ਜਲੰਧਰ, 28 ਮਈ (ਪੰਜਾਬ ਟਾਇਮਜ਼ ਬਿਊਰੋ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਵਿੱਚ ਸੌ ਪ੍ਰਤੀਸ਼ਤ ਅੰਕ ਹਾਸਲ ਕੀਤੇ। 86 ਵਿਦਿਆਰਥੀਆਂ ਨੇ ਏਆਈਐੱਸਐੱਸਸੀਈ ਦੀ ਪ੍ਰਿਖੀਆਂ ਦਿੱਤੀ, ਜਿਸ ਵਿੱਚ 32 ਵਿਦਿਆਰਥੀਆਂ ਨੇ ਸਾਇੰਸ ਖੇਤਰ ਦੀ ਪ੍ਰਿਖੀਆਂ, 36 ਵਿਦਿਆਰਥੀਆਂ ਨੇ ਕਾਮਰਸ ਖੇਤਰ ਦੀ ਪ੍ਰਿਖੀਆਂ ਅਤੇ 18 ਵਿਦਿਆਰਥੀਆਂ ਨੇ ਹਿਓਮੈਨੀਟੀਸ ਖੇਤਰ ਦੀ ਪ੍ਰਿਖੀਆਂ ਦਿੱਤੀ। ਕਾਮਰਸ ਵਿੱਚ ਸਿਮਰਨ ਨੇ 93.2 ਪ੍ਰਤੀਸ਼ਤ ਅੰਕ, ਸਾਇੰਸ ਵਿੱਚ ਕੈਰੋਲ ਨੇ 92.6 ਪ੍ਰਤੀਸ਼ਤ ਅੰਕ ਅਤੇ ਹਿਓਮੈਨੀਟੀਸ ਵਿੱਚ ਇਸ਼ਾਨਿਕਾ ਨੇ 84 ਪ੍ਰਤੀਸ਼ਤ ਅੰਕ ਹਾਸਲ ਕੀਤੇ। ਇਸ ਦੇ ਨਾਲ ਹੀ ਤਿੰਨ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੀ ਵੱਧ ਅੰਕ, ਛੇ ਵਿਦਿਆਰਥੀਆਂ ਨੇ 85 ਤੋਂ 90 ਪ੍ਰਤੀਸ਼ਤ ਦੇ ਕਰੀਬ ਅੰਕ ਅਤੇ 11 ਵਿਦਿਆਰਥੀਆਂ ਨੇ 80 ਤੋਂ 85 ਦੇ ਕਰੀਬ ਅੰਕ ਹਾਸਲ ਕੀਤੇ। ਨਾਲ ਹੀ 31 ਵਿਦਿਆਰਥੀਆਂ ਨੇ 70 ਤੋਂ 80 ਪ੍ਰਤੀਸ਼ਤ ਦੇ ਕਰੀਬ ਅਤੇ 27 ਵਿਦਿਆਰਥੀਆਂ ਨੇ 60 ਤੋਂ 70 ਪ੍ਰਤੀਸ਼ਤ ਦੇ ਕਬੀਰ ਅੰਕ ਹਾਸਲ ਕੀਤੇ। ਸੀਟੀ ਪਬਲਿਕ ਸਕੂਲ ਦੀ ਪਿੰ੍ਰਸੀਪਲ ਸ਼੍ਰੀਮਤੀ ਸੁਮਨ ਰਾਣਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਅਧਿਆਪਕਾਂ ਅਤੇ ਪਰਿਵਾਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸੀਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ 12ਵੀਂ ਦਾ ਨਤੀਜਾ ਸੌ ਫੀਸਦੀ



