ਲਹਿਰਾਗਾਗਾ, 2 ਜੂਨ (ਰਣਜੀਤ ਸਿੰਘ ਵਾਲੀਆ)- ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦਸਿਆ ਹੈ ਕਿ ਸਕੂਲ ਦੇ ਕੁਲ 77 ਵਿਦਿਆਰਥੀਆਂ ਵਿਚੋਂ ਚਾਰੂ ਲਤਾ ਨੇ 93.3 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਸੁਮਨਜੋਤ ਕੌਰ ਨੇ 93.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਦਿਲਪ੍ਰੀਤ ਕੌਰ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ।ਇਸ ਤੋਂ ਇਲਾਵਾ ਵਿਦਿਆਰਥਣ ਖੁਸ਼ਮਨ ਕੌਰ ਨੇ 95 ਫੀਸਦੀ, ਇਸ਼ਾਨ ਸਿੰਗਲਾ ਨੇ 95.8 ਫੀਸਦੀ, ਦੀਪੀਕਾ ਗਰਗ ਨੇ 92.6 ਫੀਸਦੀ, ਜੋਤੀ ਨੇ 89.6 ਫੀਸਦੀ, ਹਿਤੀਕਾ ਕੌਸ਼ਿਕ ਨੇ 88.3 ਫੀਸਦੀ, ਮਨਦੀਪ ਕੌਰ ਨੇ 88 ਫੀਸਦੀ, ਰਾਘਵ, ਦੀਪਾਂਸੀ ਅਤੇ ਤੁਸ਼ਾਰ ਗੁਪਤਾ ਨੇ 89.6 ਫੀਸਦੀ, ਅੰਜਲੀ ਰਾਣੀ ਨੇ 86.3 ਫੀਸਦੀ, ਬਾਵਨਾ ਰਾਣੀ ਨੇ 86.4 ਫੀਸਦੀ, ਬੁਪੇਸ਼ ਬਾਂਸਲ ਨੇ 85.4 ਫੀਸਦੀ, ਖੁਸ਼ਵੀਰ ਕੌਰ ਨੇ 84.2 ਫੀਸਦੀ ਅਤੇ ਸਨਾਤਨ ਪਸਰੀਜਾ ਨੇ 84.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ।ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਮਨੋਜ ਥਾਮਸ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿਖ ਦੀ ਕਾਮਨਾ ਕੀਤੀ।
ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਨਤੀਜੇ ਵਿਚ ਸੀਬਾ ਸਕੂਲ ਦੇ ਬਚਿਆਂ ਨੇ ਮਾਰੀ ਬਾਜ਼ੀ



