਗੁਰੂ ਸਾਹਿਬ ਵਿਰੁੱਧ ਜ਼ਹਿਰ ਘੋਲਣੀ ਸ਼ੁਰੂ ਕਰ ਦਿੱਤੀ। ਬਾਦਸ਼ਾਹ ਜਹਾਂਗੀਰ ਦੇ ਦੀਵਾਨ ਚੰਦੂ ਸ਼ਾਹ ਦੀ ਲੜਕੀ ਦਾ ਰਿਸ਼ਤਾ ਨਾ ਮੰਨਣਾ ਵੀ ਗੁਰੁ ਜੀ ਦੀ ਸ਼ਹੀਦੀ ਦਾ ਇੱਕ ਕਾਰਨ ਹੈ। ਚੰਦੂ ਸ਼ਾਹ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਉਸਨੇ ਜਹਾਂਗੀਰ ਕੋਲ ਗੁਰੂ ਸਹਿਬ ਵਿਰੁੱਧ ਕੰਨ ਭਰਨੇ ਸ਼ੁਰੂ ਕਰ ਦਿੱਤੇ।
ਗੁਰੁ ਜੀ ਦੇ ਸਮੇਂ ਸਿੱਖ ਧਰਮ ਪ੍ਰਚਾਰ ਅਤੇ ਪ੍ਰਸਾਰ ਪੱਖੋਂ ਬੁਲੰਦੀਆਂ ਨੂੰ ਛੂਹ ਰਿਹਾ ਸੀ, ਜਿਸ ਕਰਕੇ ਮੁਸਲਮਾਨ ਆਪਣਾ ਧਰਮ ਛੱਡ ਕੇ ਸਿੱਖ ਬਣਨ ਲੱਗ ਪਏ। ਇਸ ਤਰ੍ਹਾਂ ਦੀ ਚੜ੍ਹਤ ਕੱਟੜ ਬਾਦਸ਼ਾਹ ਜਹਾਂਗੀਰ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਇਸ ਕਰਕੇ ਉਸਨੇ ਆਪਣੀ ਜੀਵਨੀ ਠਤੁਜਕੇ ਜਹਾਂਗੀਰੂ ਵਿੱਚ ਜ਼ਿਕਰ ਕੀਤਾ ਹੈ, ਕਿ ਠਦਰਿਆ ਬਿਆਸ ਦੇ ਕੰਢੇ ਗੋਇੰਦਵਾਲ ਵਿੱਚ ਗੁਰੂ ਅਰਜਨ ਨਾਮੀ ਹਿੰਦ ਫਕੀਰੀ ਭੇਸ ਵਿੱਚ ਰਹਿੰਦਾ ਹੈ ਜਿਸਨੇ ਬਹੁਤ ਸਾਰੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ। ਇਹ ਲੋਕ ਇਸ ਦੀ ਪੀਰੀ ਦਾ ਢੋਲ ਉਚੀ-ਉਚੀ ਅਤੇ ਬੜੀ ਸ਼ਰਧਾ ਨਾਲ ਵਜਾ ਰਹੇ ਹਨ। ਤਿੰਨ-ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚੱਲ ਰਹੀ ਸੀ।ਢੇਰ ਸਮੇਂ ਤੋਂ ਮੇਰੇ ਮਨ ਅੰਦਰ ਇਹ ਖ਼ਿਆਲ ਉਠ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਗੁਰੂ ਨੂੰ ਮੁਸਲਮਾਨੀ ਫਿਰਕੇ ਵਿੱਚ ਲੈ ਆਉਣਾ ਚਾਹੀਦਾ ਹੈੂ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਇੱਕ ਵੱਡਾ ਕਾਰਨ ਸਿੱਧ ਹੋਈ। ਦੁਨੀਆਂ ਵਿੱਚ ਲਗਭਗ ਸਾਰੇ ਧਰਮਾਂ ਦੇ ਆਪੋ-ਆਪਣੇ ਧਰਮ ਗ੍ਰੰਥ ਹਨ, ਜੋ ਧਰਮ ਦੀ ਰੂਪ-ਰੇਖਾ ਅਤੇ ਸੀਮਾ ਨੂੰ ਨਿਸ਼ਚਤ ਕਰਦੇ ਹਨ। ਸਾਡੇ ਸਭ ਤੋਂ ਪ੍ਰਾਚੀਨ ਗ੍ਰੰਥ ਵੇਦ ਹਨ।ਪਰ ਇਹ ਚਾਰੋਂ ਵੇਦ ਅਲੱਗ-ਅੱਲਗ ਹਨ। ਇਸ ਤੋਂ ਇਲਾਵਾ ਇਸਲਾਮ ਧਰਮ ਦਾ ਗ੍ਰੰਥ ‘ਕੁਰਾਨ’ ਮੌਜੂਦ ਸਨ। ਇਹਨਾਂ ਸਭ ਗ੍ਰੰਥਾਂ ਦੀ ਤੁਲਨਾ ਵਿੱਚ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ।ਗੁਰੂ ਜੀ ਨੇ ਇਸ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਚਾਰ ਗੁਰਸਿੱਖਾਂ ਦੀ ਬਾਣੀ ਤੋਂ ਇਲਾਵਾ 15 ਭਗਤਾਂ ਅਤੇ 11 ਭੱਟਾਂ, ਜੋ ਕਿ ਵੱਖ-ਵੱਖ ਧਰਮਾਂ ਦੀ ਨੁਮਾਇੰਦਗੀ ਕਰਦੇ ਸਨ,ਦੀ ਰਚਨਾ ਨੂੰ ਜੋ ਗੁਰੂ ਸਾਹਿਬ ਦੇ ਆਸ਼ਿਆ ਦੇ ਅਨੁਕੂਲ ਖਰੀ ਉਤਰਦੀ ਸੀ ,ਨੂੰ ਬਿਨਾਂ ਕਿਸੇ ਜਾਤ-ਪਾਤ ਦੇ ਨਿਰਸੰਕੋਚ ਦਰਜ ਕੀਤਾ। ਪਰ ਕਈ ਮੁਸਲਮਾਨ ਫਕੀਰ ਆਪਣੀ ਰਚਨਾ ਲੈ ਕੇ ਗੁਰੂ ਜੀ ਕੋਲ ਆਏ ਸਨ, ਪਰ ਗੁਰੂ ਜੀ ਨੇ ਉਹਨਾਂ ਦੀ ਰਚਨਾ ਨੂੰ ਗੁਰੂ ਆਸ਼ੇ ਨਾਲ ਮੇਲ ਨਾ ਖਾਂਦੀ ਹੋਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਹ ਵੀ ਗੁਰੂ ਸਾਹਿਬ ਜੀ ਦੇ ਵਿਰੁੱਧ ਹੋ ਗਏ ਅਤੇ ਉਹਨਾਂ ਨੇ ਮੁਗਲ ਬਾਦਸ਼ਾਹ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਇਆ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਗੁਰਬਾਣੀ ਦਾ ਸਿਧਾਂਤ ਲਿਖਤੀ ਰੂਪ ਵਿੱਚ ਆਉਣ ਕਰਕੇ ਲੋਕਾਂ ਦੇ ਮਨਾਂ ਵਿੱਚ ਹੋਰਨਾਂ ਧਰਮਾਂ ਨਾਲੋ ਸਿੱਖ ਧਰਮ ਪ੍ਰਤੀ ਸ਼ਰਧਾ ਭਾਵਨਾ ਵਧੇਰੇ ਜਾਗ ਉਠੀ, ਜਿਸ ਤੋਂ ਮੁਗਲ ਸਲਤਨਤ ਤਿਲਮਿਲਾ ਉਠੀ। 1606 ਈ:ਵਿੱਚ ਜਹਾਂਗੀਰ ਨੇ ਗੁਰੁ ਜੀ ਨੂੰ ਲਾਹੌਰ ਬੁਲਾਇਆ ਅਤੇ ਉਨ੍ਹਾਂ ਨੂੰ 2 ਲੱਖ ਰੁਪਏ ਜੁਰਮਾਨੇ ਵਜੋਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਸਾਮਿਲ ਕਰਨ ਲਈ ਕਿਹਾ। ਪਰ ਗੁਰੂ ਜੀ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ।
ਮੁਗਲ ਬਾਦਸ਼ਾਹ ਜਹਾਂਗੀਰ ’ਤੇ ਮੁੱਲਾ-ਮੌਲਾਣਿਆਂ ਦਾ ਦਬਦਬਾ ਕਾਇਮ ਸੀ। ਸਿੱਖ ਧਰਮ ਪ੍ਰਤੀ ਉਹਨਾਂ ਦੀ ਭਾਵਨਾ ਬੜੀ ਹੀ ਈਰਖਾਲੂ ਸੀ, ਜਿਸ ਤਹਿਤ ਉਹ ਗੁਰੂ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਸਤੇ ’ਚੋਂ ਪਾਸੇ ਹਟਾਉਣਾ ਚਾਹੁੰਦੇ ਸਨ। ਇਸ ਸਮੇਂ ਬਾਦਸ਼ਾਹ ਜਹਾਂਗੀਰ ਦੇ ਪੁੱਤਰ ਖ਼ੁਸਰੋ ਨੇ ਬਗਾਵਤ ਕੀਤੀ ਹੋਈ ਸੀ।ਗੁਰੂ ਸਾਹਿਬ ਜੀ ਨੇ ਉਸਦੀ ਸਹਾਇਤਾ ਕੀਤੀ। ਜਦੋਂ ਜਹਾਂਗੀਰ ਨੇ ਖ਼ੁਸਰੋ ਨੂੰ ਗ੍ਰਿਫਤਾਰ ਕੀਤਾ ਤਾਂ ਉਸਨੇ ਖ਼ੁਸਰੋ ਦੀ ਸਹਾਇਤਾ ਕਰਨ ਵਾਲਿਆਂ ਨੂੰ ਪਕੜਨ ਦੇ ਆਦੇਸ਼ ਦਿੱਤੇ।ਜਿਸ ਕਰਕੇ 25 ਮਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਉਪਰ ਚੰਦੂ ਵਰਗਿਆਂ ਦੀਆਂ ਸਾਜਿਸਾਂ ਕਾਰਨ ਝੂਠੇ ਇਲਜ਼ਾਮ ਲਗਾ ਕੇ ਮੁਕੱਦਮਾ ਚਲਾਇਆ ਗਿਆ। 25 ਮਈ ਨੂੰ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੰਭਾਲ ਦਿੱਤੀ। 27 ਮਈ ਨੂੰ ਗੁਰੂ ਜੀ ਨੂੰ ਜਾਂ ਤਾਂ ਧਰਮ ਪਰਿਵਰਤਨ ਕਰਨ ਦੇ ਜਾਂ ਘੋਰ ਤਸੀਹੇ ਦੇ ਕੇ ਸ਼ਹੀਦ ਕਰਨ ਦੇ ਹੁਕਮ ਦਿੱਤੇ ਗਏ, ਪਰ ਗੁਰੂ ਜੀ ਧਰਮ ਪਰਿਵਰਤਨ ਲਈ ਨਾ ਮੰਨੇ। ਪਹਿਲਾਂ ਉਬਲਦੇ ਪਾਣੀ ਵਿੱਚ ਫਿਰ ਤੱਤੀ ਤਵੀਂ ਉਪਰ ਬੈਠਕੇ ਸਿਰ ਉਤੇ ਗਰਮ ਰੇਤਾ ਪਾਇਆ ਗਿਆ। ਇੰਨੇ ਘੋਰ ਤਸੀਹਿਆਂ ਦੇ ਬਾਵਜੂਦ ਵੀ ਗੁਰੂ ਜੀ ਅਡੋਲ ਰਹੇ ਅਤੇ ਸ਼ਾਂਤ ਮਨ ਨਾਲ ਪ੍ਰਮਾਤਮਾ ਦੇ ਸਿਮਰਨ ਵਿੱਚ ਲੱਗੇ ਰਹੇ। ਇੰਜ ਜਾਪਦਾ ਸੀ ਜਿਵੇਂ ਕਹਿ ਰਹੇ ਹੋਣ, ‘ਤੇਰਾ ਕੀਆ ਮੀਠਾ ਲਾਗੈ, ਹਰਿ ਨਾਮੁ ਪਦਾਰਥ ਨਾਨਕ ਮਾਗੈ॥
ਇਹ ਦੁੱਖ ਦੇਖ ਕੇ ਸਾਈਂ ਮੀਆਂ ਮੀਰ ਬੁਖਲਾ ਉਠਿਆ ਅਤੇ ਕਹਿਣ ਲੱਗਾ, ਠਗੁਰੂ ਜੀ ਇਹਨਾਂ ਜ਼ਾਲਮਾਂ ਨੇ ਤੁਹਾਨੂੰ ਐਨੇ ਤਸੀਹੇ ਦਿੱਤੇ ਹਨ। ਤੁਹਾਡਾ ਸਰੀਰ,ਚੰਮ ਅੱਗ ਨਾਲ ਝੁਲਸ ਚੁੱਕਾ ਹੈ। ਜੇ ਕਹੋ ਤਾਂ ਮੈਂ ਇਹਨਾਂ ਜ਼ਾਲਮਾਂ ਨੂੰ ਬਲ ਸਿਖਾਉਣ ਲਈ ਲਾਹੌਰ ਅਤੇ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾ ਦਿਆੂ? ਪਰ ਗੁਰੁ ਜੀ ਨੇ ਉਸਨੂੰ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।ਕਈ ਦਿਨ ਘੋਰ ਤਸੀਹੇ ਦੇਣ ਤੋਂ ਬਾਅਦ ਮੁਗਲ ਹਕੂਮਤ ਗੁਰੂ ਜੀ ਦੇ ਸਰੀਰ ਨਾਲ ਪੱਥਰ ਬੰਨ ਕੇ ਉਹਨਾਂ ਨੂੰ ਰਾਵੀ ਦਰਿਆ ਦੇ ਸਪੁਰਦ ਕਰ ਦਿੱਤਾ ਜਿੱਥੇ ਗੁਰੂ ਜੀ 30 ਮਈ 1606 ਈ: ਨੂੰ ਜੋਤੀ ਜੋਤ ਸਮਾ ਗਏ। ਇੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਦੇ ਇਤਿਹਾਸ ਨਾਲ ਸ਼ੁਸੋਭਿਤ ਹੈ।
ਇਸ ਤਰ੍ਹਾਂ ਗੁਰੁ ਅਰਜਨ ਦੇਵ ਜੀ ਨੇ ਸਿੱਖ ਧਰਮ ਵਿੱਚ ਧਰਮ,ਕੌਮ ਖ਼ਾਤਰ ਪਹਿਲੀ ਸ਼ਹਾਦਤ ਦਿੱਤੀ ਜਿਸ ਕਰਕੇ ਉਹਨਾਂ ਦੀ ‘ਸ਼ਹੀਦਾਂ ਦੇ ਸਿਰਤਾਜ’ ਕਹਿਕੇ ਉਸਤਤ ਕੀਤੀ ਜਾਂਦੀ ਹੈ।ਆਪ ਜੀ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਬਰ ਜ਼ੁਲਮ ਵਿਰੁੱਧ ਲਾਮਬੰਦ ਹੋਣ ਅਤੇ ਹੱਕ ਸੱਚ ਲਈ ਲੜਨ ਦਾ ਸੁਨੇਹਾ ਦਿੰਦੀ ਤੇ ਆਪਣੇ ਆਪ ਵਿਚ ਇੱਕ ਮਿਸਾਲ ਕਾਇਮ ਕਰਦੀ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਸੱਖ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਜਿਸ ਉਤੇ ਉਹਨਾਂ ਦੇ ਹੀ ਪੋਤਰੇ ਸ੍ਰੀ ਗੁਰੂ ਗੋਬਿੰਂਦ ਸਿੰਘ ਜੀ ਦੇ ਨੱਕੜ ਪੋਤਰੇ ਚਾਰ ਸਾਹਿਬਜਜ਼ਾਦੇ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੀਆਂ ਕੁਰਬਾਨੀਆਂ ਨੇ ਅਜਿਹਾ ਅਮਰ ਅਤੇ ਅਦੁੱਤਾ ਮਹਿਲ ਉਸਾਰਿਆਂ ਜਿਸ ਕਰਕੇ ਸਿੱਖ ਕੌਮ ਅੱਜ ‘ਖ਼ਾਲਸਾ’ ਅਖਵਾਉਣ ਦਾ ਮਾਣ ਪ੍ਰਾਪਤ ਕਰਦੀ ਹੈ।

Send this to a friend