Skip to content
Independent perspectives. Global stories.
BREAKING

24 ਬੋਤਲਾਂ ਸ਼ਰਾਬ ਸਣੇ ਅਜੇ ਕੁਮਾਰ ਕਾਬੂ-1 ਭੱਜਿਆ

Share this story

ਖੰਨਾ, 29 ਮਈ (ਕੇ ਐਲ ਸਹਿਗਲ)- ਇਸੇ ਸ਼ਨੀਵਾਰ ਨਵੇਂ ਬਣੇ ਥਾਣਾ ਸਿਟੀ 2 ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 24 ਬੋਤਲਾਂ ਨਜ਼ਾਇਜ਼ ਸ਼ਰਾਬ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦੋਂ ਕਿ ਇੱਕ ਵਿਅਕਤੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਥਾਣਾ ਸਿਟੀ-2 ਦੇ ਐਸ.ਐਚ.ਓ. ਥਾਣੇਦਾਰ ਰਜਨੀਸ਼ ਸੂਦ ਦੀ ਅਗਵਾਈ ਹੇਠਾਂ ਸਹਾਇਕ ਥਾਣੇਦਾਰ ਅਵਤਾਰ ਅਲੀ ਆਪਣੀ ਪੁਲਿਸ ਪਾਰਟੀ ਹੈਡ ਕਾਂਸਟੇਬਲ ਅਮਨਦੀਪ ਸਿੰਘ ਅਤੇ ਜਸਵੰਤ ਸਿੰਘ ਸਮੇਤ ਟੀ-ਪੁਆਇੰਟ ਸਿਕਸ਼ਾ ਮਾਰਗ ’ਤੇ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਕਿ ਪੁਲਿਸ ਪਾਰਟੀ ਨੇ ਪੈਦਲ ਜਾ ਰਹੇ 2 ਵਿਅਕਤੀ ਜਿਹਨਾਂ ਦੇ ਹੱਥ ਵਿੱਚ ਥੈਲਾ ਫੜਿਆ ਹੋਇਆ ਸੀ, ਨੂੰ ਸ਼ੱਕੀ ਹਾਲਤਾਂ ਵਿੱਚ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਕਥਿਤ ਦੋਸ਼ੀ ਨਿੱਕਾ ਵਾਸੀ ਮੀਟ ਮਾਰਕੀਟ, ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਨਿਕਲਿਆ। ਪੁਲਿਸ ਪਾਰਟੀ ਨੇ ਦੂਸਰੇ ਕਥਿਤ ਦੋਸ਼ੀ ਅਜੇ ਕੁਮਾਰ ਵਾਸੀ ਖੰਨਾ ਨੂੰ ਫੜ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਥੈਲੇ ਵਿੱਚੋਂ 24 ਬੋਤਲ ਨਾਜਾਇਜ਼ ਦੇਸੀ ਸ਼ਰਾਬ ਮੋਟਾ ਸੰਤਰਾ ਬਰਾਮਦ ਹੋਈ।
ਥਾਣਾ ਸਿਟੀ 02 ਦੀ ਪੁਲਿਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਐਕਸਾਈਜ਼ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤਾ ਕੇਸ ਦਰਜ ਅਗਰੇਲੀ ਕਾਰਵਾਈ ਕਰਦਿਆਂ ਮੌਕੇ ਤੋਂ ਭੱਜੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

WRITTEN BY