Skip to content
Independent perspectives. Global stories.
BREAKING

ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਿਖੇ ਗੁਆਚ ਰਹੀਆਂ ਨੈਤਿਕ ਕਦਰਾਂ ਕੀਮਤਾਂ ’ਤੇ ਸੈਮੀਨਾਰ ਕੱਲ੍ਹ

Share this story

ਫਤਿਹਗੜ੍ਹ ਚੂੜੀਆਂ, 6 ਮਾਰਚ (ਪੰਕਜ ਪਾਂਧੀ, ਮਲਕੀਤ ਸਿੰਘ)- ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਿਖੇ ਨੈਤਿਕ ਕਦਰਾਂ ਕੀਮਤਾਂ ਤੇ ਅਧਾਰਤ ਦੂਸਰਾ ਸੈਮੀਨਾਰ 8 ਜੂਨ ਨੂੰ ਸਕੂਲ ਕੈਂਪਸ ਅੰਦਰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਸ੍ਰੀ ਗੁਰ ਰਾਮਦਾਸ ਗਰੁਪ ਆਫ਼ ਇੰਸਟੀਚਿਊਟ ਪੰਧੇਰ ਵਿਖੇ ਪ੍ਰੈਸ ਮਿਲਣੀ ਦੌਰਾਨ ਜਾਣਕਾਰੀ ਦਿੰਦੇ ਹੋਏ ਸੰਸਥਾ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਹਰਜਿੰਦਰ ਪਾਲ ਕੌਰ ਅਤੇ ਡਾ ਗੁਲਵਤਨ ਸਿੰਘ ਕੰਗ ਨੇ ਦਸਿਆ ਕਿ ਅਜੋਕੇ ਯੁਗ ਵਿਚ ਗੁਆਚ ਰਹੀਆਂ ਨੈਤਿਕ ਕਦਰਾਂ ਕੀਮਤਾਂ ਸਬੰਧੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਵਲੋਂ ਭਾਸ਼ਣ ਪੇਸ਼ ਕੀਤੇ ਜਾਣਗੇ ਇਸ ਮੌਕੇ ਉਨ੍ਹਾਂ ਦਸਿਆ ਕਿ ਵਿਦਿਅਕ ਸੰਸਥਾਵਾਂ ਦਾ ਫ਼ਰਜ਼ ਸਿਰਫ਼ ਵਿਦਿਆਰਥੀਆਂ ਨੂੰ ਦੁਨਿਆਵੀ ਸਿਖਿਆ ਦੇਣਾ ਹੀ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਆਪਣੇ ਵਿਰਸੇ ਵਿਰਾਸਤ ਸਭਿਆਚਾਰ ਨੀਤੀ ਕਦਰਾਂ ਅਤੇ ਕੀਮਤਾਂ ਬਾਰੇ ਜਾਣਕਾਰੀ ਮੁਹਈਆ ਕਰਵਾਉਣਾ ਅਹਿਮ ਫ਼ਰਜ਼ ਹੈ ਉਨ੍ਹਾਂ ਕਿਹਾ ਕਿ ਇਸੇ ਹੀ ਲੜੀ ਤਹਿਤ ਪਹਿਲਾ ਸੈਮੀਨਾਰ ਸ੍ਰੀ ਗੁਰੂ ਰਾਮਦਾਸ ਗਰੁਪ ਆਫ਼ ਇੰਸਟੀਚਿਊਟਸ ਵਿਖੇ ਕਰਵਾਇਆ ਗਿਆ ਸੀ ਜਿਸ ਵਿਚ ਪੂਰੇ ਵਿਸ਼ਵ ਤੋਂ ਸਭਿਆਚਾਰ ਅਤੇ ਵਿਰਸੇ ਨਾਲ ਜੁੜੇ ਹੋਏ ਲੋਕਾਂ ਵਲੋਂ ਭਾਗ ਲਿਆ ਗਿਆ ਸੀ ਪਹਿਲੇ ਸੈਮੀਨਾਰ ਦੌਰਾਨ ਕੈਨੇਡਾ ਤੋਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕ ਸਰਦਾਰ ਅਜੈਬ ਸਿੰਘ ਚਠਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਮੂਲੀਅਤ ਕੀਤੀ ਸੀ ਉਨ੍ਹਾਂ ਅਗੇ ਦਸਿਆ ਕਿ ਇਹ ਸੈਮੀਨਾਰ ਵਿਚ ਨੈਤਿਕ ਕਦਰਾਂ ਕੀਮਤਾਂ ਨਾਲ ਜੁੜੇ ਹੋਏ ਤਤਾਂ ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿਤੀ ਜਾਵੇਗੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਅਨਮੋਲਦੀਪ ਕੌਰ .ਸ੍ਰੀਮਤੀ ਆਰਤੀ. ਹਰਪ੍ਰੀਤ ਕੌਰ ਸਮੇਤ ਸਕੂਲ ਅਤੇ ਕਾਲਜ ਦਾ ਸਟਾਫ਼ ਹਾਜ਼ਰ ਸੀ

WRITTEN BY