ਬਰੇਟਾ 8 ਜੂਨ (ਜੈਲ ਕੌਰ ਖਾਲਸਾ)- ਹਲਕਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ 9 ਜੂਨ ਨੂੰ ਬਰੇਟਾ ਵਿਖੇ ਪੁੱਜ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੌਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਿੰਦਰ ਸਸਪਾਲੀ ਤੇ ਬਲਦੇਵ ਸਿਰਸੀਵਾਲਾ ਨੇ ਦੱਸਿਆ ਕਿ ਬੀਬੀ ਬਾਦਲ ਆਦਿ ਧਰਮ ਸਮਾਜ ਆਧਸ ਭਾਰਤ ਬਰੇਟਾ ਵੱਲੋ ਡਾ ਅੰਬੇਦਕਰ ਦੇ 127ਵੇਂ ਜਨਮ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪੁੱਜ ਰਹੇ ਹਨ।