ਫਰੀਦਕੋਟ, 31 ਮਈ (ਗੁਰਜੀਤ ਰੋਮਾਣਾ, ਰਜਿੰਦਰ ਅਰੋੜਾ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਮੁਤਾਬਿਕ ਰਾਜ ਦੇ ਛੋਟੇ ਤੇ ਗ਼ਰੀਬ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਇਕ ਇਤਿਹਾਸਕ ਤੇ ਦਲੇਰੀ ਭਰਿਆ ਫ਼ੈਸਲਾ ਹੈ, ਜਿਸ ਦੇ ਦੂਜੇ ਪੜਾਅ ਅਧੀਨ 9 ਲਖ 73 ਹਜ਼ਾਰ ਕਰੋੜ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਇਹ ਸ਼ਬਦ ਵਿਧਾਇਕ ਫਰੀਦਕੋਟ ਸ. ਕੁਸ਼ਲਦੀਪ ਸਿੰਘ ਢਿਲੋਂ ਨੇ ਸਥਾਨਕ ਤਾਜ ਪੈਲੇਸ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਕਰਜ਼ਾ ਮੁਕਤੀ ਸਮਾਰੋਹ ਵਿਖੇ ਜ਼ਿਲ੍ਹੇ ਦੇ 2331 ਦੇ ਕਰੀਬ ਕਿਸਾਨਾਂ ਨੂੰ ਕਰੀਬ 9 ਕਰੋੜ 73 ਲਖ ਰੁਪਏ ਦਾ ਕਰਜ਼ਾ ਰਾਹਤ ਸਕੀਮ ਦਾ ਲਾਭ ਦੇਣ ਉਪਰੰਤ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆਂ ਕਹੇ।
ਸ. ਢਿਲੋ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਕੀਮ ਬਿਨ੍ਹਾਂ ਕਿਸੇ ਭੇਦਭਾਵ ਦੇ ਲਾਗੂ ਕੀਤੀ ਹੈ ਅਤੇ ਉਨ੍ਹਾਂ ਐਲਾਣ ਕੀਤਾ ਕਿ ਕੋਈ ਵੀ ਯੋਗ ਕਿਸਾਨ ਇਸ ਸਕੀਮ ਦੇ ਲਾਭ ਤੋਂ ਵਾਂਝਾ ਨਹੀਂ ਰਹਿਣ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਸਕੀਮ ਤਹਿਤ ਹੁਣ ਤਕ 6909 ਕਿਸਾਨਾਂ ਨੂੰ ਫਰੀਦਕੋਟ ਜ਼ਿਲ੍ਹੇ ਵਿਚ ਲਾਭ ਦਿਤਾ ਗਿਆ ਹੈ ਅਤੇ ਹੁਣ ਤਕ ਜ਼ਿਲ੍ਹੇ ਵਿਚ ਕੁਲ 25.67 ਕਰੋੜ ਦੇ ਕਰਜੇ ਮਾਫ ਕੀਤੇ ਜਾ ਚੁਕੇ ਹਨ।ਇਸ ਮੌਕੇ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਭਾਈ ਰਾਹੁਲ ਸਿਧੂ ਅਤੇ ਸਾਬਕਾ ਐਮ.ਐਲ.ਏ ਜਨਾਬ ਮੁਹੰਮਦ ਸਦੀਕ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਪਿਛਲੀਆਂ ਤਿੰਨ ਫਸਲਾਂ ਬਿਨ੍ਹਾਂ ਕਿਸੇ ਪ੍ਰੇਸਾਨੀ ਦੇ ਚੁਕ ਕੇ ਸੂਬੇ ਦੇ ਕਿਸਾਨਾਂ ਦੀ ਵਡੀ ਸਹਾਇਤਾ ਕੀਤੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਆਈ.ਏ.ਐਸ ਨੇ ਦਸਿਆ ਕਿ ਇਸ ਤੋਂ ਪਹਿਲਾਂ ਮਾਨਸਾ ਵਿਖੇ ਹੋਏ ਰਾਜ ਪਧਰੀ ਸਮਾਗਮ ਦੌਰਾਨ ਜ਼ਿਲ੍ਹੇ ਦੇ ਪਹਿਲੇ ਪੜ੍ਹਾਅ ਅਧੀਨ 4578 ਕਿਸਾਨਾਂ ਦੇ 15.93 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਸਨ।ਇਸ ਤੋਂ ਪਹਿਲਾਂ ਸ. ਜੋਗਿੰਦਰ ਸਿੰਘ ਪੰਜ ਗਰਾਂਈ, ਸ੍ਰੀ ਪਵਨ ਗੋਇਲ, ਸੁਰਜੀਤ ਸਿੰਘ ਢਿਲੋਂ,ਧਨਜੀਤ ਸਿੰਘ ਵਿਰਕ, ਗਿੰਦਰਜੀਤ ਸਿੰਘ ਸੇਖੋਂ, ਡਾ. ਜੰਗੀਰ ਸਿੰਘ ਨੇ ਵੀ ਸੰਬੋਧਨ ਕੀਤਾ। ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾ ਸੁਖਪਾਲ ਸਿੰਘ ਗਿਲ ਨੇ ਸਭ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਕਿਸਾਨ ਭਲਾਈ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਐਸ.ਡੀ.ਐਮ ਫਰੀਦਕੋਟ ਸ. ਗੁਰਜੀਤ ਸਿੰਘ, ਸਹਾਇਕ ਕਮਿਸ਼ਨਰ ( ਸ਼ਿਕਾਇਤਾਂ ) ਸ. ਜਗਦੀਸ਼ ਸਿੰਘ ਜੋਹਲ, ਸ੍ਰੀ ਸੁਰਿੰਦਰ ਗੁਪਤਾ, ਪਰਮਜੀਤ ਸਿੰਘ ਸੰਧੂ, ਸੀਨੀਅਰ ਮੈਨੇਜਰ, ਜਿਲ੍ਹਾ ਮੈਨੇਜਰ ਸ. ਲਖਵਿੰਦਰ ਸਿੰਘ ਬਰਾੜ, ਰਣਜੀਤ ਸਿੰਘ ਬਰਾੜ, ਏ.ਆਰ ਫਰੀਦਕੋਟ, ਸਿਕੰਦਰ ਸਿੰਘ ਮੜ੍ਹਾਕ, ਆਦਿ ਵੀ ਹਾਜਰ ਸਨ। ਮੰਚ ਸੰਚਾਲਨ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ੍ਰੀ ਜਸਬੀਰ ਸਿੰਘ ਜਸੀ ਨੇ ਕੀਤਾ।
ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਦਾ 9 ਕਰੋੜ 73 ਲਖ ਦੇ ਹੋਇਆ ਕਰਜ਼ਾ ਮੁਆਫ਼



