Skip to content
Independent perspectives. Global stories.
BREAKING

ਪੰਜਾਬ ਦੇ ਲੋਕ ਮੁੜ ਅਕਾਲੀ-ਭਾਜਪਾ ਸਰਕਾਰ ਨੂੰ ਯਾਦ ਕਰਨ ਲੱਗੇ : ਹਰੀ ਸਿੰਘ

Share this story

ਧੂਰੀ, 6 ਜੂਨ (ਅਨਵਰ ਸਨੀ)- ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੂੰ ਅੱਜ ਮੁੜ ਚੇਤੇ ਕਰ ਰਹੇ ਹਨ ਕਿਉ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿੱਚ ਦਸ ਸਾਲਾ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ ਪ੍ਰੰਤੂ ਕਾਂਗਰਸ ਸਰਕਾਰ ਨੇ ਅਪਣੇ ਇੱਕ ਸਾਲ ਤੋ ਵੱਧ ਸਮੇ ਦੌਰਾਨ ਇੱਕ ਵੀ ਵਿਕਾਸ ਕਾਰਜ ਪੰਜਾਬ ਵਿੱਚ ਨਹੀ ਕਰਵਾਇਆ ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਅਤੇ ਪ੍ਰੀਤ ਗਰੁਪ ਦੇ ਐਮ.ਡੀ ਹਰੀ ਸਿੰਘ ਨਾਭਾ ਨੇ ਆਪਣੇ ਦਫਤਰ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋ ਚਲਾਇਆ ਸਕੀਮਾਂ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆ ਗਈਆ ਹਨ ਪ੍ਰੰਤੂ ਦੁਬਾਰਾ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਸਰਕਾਰ ਆਉਣ ਤੇ ਬੰਦ ਕੀਤੀਆ ਸਕੀਮਾ ਦੁਬਾਰਾ ਚਲਾਈਆ ਜਾਣਗੀਆ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚੋਂ ਕੀਤੇ ਇੱਕ ਵੀ ਵਾਅਦੇ ਨੂੰ ਪੂਰਾ ਨਹੀ ਕੀਤਾ ਜਿਸਦਾ ਬਦਲਾ ਪੰਜਾਬ ਦੇ ਲੋਕ 2019 ਦੀਆਂ ਪਾਰਲੀਮੈਟ ਚੋਣਾ ਵਿੱਚ ਕਾਂਗਰਸ ਨੂੰ ਕਰਾਰਾ ਝਟਕਾ ਦੇ ਕੇ ਲੇਣਗੇ। ਇਸ ਮੌਕੇ ਗੁਰਵਿੰਦਰ ਸਿੰਘ ਗਿੱਲ ਸਰਕਲ ਪ੍ਰਧਾਨ ਯੂਥ ਅਕਾਲੀ ਦਲ,ਧਰਮਿੰਦਰ ਸਿੰਘ ਸਰਪੰਚ ਕੋਲਸੇੜੀ, ਜਥੇਦਾਰ ਅਜਮੇਰ ਸਿੰਘ ਘਨੌਰੀ ਕਲਾਂ, ਬਿਕਰ ਸਿੰਘ ਸੇਰਪੁਰ ਸੋਢੀਆ, ਰਘੁਵੀਰ ਸਿੰਘ ਬੇਦੀ, ਰਵੀਇੰਦਰ ਸਿੰਘ ਈਸੜਾ, ਸਰਬਜੀਤ ਸਿੰਘ, ਕਰਮਪਾਲ ਬੁਰਜ, ਰਮਨਜੋਤ ਸਿੰਘ,ਸੰਜੀਵ ਕੁਮਾਰ, ਬਲਵੰਤ ਸਿੰਘ ਸਾਰੋ, ਪੁਨੀਤ ਜਿੰਦਲ ਅਤੇ ਸੁਖਜਿੰਦਰ ਸਿੰਘ ਗੋਨਾ ਪੀ.ਏ ਹਰੀ ਸਿੰਘ ਆਦਿ ਹਾਜ਼ਰ ਸਨ।

WRITTEN BY