ਲੋਕ ਸਭਾ ਚੋਣਾਂ ਲਈ 11 ਪਾਰਟੀਆਂ ਨੇ ਮਿਲ ਕੇ ਬਣਾਇਆ ਤੀਸਰਾ ਮੋਰਚਾ

image ਨਵੀਂ ਦਿੱਲੀ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਚਾਰ ਵਾਮਪੰਥੀ ਪਾਰਟੀਆਂ ਨੇ ਮਿਲ ਕੇ 11 ਪਾਰਟੀਆਂ ’ਤੇ ਅਧਾਰਤ ਇੱਕ ਮੋਰਚੇ ਅਮਲੀਜਾਮਾ ਪਹਿਨਾਉਂਦੇ ਹੋਏ ਅਪ੍ਰੈਲ-ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਮੋਰਚੇ ਨੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਮੋਰਚੇ ਅਨੁਸਾਰ ਇਸ ਸਬੰਧ ਵਿੱਚ ਚੋਣਾਂ ਦੇ ਬਾਅਦ ਹੀ ਫੈਸਲਾ ਕੀਤਾ ਜਾਵੇਗਾ।ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਕਰਾਤ ਅਤੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਦੀ ਮੌਜੂਦਗੀ ਵਿੱਚ ਤੀਸਰੇ ਮੋਰਚੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਵਿੱਚ ਕੁਲ 11 ਪਾਰਟੀਆਂ ਸ਼ਾਮਿਲ ਹਨ, ਜਿਨ੍ਹਾਂ ਨੂੰ ਗਿਣਤੀ ਹੋਰ ਵਧਣ ਦੀ ਉਮੀਦ

ਹੈ। ਮੋਰਚੇ ਵਿੱਚ ਸ਼ਾਮਿਲ ਹੋਣ ਵਾਲੀਆਂ ਪਾਰਟੀਆਂ ਵਿੱਚ ਜੈਲਲਿਤਾ ਦੀ ਅੰਨਾਦਰਮੁਕ, ਬੀਜੂ ਜਨਤਾ ਦਲ, ਸਮਾਜਵਾਦੀ ਪਾਰਟੀ, ਜਨਤਾ ਦਲ (ਯੂ), ਜਨਤਾ ਦਲ (ਸੈਕੂਲਰ), ਅਸਮ ਗਣਪ੍ਰੀਸ਼ਦ, ਝਾਰਖੰਡ ਵਿਕਾਸ ਪਾਰਟੀ ਅਤੇ ਪੰਜਾਬ ਤੋਂ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ ਪੰਜਾਬ ਸ਼ਾਮਿਲ ਹਨ। ਇਨ੍ਹਾਂ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਮੰਗਲਵਾਰ ਨੂੰ ਇੱਕ ਸਾਂਝਾ ਐਲਾਨ ਪੱਤਰ ਜਾਰੀ ਕੀਤਾ ਜਾਵੇਗਾ।
ਇਸ ਮੌਕੇ ਪ੍ਰਕਾਸ਼ ਕਰਾਤ ਨੇ ਕਿਹਾ ਕਿ ਦੇਸ਼ ਨੂੰ ਕਾਂਗਰਸ ਦਾ ਬਦਲ ਚਾਹੀਦਾ ਹੈ ਪਰ ਉਹ ਭਾਜਪਾ ਨਹੀਂ ਹੋ ਸਕਦਾ ਕਿਉਂਕਿ ਦੋਵਾਂ ਵਿੱਚ ਕੋਈ ਖਾਸ ਫਰਕ ਨਹੀਂ ਹੈ। ਇਸ ਲਈ ਅਸੀਂ 11 ਪਾਰਟੀਆਂ ਮਿਲ ਕੇ ਇੱਕ ਬਦਲ ਦੇਵਾਂਗੇ।
ਇਸ ਐਲਾਨ ਦੇ ਮੌਕੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ, ਜਨਤਾ ਦਲ (ਸੈਕੂਲਰ) ਦੇ ਐ¤ਚ.ਡੀ. ਦੇਵਗੌੜਾ ਅਤੇ ਜਨਤਾ ਦਲ (ਯੂ) ਦੇ ਸ਼ਰਦ ਯਾਦਵ ਵੀ ਮੌਜੂਦ ਸਨ। ਕਰਾਤ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਕਿਸੇ ਵੀ ਕੀਮਤ ’ਤੇ ਸੱਤਾ ਵਿੱਚ ਆਉਣ ਤੋਂ ਰੋਕਣਾ ਹੋਵੇਗਾ। ਇਸ ਦੇ ਲਈ ਅਸੀਂ ਸਭ ਮਿਲ ਕੇ ਕੰਮ ਕਰਾਂਗੇ। ਸ਼ਰਦ ਯਾਦਵ ਨੇ ਕਿਹਾ ਕਿ ਇਹ ਥਰਡ ਨਹੀਂ ਬਲਕਿ ਫਸਟ ਫਰੰਟ ਹੈ। ਸਾਡੇ ਇੱਥੇ ਕਦੇ ਕੋਈ ਝਗੜਾ ਨਹੀਂ ਹੋਇਆ। ਅਸੀਂ ਤਿੰਨ-ਤਿੰਨ ਵਾਰ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਹੈ। ਤੀਸਰੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੌਣ ਬਣੇਗਾ?ਇਸ ਦਾ ਫੈਸਲਾ ਚੋਣਾਂ ਤੋਂ ਬਾਅਦ ਕਰ ਲਿਆ ਜਾਵੇਗਾ।

Send this to a friend