ਖਿਆਲਾ ਕਲਾਂ, 10 ਜੂਨ (ਰਵਿੰਦਰ ਸਿੰਘ ਖਿਆਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਪਿੰਡ ਪਿੰਡ ਹੋਕਾ ਦੇ ਕੇ ਤਿਆਰੀਆਂ ਕਰਾ ਰਹੇ ਹਨ ਕਿਉ ਕਿ 12 ਜੂਨ 2018 ਨੂੰ ਸਟੇਟ ਬੈਂਕ ਆਫ ਇੰਡੀਆ ਸਥਿਤ ਜੋਨਲ ਪਟਿਆਲਾ ਵਿਖੇ ਧਰਨਾ ਦਿਤਾ ਜਾ ਰਿਹਾ ਹੈ। ਅਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਭੀਖੀ ਬਲਾਕ ਪ੍ਰਧਾਨ ਰਾਜ ਅਕਲੀਆਂ ਦੀ ਅਗਵਾਈ ਵਿਚ ਪਿੰਡ ਉਭਾ, ਝਬਰ, ਅਕਲੀਆਂ, ਜੋਗਾ, ਰਲਾ ਅਤੇ ਮਾਖਾ ਆਦਿ ਪਿੰਡਾਂ ਵਿਚ ਰੈਲੀਆਂ ਮੀਟਿੰਗਾਂ ਕਰਾਈਆ ਜਾ ਰਹੀਆ ਹਨ ।ਇਸ ਰੈਲੀਆਂ ਵਿਚ ਵਿਸੇਸ ਪਹੁੰਚੇ ਜਿਲ੍ਹਾ ਸੈਕਟਰੀ ਮਹਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਕਿਸਾਨਾਂ ਨੂੰ ਜਲੀਲ ਕਰਨਾ ਬੰਦ ਕਰੇ ।
ਪੰਜਾਬ ਸਰਕਾਰ ਕਿਸਾਨਾਂ ਨੂੰ ਜਲੀਲ ਕਰਨ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰਨ ਵਾਲੇ ਕਦਮ ਚੁਕ ਰਹੀ ਹੈ ਕਿਉਂਕਿ ਇਸ ਸਰਕਾਰ ਨੇ ਸਤਾ ਦੀ ਕੁਰਸੀ ਪ੍ਰਾਪਤ ਕਰਨ ਲਈ ਹਰ ਵਰਗ ਨਾਲ ਵਾਅਦੇ ਕੀਤੇ ਸੀ ਜਿੰਨਾ ਨੂੰ ਪੂਰਾ ਕਰਨਾ ਤਾਂ ਇਕ ਪਾਸੇ ਰਿਹਾ ਪ੍ਰੰਤੂ ਅਜ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭਜ ਕੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਜਲੀਲ ਕਰਨ ਵਾਲਾ ਰਾਹ ਚੁਣਿਆ ਹੈ। ਜਿਵੇਂ ਕਿ ਪੰਜਾਬ ਦੇ ਉਚ ਘਰਾਣੇ ਅਤੇ ਕਾਰਪੋਰੇਟ ਲੋਕ ਦੇਸ਼ ਦੀ ਦੌਲਤ ਨੂੰ ਲੁਟ ਰਹੇ ਸਨ । ਪ੍ਰੰਤੂ ਪੰਜਾਬ ਸਰਕਾਰ ਦਾ ਸਹਿਕਾਰਤਾ ਵਿਭਾਗ ਦਾ ਨਵੇ ਮੰਤਰੀ ਵਲੋਂ ਉਚ ਘਰਾਣਿਆਂ ਦੀ ਆੜ ਹੇਠ ਛੋਟੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਜਲੀਲ ਕਰਨਾ ਸ਼ੁਰੂ ਕਰ ਦਿਤਾ ਗਿਆ ਹੈ ਕਿ ਜਲੀਲ ਹੋ ਕੇ ਕਿਸਾਨਾਂ ਦੀ ਭਲਾਈ ਨਾ ਕਰ ਸਕਣ । ਪ੍ਰੰਤੂ ਇਹ ਇਸ ਮੰਤਰੀ ਦੀ ਡੂੰਘੀ ਚਾਲ ਵਿਚ ਨਹੀ ਫਸਣਗੇ ਬੈਕਾ ਵਲੋਂ ਕਿਸਾਨਾਂ ਨੂੰ ਕਰਜ਼ੇ ਲੈਣ ਸਮੇ ਜਮੀਨਾਂ ਗਹਿਣੇ ਲੈਣ ਤੋਂ ਇਲਾਵਾ ਖਾਲੀ ਚੈਕਾ ਤੇ ਦਸਤਖਤ ਕਰਵਾਕੇ ਰਖੇ ਹੋਏ ਹਨ ਕਿਸਾਨਾ ਨੂੰ ਡਿਫਾਲਟਰ ਹੋਣ ਤੇ ਚੈਕਾ ਤੇ 420 ਦੇ ਕੇਸ ਦਰਜ ਕਰਵਾਕੇ ਜੇਲ੍ਹਾਂ ਵਿਚ ਡਕਿਆ ਜਾ ਰਿਹਾ ਹੈ ਇਸ ਕਰਕੇ ਸੂਬਾ ਕਮੇਟੀ ਦੇ ਸਦੇ ਤੇ ਸਰਕਾਰ ਕਿਸਾਨਾਂ ਨੂੰ ਜਲੀਲ ਕਰਨਾ ਬੰਦ ਕਰੇ ਅਤੇ ਚੈਕਾ ਨੂੰ ਵਾਪਿਸ ਕਰਾਉਣ ਲਈ 12 ਜੂਨ ਨੂੰ ਧਰਨਾ ਦਿਤਾ ਜਾਵੇਗਾ ਇਸ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਖਜਾਨਚੀ ਕੇਵਲ ਸਿੰਘ ਮਾਖਾ ਮਾਨਸਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਆਦਿ ਹਾਜਰ ਸਨ ।