Skip to content
Independent perspectives. Global stories.
BREAKING

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Share this story

ਧਨੌਲਾ, 6 ਜੂਨ (ਸਰਾਜ ਘਨੌਰ, ਇਕਬਾਲ ਨਹਿਲ)- ਬੁਧਵਾਰ ਬਾਅਦ ਦੁਪਿਹਰ ਚਾਰ ਵਜੇ ਦੇ ਕਰੀਬ ਨੇੜਲੇ ਪਿੰਡ ਅਸਪਾਲ ਕਲ੍ਹਾ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਜਗਤਾਰ ਸਿੰਘ 32 ਪੁੱਤਰ ਰਾਮ ਸਿੰਘ ਕੌਮ ਜੱਟ ਵਾਸੀ ਅਸਪਾਲ ਕਲ੍ਹਾ ਆਪਣੇ ਹੀ ਖੇਤ ’ਚ ਵਾਹਨ ਨੂੰ ਪਾਣੀ ਲਾਉਣ ਲਈ ਮੋਟਰ ਚਲਾਉਣ ਲੱਗਾ ਤਾ ਸਟਾਟਰ ’ਚ ਅਚਾਨਕ ਕਰੰਟ ਆਉਣ ਨਾਲ ਜਗਤਾਰ ਸਿੰਘ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਨਾਲ ਦੇ ਖੇਤ ’ਚ ਕੰਮ ਕਰ ਰਹੇ ਮਿੱਠੂ ਸਿੰਘ, ਲੀਲਾ ਸਿੰਘ, ਅਵਤਾਰ ਸਿੰਘ ਨੇ ਚੀਖ ਸੁਣਦਿਆ ਹੀ ਜਗਤਾਰ ਸਿੰਘ ਨੂੰ ਚੁੱਕ ਲਿਆ ਤੇ ਘਰ ਲੈ ਆਏ। ਪਿੰਡ ਦੇ ਮੋਹਤਵਰ ਵਿਅਕਤੀ ਜਗਸੀਰ ਸਿੰਘ ਚਹਿਲ , ਮੇਜਰ ਸਿੰਘ, ਪ੍ਰਿਤਪਾਲ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ ਢਿੱਲੋਂ, ਰਾਜਿੰਦਰ ਸਿੰਘ, ਕਰਨੈਲ ਸਿੰਘ, ਮਨਜੀਤ ਸਿੰਘ ਨੰਬਰਦਾਰ, ਪ੍ਰਮਿੰਦਰ ਸਿੰਘ ਆਦਿ ਨੇ ਜੇਰੇ ਇਲਾਜ਼ ਲਈ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਹਾਜਰ ਡਾਕਟਰਾਂ ਨੇ ਜਗਤਾਰ ਸਿੰਘ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਥਾਣਾ ਧਨੌਲਾ ਦੇ ਐਸਐਚਓ ਨਾਇਬ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਲਈੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗਾ।

WRITTEN BY