May 28, 2026 7:44 am

ਖੁਦਕੁਸ਼ੀ ਕਰ ਚੁੱਕੇ ਨੌਜਵਾਨ ਦੀ ਬੇ-ਸਹਾਰਾ ਮਾਂ ਵੱਲੋਂ ਸਰਕਾਰ ਨੂੰ ਸਹਾਇਤਾ ਦੀ ਅਪੀਲ

ਨਥਾਣਾ, 10 ਜੂਨ (ਚਰਨਜੀਤ ਸਿੱਧੂ ਨਥਾਣਾ)-ਅੱਜ ਖੁਦਕਸ਼ੀ ਕਰ ਚੁੱਕੇ ਜੱਗਾ ਸਿੰਘ ਪੁੱਤਰ ਬੂਟਾ ਸਿੰਘ ਦੀ ਮਾਤਾ ਬਲਵੰਤ ਕੌਰ ਗਰਿੱਡ ਵਿਹੜਾ ਵਾਸੀ ਨਥਾਣਾ ਨੇ ਮਾਨਯੋਗ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜੋ ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਉਹ ਕ੍ਰਿਪਾ ਕਰਕੇ ਦਿੱਤੀ ਜਾਵੇ ਮੇਰਾ ਪੁੱਤਰ ਜੱਗਾ ਸਿੰਘ ਜੋ ਕਿ 2015 ਵਿੱਚ ਖੁਦਕਸ਼ੀ ਕਰ ਗਿਆ ਸੀ ਅਤੇ ਪਿੱਛੇ ਮੈਨੂੰ ਤੇ ਮੇਰੇ ਪਤੀ ਨੂੰ ਬੇ ਸਹਾਰਾ ਛੱਡ ਕੇ ਤੁਰ ਗਿਆ ਸੀ, ਸਾਡੇ ਕੋਲ ਕੋਈ ਜਮੀਨ ਜਾਇਦਾਦ ਨਹੀਂ ਹੈ ਅਤੇ ਨਾਂ ਹੀ ਸਾਡੇ ਤੋਂ ਕੋਈ ਕੰਮ ਹੋ ਸਕਦਾ ਹੈ ਅਤੇ ਭੁੱਖੇ ਮਰਨ ਦੀ ਨੌਬਤ ਆਈ ਹੈ ਮੈਂ 2015 ਤੋਂ ਦੋ ਤਿੰਨ ਵਾਰ ਫਾਰਮ ਭਰ ਕੇ ਦੇ ਚੁੱਕੀ ਹਾਂ ਪਰ ਮੈਨੂੰ ਅਜੇ ਤੱਕ ਸਰਕਾਰੀ ਸਹਾਇਤਾ ਨਹੀਂ ਮਿਲੀ, ਇਸ ਕਰਕੇ ਹੁਣ ਚੌਥੀ ਵਾਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਬੇਨਤੀ ਕਰਦੀ ਹਾਂ ਕਿ ਸਾਨੂੰ ਬਣਦੀ ਸਰਕਾਰੀ ਸਹਾਇਤਾ ਦਿੱਤੀ ਜਾਵੇ।

Send this to a friend