ਤਪਾ ਮੰਡੀ, 10 ਜੂਨ (ਰੋਹਿਤ ਸਿੰਗਲਾ)- ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਐਸ.ਜੀ.ਪੀ.ਸੀ ਵੱਲੋ ਪਿੰਡ ਮਹਿਤਾ ਦੇ ਬਿਮਾਰੀ ਨਾਲ ਜੂਝ ਰਹੇ ਪੀੜਿਤ ਭੋਲਾ ਸਿੰਘ ਪੁਤਰ ਦਸੋਧਾ ਸਿੰਘ ਨੂੰ ਇਲਾਜ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਖਾਤੇ ਵਿਚੋ ਦਸ ਹਜਾਰ ਰੁਪੈ ਦੀ ਮਾਲੀ ਸਹਾਇਤਾ ਕੀਤੀ ਗਈ। ਸੰਤ ਘੁੰਨਸ ਨੇ ਬੋਲਦਿਆਂ ਕਿਹਾ ਕਿ ਐਸ.ਜੀ.ਪੀ.ਸੀ ਵੱਲੋ ਆਰਥਿਕ ਤੋਰ ’ਤੇ ਕਮਜੋਰ ਲੋਕਾਂ ਦੀ ਹਮੇਸ਼ਾਂ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ ਜਦਕਿ ਗੁਰੂ ਸਾਹਿਬ ਵੱਲੋ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਦੇ ਵਚਣਾਂ ਉਪਰ ਕਮੇਟੀ ਵੱਲੋ ਪਹਿਰਾ ਦਿੱਤਾ ਜਾ ਰਿਹਾ ਹੈ। ਸੰਤ ਘੁੰਨਸ ਨੇ ਇਹ ਵੀ ਕਿਹਾ ਕਿ ਹਲਕਾ ਭਦੌੜ ਨਾਲ ਹਮੇਸ਼ਾਂ ਪਰਿਵਾਰਿਕ ਰਿਸ਼ਤਾ ਰਿਹਾ ਹੈ ਜੋ ਅੱਗੇ ਤੋ ਵੀ ਨਿਰਵਿਘਨ ਚੱਲੇਗਾ।
ਜਿਸ ਕਾਰਨ ਪਰਿਵਾਰਿਕ ਮੈਂਬਰਾਂ ਦਾ ਖਿਆਲ ਰੱਖਣਾ ਮੇਰਾ ਵੈਸੀ ਵੀ ਫਰਜ ਹੈ। ਇਸ ਮੌਕੇ ਪਿੰਡ ਮਹਿਤਾ ਦੇ ਲੋਕਾਂ ਨੇ ਐਸ.ਜੀ.ਪੀ.ਸੀ ਅਤੇ ਸੰਤ ਘੁੰਨਸ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਵਾਸੀ ਵੀ ਹਾਜ਼ਰ ਸਨ।