ਅੰਮ੍ਰਿਤਸਰ, 28 ਮਈ (ਸੁਨੀਲ ਗੁਪਤਾ)-ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬਰਾਂਚ-ੀ), ਨੇੜੇ ਗੁਰਦੁਆਰਾ ਟਾਹਲਾ ਸਾਹਿਬ , ਤਰਨ ਤਾਰਨ ਰੋਡ, ਵਿਖੇ ਬਾਰ੍ਹਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ । ਸਕੂਲ ਦੇ ਪ੍ਰਿੰਸੀਪਲ ਜਗਜੀਤ ਕੌਰ ਨੇ ਦੱਸਿਆ ਕਿ ਸਾਇੰਸ ਵਿੱਚੋਂ ਨਿਖਿਲ ਸ਼ਰਮਾ ਨੇ ਬਾਰ੍ਹਵੀਂ (ਸਾਇੰਸ ਸਟਰੀਮ) ਵਿੱਚੋਂ 90.2% ਨੰਬਰ ਤੇ ਕਮਿਸਟਰੀ ਵਿੱਚੋਂ 93%, ਮਨਦੀਪ ਸਿੰਘ ਨੇ ਫਿਜ਼ਿਕਸ ਵਿੱਚੋਂ 95% ਤੇ ਰਮਨਪ੍ਰੀਤ ਕੌਰ ਨੇ (ਇਕਨੋਮਿਕਸ) ਵਿੱਚੋਂ 94% ਨੰਬਰ ਪ੍ਰਾਪਤ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ । ਸਕੂਲ ਦਾ ਸ਼ਾਨਦਾਰ ਨਤੀਜਾ ਵੇਖਦੇ ਹੋਏ ਸਕੂਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਅਤੇ ਸ. ਰਜਿੰਦਰ ਸਿੰਘ ਜੀ (ਐ¤ਮ.ਡੀ), ਅਤੇ ਸ. ਭੁਪਿੰਦਰ ਸਿੰਘ ਜੀ ਗਰਚਾ (ਚੀਫ ਐਡਵਾਈਜ਼ਰ) ਨੇ ਸਾਰੇ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੱਤੀ ।
ਬੀਬੀ ਕੌਲਾਂ ਜੀ ਪਬਲਿਕ ਸਕੂਲ ਦਾ ਬਾਰਵੀਂ ਕਲਾਸ ਦਾ ਨਤੀਜਾ 100 ਫੀਸਦੀ



