Skip to content
Independent perspectives. Global stories.
BREAKING

ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਵਫ਼ਦ ਨੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

Share this story

ਨਵੀਂ ਦਿਲੀ, 2 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਇਕ ਵਫ਼ਦ ਨੇ ਅਜ ਭਖਦੇ ਸਿੱਖ ਮਸਲਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਹ ਨਾਲ ਗਲਬਾਤ ਕੀਤੀ। ਮੁਲਾਕਾਤ ਦੌਰਾਨ ਅਕਾਲੀ ਆਗੂਆਂ ਨੇ 1947 ਦੀ ਦੇਸ਼ ਵੰਡ ਦੌਰਾਨ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ‘ਚੋਂ ਕਢੇ ਗਏ ਸਿਖਾਂ ਦੇ ਸਮਾਜਿਕ, ਆਰਥਿਕ ਅਤੇ ਸਿਆਸੀ ਪਿਛੜੇਪਨ ਨੂੰ ਦੂਰ ਕਰਨ, ਮੇਘਾਲਯਾ ਦੇ ਸ਼ਿਲਾਂਗ ਵਿਖੇ ਬੀਤੇ ਦਿਨੀਂ ਸਿਖ ਪਰਿਵਾਰਾਂ ਦੀ ਕਾਲੌਨੀ ‘ਤੇ ਹੋਏ ਹਮਲੇ ਸਣੇ ਸਿਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਗ੍ਰਹਿ ਮੰਤਰੀ ਨੂੰ ਤਥਾਂ ਤੋਂ ਜਾਣੂ ਕਰਾਇਆ।ਇਸ ਵਫ਼ਦ ’ਚ ਅਕਾਲੀ ਦਲ ਦੇ ਜਨਰਲ ਸਕਤਰ ਤੇ ਜੰਮੂ-ਕਸ਼ਮੀਰ ਦੇ ਪ੍ਰਭਾਰੀ ਬਿਕ੍ਰਮ ਸਿੰਘ ਮਜੀਠੀਆ, ਰਾਜਸਭਾ ਮੈਂਬਰ ਨਰੇਸ਼ ਗੁਜਰਾਲ, ਦਿਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਸ਼ਾਮਿਲ ਸਨ। ਬਾਦਲ ਨੇ ਗ੍ਰਹਿ ਮੰਤਰੀ ਨੂੰ ਪਾਕਿਸਤਾਨ ਤੋਂ ਆਏ ਕਸ਼ਮੀਰ ‘ਚ ਵਸਦੇ ਸਿਖਾਂ ਨੂੰ ਸਰਕਾਰਾਂ ਵਲੋਂ ਨਜ਼ਰਅੰਦਾਜ ਕਰਨ ਦੀ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰਾਲੇ ਦੀ ਸੰਯੁਕਤ ਸੰਸਦੀ ਕਮੇਟੀ ਵਲੋਂ ਕੀਤੀਆ ਗਈਆਂ ਸਿਫਾਰਿਸ਼ਾ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।ਦਰਅਸਲ ਜੰਮੂ-ਕਸ਼ਮੀਰ ‘ਚ ਸਿਖਾਂ ਦੀ ਕੁਲ ਆਬਾਦੀ 5 ਲਖ ਦੇ ਕਰੀਬ ਹੈ।ਜਿਸ ‘ਚ ਕਸ਼ਮੀਰ ਘਾਟੀ ’ਚ 3200 ਸਿਖ ਰਹਿੰਦਾ ਹੈ।ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਬਾਦਲ ਨੇ ਦਸਿਆ ਕਿ ਸ਼ਿਲਾਂਗ ‘ਚ ਹਿੰਸਾ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਮੇਘਾਲਯਾ ਦੇ ਮੁਖਮੰਤਰੀ ਕੋਨਾਰਡ ਸੰਗਮਾ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਮਾਮਲੇ ਦੇ ਹਲ ਲਈ ਸਿਕਿਮ ਦੇ ਮੁਖਮਤਰੀ ਪਵਨ ਚਾਂਮਲਿੰਗ ਨਾਲ ਮੁਲਾਕਾਤ ਕਰਨ ਲਈ ਜੀ.ਕੇ. ਦੀ ਅਗਵਾਈ ‘ਚ ਇਕ ਵਫ਼ਦ ਜਾ ਰਿਹਾ ਹੈ। ਗ੍ਰਹਿ ਮੰਤਰੀ ਨਾਲ ਵੀ ਇਨ੍ਹਾਂ ਮਸਲਿਆਂ ਨੂੰ ਲੈ ਕੇ ਗਲ ਹੋਈ ਹੈ। ਜਿਸ ‘ਚ ਉਨ੍ਹਾਂ ਨੇ ਸਿਖਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿਤਾ ਹੈ। ਨਾਲ ਹੀ ਸਰਨਾਰਥੀ ਸਿਖਾਂ ਦੇ ਮਾਮਲੇ ਦੇ ਹਲ ਲਈ 6 ਜੂਨ ਨੂੰ ਗ੍ਰਹਿ ਮੰਤਰੀ ਨੇ ਉਚ ਪਧਰੀ ਬੈਠਕ ਬੁਲਾਉਣ ਦੀ ਵੀ ਗਲ ਕਹੀ ਹੈ। ਇਥੇ ਦਸ ਦੇਈਏ ਕਿ ਮੋਦੀ ਸਰਕਾਰ ਵਲੋਂ ਸਰਨਾਰਥੀ ਪਰਿਵਾਰਾਂ ਨੂੰ 2 ਹਜਾਰ ਕਰੋੜ ਦਾ ਰਾਹਤ ਪੈਕੇਜ ਦੇਣ ਦਾ ਫੈਸਲਾ ਲਿਆ ਗਿਆ ਹੈ। ਜਿਸ ‘ਚ ਪ੍ਰਤੀ ਪਰਿਵਾਰ 5.5 ਲਖ ਰੁਪਏ ਦਿਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਪਰ ਸਰਨਾਰਥੀ ਸਿਖ ਸੰਯੁਕਤ ਸੰਸਦੀ ਕਮੇਟੀ ਦੀ ਸਿਫਾਰਿਸ਼ਾ ਤਹਿਤ 30 ਲਖ ਰੁਪਏ ਪ੍ਰਤੀ ਪਰਿਵਾਰ ਦੀ ਰਾਹਤ ਰਾਸ਼ੀ ਦੇਣ ਦੀ ਮੰਗ ਕਰ ਰਹੇ ਹਨ।

WRITTEN BY