ਜਲੰਧਰ, 28 ਮਈ (ਪੰਜਾਬ ਟਾਇਮਜ਼ ਬਿਊਰੋ)-ਐ¤ਮ.ਜੀ.ਐ¤ਨ. ਰੇਨਬੋ ਵਿੱਚ ਨਰਸਰੀ ਜਮਾਤ ਦੇ ਵਿਦਿਆਰਥੀਆਂ ਲਈ ‘ਬੇਬੀਜ਼ ਗੌਟ ਟੈਲੇਂਟ’ ਪ੍ਰੋਗਰਾਮ ਉਲੀਕਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਰਸਰੀ ਜਮਾਤ ਦੇ ਬੱਚਿਆਂ ਵੱਲੋਂ ਪ੍ਰੇਅਰ ਨਾਲ ਕੀਤੀ ਗਈ। ਬੱਚਿਆਂ ਨੇ ਡਾਂਸ, ਮਿਊਜ਼ਿਕ, ਤਬਲਾ, ਜਿਮਨਾਸਟਿਕ, ਮੋਨੋ ਐਕਟਿੰਗ, ਸ਼ਬਦ ਗਾਇਨ, ਵੰਨਗੀਆਂ ਵਿੱਚ ਭਾਗ ਲਿਆ। ਨੰਨ੍ਹੇ-ਮੁੰਨੇ ਬੱਚਿਆਂ ਦੀ ਪ੍ਰਤਿਭਾ ਨੂੰ ਪਰਖਣ ਲਈ ਸ਼੍ਰੀਮਤੀ ਹਰਿੰਦਰ ਕੌਰ ਅਤੇ ਸ੍ਰੀਮਤੀ ਜਾਗ੍ਰਿਤੀ ਸ਼ਰਮਾ ਬਤੌਰ ਜੱਜ ਸ਼ਾਮਿਲ ਹੋਏ। ਬੱਚਿਆਂ ਨੂੰ ਉਨਾਂ ਦੀ ਪ੍ਰਤਿਭਾ ਦੀ ਪੇਸ਼ਕਾਰੀ ਅਨੁਸਾਰ ਡੈਜ਼ਲਿੰਗ ਸਟਾਰਜ਼, ਮੈਸਮੇਗਇੰਜਿੰਗ ਸਟਾਰ ਅਤੇ ਰਾਇਜ਼ਿੰਗ ਸਟਾਰ ਐਵਾਰਡ ਦਿੱਤੇ ਗਏ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ. ਕੇ.ਐ¤ਸ. ਰੰਧਾਵਾ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇੰਚਾਰਜ ਪ੍ਰਾਇਮਰੀ ਵਿੰਗ ਸ਼੍ਰੀਮਤੀ ਸੁਸ਼ਮਾ ਪਰਹਾਰ ਵੀ ਇਸ ਮੌਕੇ ਹਾਜ਼ਰ ਸਨ। ਸ. ਕੇ.ਐ¤ਸ. ਰੰਧਾਵਾ ਨੇ ਬੱਚਿਆਂ ਦੀਆਂ ਵੱਖ-ਵੱਖ ਪ੍ਰਤੀਯੋਗਿਤਾ ਵਿੱਚ ਹਿੱਸਾਦੇਰੀ ਨੂੰ ਸਲਾਹਿਆ ਅਤੇ ਆਉਣ ਵਾਲੀ ਜ਼ਿੰਦਗੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਉਪਰੰਤ ਉਨਾਂ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਪ੍ਰੋਗਰਾਮ ਨੂੰ ਹੋਰ ਮਨੋਰੰਜਕ ਬਣਾਉਣ ਲਈ ਐ¤ਲ.ਕੇ.ਜੀ. ਦੇ ਵਿਦਿਆਰਥੀਆਂ ਵੱਲੋਂ ਖੂਬਸੂਰਤ ਡਾਂਸ ਦੀ ਜੁਗਲਬੰਦੀ ਪੇਸ਼ ਕੀਤੀ ਗਈ। ਇਸ ਡਾਂਸ ਰਾਹੀਂ ਉਨਾਂ ਇਹ ਦੱਸਿਆ ਕਿ ਅਸੀਂ ਵੀ ਇਥੋਂ ਸ਼ੁਰੂਆਤ ਕਰਕੇ ਸਫਲਤਾਪੂਰਵਕ ਅਗਲੇ ਪੜ੍ਹਾਅ ’ਤੇ ਪਹੁੰਚ ਚੁੱਕੇ ਹਾਂ। ਅੰਤ ਵਿੱਚ ਸ. ਕੇ.ਐ¤ਸ.ਰੰਧਾਵਾ ਨੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕੀਤੀ।
ਨੰਨ੍ਹੇ-ਮੁੰਨ੍ਹੇ ਬੱਚੇ ਆਪਣੇ ਹੱਤਾਂ ਵਿੱਚ ਟਰਾਫੀਆਂ ਫੜੀ ਚਹਿਚਹਾਉਂਦੇ ਹੋਏ ਘਰ ਜਾ ਰਹੇ ਸਨ। ਬੇਬੀਜ਼ ਗੌਟ ਟੈਲੇਂਟ -2018 ਇੱਕ ਵਿਲੱਖਣ ਛਾਪ ਛੱਡਦਾ ਸਮਾਪਤ ਹੋਇਆ।
ਐਮ.ਜੀ.ਐ¤ਨ ਰੇਨਬੋ ਵਿਖੇ ‘ਬੇਬੀਜ਼ ਗੌਟ ਟੈਲੇਂਟ’ ਪ੍ਰੋਗਰਾਮ



