Skip to content
Independent perspectives. Global stories.
BREAKING

ਤੇਜ਼ ਰਫਤਾਰ ਕਾਰ ਨੇ ਮਚਾਇਆ ਹੁੜਦੰਗ-ਪਲਟੀਆਂ ਖਾਂਦੀ ਗੰਦੇ ਨਾਲੇ ਕੋਲ ਡਿਗੀ

Share this story

ਫ਼ਰੀਦਕੋਟ, 29 ਮਈ (ਗੁਰਜੀਤ ਰੋਮਾਣਾ)-ਫ਼ਰੀਦਕੋਟ ਸ਼ਹਿਰ ਅੰਦਰ ਦਿਨ ਚੜਦੇ ਹੀ ਕਰੀਬ 11 ਕੁ ਵਜੇ ਸਰਕੂਲਰ ਰੋਡ ਤੋਂ ਖੇਤੀਬਾੜੀ ਦਫਤਰ ਅਗੋ ਦੀ ਹਨੇਰੀ ਵਾਂਗ ਲਗੀ ਇਕ ਸਫਿਟ ਕਾਰ ਨੇ ਅਜਿਹਾ ਹੁੜਦੰਗ ਮਚਾਇਆ ਕਿ ਸੜਕ ਤੋਂ ਪਲਟੀਆਂ ਖਾਂਦੀ ਕਾਰ ਗੰਦੇ ਨਾਲੇ ਕੋਲ ਪੁਠੀ ਹੋ ਡਿਗੀ ਜਦਕਿ ਕਾਰ ਸਵਾਰ ਜਿਨ੍ਹਾਂ ਦੀ ਖਬਰ ਲਿਖੇ ਜਾਣ ਤਕ ਸਨਾਖਤ ਨਹੀ ਸੀ ਹੋ ਸਕੀ ਉਹ ਕਾਰ ਛਡ ਫਰਾਰ ਹੋ ਗਏ। ਇਕਤਰ ਕੀਤੀ ਜਾਣਕਾਰੀ ਅਨੁਸਾਰ ਕੰਮੇਆਣਾ ਚੌਕ ਤੋਂ ਤੇਜ ਰਫਤਾਰ ਨਾਲ ਇਕ ਸਫਿਟ ਕਾਰ ਪੀਬੀ30 ਜੇ-2475 ਜਿਸ ‘ਚ ਪ੍ਰਤਖ ਦਰਸ਼ੀਆਂ ਦੇ ਦਸਣ ਅਨੁਸਾਰ ਦੋਂ ਵਿਅਕਤੀ ਸਵਾਰ ਸਨ, ਕਾਹਲੀ ਨਾਲ ਸਰਕੂਲਰ ਰੋਡ ਤੋਂ ਖੇਤੀਬਾੜੀ ਕੋਲ ਦੀ ਹਨੇਰੀ ਵਾਂਗ ਲਗੀ ਜਦ ਇਹ ਕਾਰ ਬਾਜੀਗਰ ਬਸਤੀ ਦੇ ਚੌਕ ਕੋਲ ਪੁਜੀ ਤਾਂ ਫੁਟਪਾਥ ‘ਚ ਟਕਰਾ ਜਾਣ ਤੋਂ ਬਾਅਦ ਪਲਟੀਆਂ ਖਾਂਦੀ ਕਾਰ ਗੰਦੇ ਨਾਲੇ ਖੋਲ ਪੁਠੀ ਹੋ ਗਈ,ਹਾਦਸਾ ਇੰਨ੍ਹਾਂ ਕੁ ਭਿਆਨਕ ਸੀ ਕਿ ਆਸ ਪਾਸ ਖੜ੍ਹੇ ਲੋਕ ਸਹਿਮ ਗਏ ਅਤੇ ਕਾਰ ‘ਚ ਸਵਾਰ ਵਿਅਕਤੀਆਂ ਨੂੰ ਬਚਾਉਣ ਲੲ ਜਿਓ ਹੀ ਅਗੇ ਵਧੇ ਤਾਂ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ,ਜਿਨਾਂ ਦੀ ਭਾਲ ਲਈ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਕਾਰ ਦੀ ਤਲਾਸੀ ਲੈਣ ਉਪਰੰਤ ਅਗਲੇਰੀ ਕਾਰਵਾਈ ਸੁਰੂ ਕਰ ਦਿਤੀ। ਊਧਰ ਦੂਜੇ ਪਾਸੇ ਘਟਨਾ ਸਥਾਨ ‘ਤੇ ਪਹੁੰਚੇ ਜਾਂਚ ਅਧਿਕਾਰੀ ਗੁਰਜੰਟ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਾਜੀਗਰ ਬਸਤੀ ਕੋਲ ਇਕ ਸਫਿਟ ਕਾਰ ਪਲਟ ਗਈ ਹੈ,ਜਿਸ ‘ਚ ਦੋਂ ਵਿਅਕਤੀ ਸਵਾਰ ਹੋਣ ਤੇ ਫਰਾਰ ਹਨ,ਫਿਲਹਾਲ ਦੀ ਘੜੀ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਾਰ ਨੂੰ ਕੌਣ ਚਲਾ ਰਿਹਾ ਸੀ ‘ਤੇ ਇਕ ਕਾਰ ਕਿਸ ਵਿਅਕਤੀ ਦੇ ਨਾਅ ‘ਤੇ ਹੈ ਅਤੇ ਇਹ ਹਾਦਸਾ ਕਿਵੇਂ ਵਾਪਰਿਆਂ। ਇਸ ਮੌਕੇ ਪ੍ਰਤਖ ਦਰਸ਼ੀਆਂ ਦਾ ਕਹਿਣਾ ਸੀ ਕਿ ਕਾਰ ਹਦੋਂ ਵਧ ਤੇਜ ਰਫਤਾਰ ਤੇ ਸੀ ਜਿਸ ਕਰਕੇ ਫੁਟਪਾਥ ਨਾਲ ਟਕਰਾਉਣ ਤੋਂ ਬਾਅਦ ਹਾਦਸਾ ਵਾਪਰਿਆ।

 

WRITTEN BY