ਸ੍ਰੀ ਮਾਛੀਵਾੜਾ ਸਾਹਿਬ, 14 ਜੂਨ (ਭਵਨੇਸ਼ ਖੇੜਾ)- ਇਲਾਕੇ ਵਿੱਚ ਸਰਕਾਰੀ ਸ਼ਹਿ ਤੇ ਪਨਪੇ ਰੇਤੇ ਦੇ ਨਜਾਇਜ਼ ਵਪਾਰੀਆਂ ਦੀਆਂ ਸੜਕਾਂ ਤੇ ਮੌਤ ਵੰਡ ਰਹੀਆਂ ਗੱਡੀਆਂ (ਟਰਾਲਾ, ਟਿੱਪਰ ਤੇ ਟਰਕ) ਲਈ ਸ਼ਾਇਦ ਕੋਈ ਕਨੂੰਨ ਨਹੀਂ , ਤਾਂ ਹੀ ਰੇਤ ਮਾਫੀਆ ਬਿਨਾਂ ਡਰ ਦੁੱਗੜ ਦੁੱਗੜ ਕਰਦਾ ਕਨੂੰਨ ਦਾ ਮਜਾਕ ਉਡਾ ਰਿਹਾ ਹੈ। ਮਾਛੀਵਾੜਾ ਸਾਹਿਬ-ਰਾਹੋ ਰੋਡ ’ਤੇ ਸਥਤਿ ਪਿੰਡ ਲੱਖੋਵਾਲ ਕੋਲ ਗਲਤ ਸਾਈਡ ਤੇ ਆ ਰਹੇ ਰੇਤੇ ਦੇ ਭਰੇ ਇਕ ਟਰਕ ਨੇ 26 ਸਾਲਾ ਦੇ ਇਕ ਨੌਜਵਾਨ ਨੂੰ ਆਪਣੀ ਲਪੇਟ ਵਿੱਚ ਲੈ ਕੇ ਖਤਮ ਕਰ ਦਿੱਤਾ। ਨੌਜਵਾਨ ਕੁਲਵੀਰ ਸਿੰਘ ਪੁਤਰ ਮੁਖਤਿਆਰ ਸਿੰਘ ਵਾਸੀ ਨੂਰਪੁਰ ਬੇਟ ਆਪਣੇ ਮੋਟਰਸਾਈਕਲ ਨੰਬਰ ਪੀ. ਬੀ .ਐਫ. ਜੀ. 6657 ਤੇ ਜਾ ਰਹਾ ਸੀ, ਗਲਤ ਸਾਈਡ ਤੇ ਆ ਰਿਹਾ ਰੇਤੇ ਦਾ ਓਵਰਲੋਡ ਟਰਕ ਉਸ ਉਪਰ ਪਲਟ ਗਿਆ ਤੇ ਰੇਤੇ ਵਿੱਚ ਦੱਬ ਕੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ । ਮੌਕੇੰ ਤੇ ਪਹੁੰਚੇ ਏ. ਐਸ. ਆਈ. ਅਜਮੇਰ ਸਿੰਘ ਨੇ ਦਸਆਿ ਕਿ ਟਰਕ ਨੰਬਰ ਪੀ. ਬੀ. 11 ਏ. ਟੀ. 9327 ਦਾ ਡਰਾਈਵਰ ਫਰਾਰ ਹੈ ਤੇ ਟਰਕ ਦਾ ਕੋਈ ਕਾਗਜ਼ਾਤ ਨਹੀਂ। ਪੁਲਸਿ ਨੇ ਐਕਸੀਡੈਂਟਂ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇੰ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਨੂੰ ਅੱਖਾਂ ਤੋਂ ਨਹੀਂ ਦਿਸਦਾ, ਦੋ ਸਾਲ ਪਹਿਲਾਂ ਹੀ ਕੁਲਵੀਰ ਸਿੰਘ ਦਾ ਵਆਿਹ ਹੋਇਆ ਸੀ। ਜ਼ਿਕਰਯੋਗ ਹੈ ਕਿ ਰੇਤੇ ਦੇ ਵਪਾਰੀਆਂ ਦੇ ਬਹੁਤੇ ਟਰਕ ਟਰਾਲੇ ਬਿਨ੍ਹਾਂ ਕਾਗਜ਼ਾਤ ਤੋਂ ਹ ਚੱਲਦੇ ਹਨ। ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਇਨ੍ਹਾਂ ਨੇ ਸੜਕਾਂ ਨੂੰ ਮੌਤ ਦਾ ਘਰ ਬਣਾਇਆ ਹੋਇਆ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਇਹਨਾਂ ਲੋਕਾਂ ਨੂੰ ਨਥ ਪਾਈ ਜਾਵੇ।