Skip to content
Independent perspectives. Global stories.
BREAKING

ਕੈਬਨਿਟ ਮੰਤਰੀ ਚੰਨੀ ਨੇ ਹਲਕੇ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰਾਂ ਦੀ ਕੀਤੀ ਵੰਡ

Share this story

ਮੋਰਿੰਡਾ, 26 ਮਈ (ਹਰਜਿੰਦਰ ਸਿੰਘ ਛਿੱਬਰ)- ਪੰਜਾਬ ਸਰਕਾਰ ਨੇ ਅਪਣੇ ਵਾਅਦੇ ਅਨੁਸਾਰ ਪਹਿਲੇ ਪੜਾਅ ਵਿੱਚ ਦੋ ਏਕੜ੍ਹ ਤੱਕ ਕਿਸਾਨਾ ਦੇ ਦੋ ਲੱਖ ਕਰਜ਼ੇ ਮੁਆਫ਼ ਕਰ ਦਿੱਤੇ ਹਨ। ਜਲਦ ਹੀ ਦੂਜੇ ਪੜ੍ਹਾਅ ’ਚ ਪੰਜ ਏਕੜ੍ਹ ਤੱਕ ਦੇ ਕਿਸਾਨਾ ਦੇ ਕਰਜ਼ੇ ਮੁਆਫ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਵੱਲੋਂ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਕਿਸਾਨਾਂ ਜਿਨ੍ਹਾਂ ਦੇ ਕਰਜ਼ ਮੁਆਫ਼ ਹੋਏ ਹਨ ਨੂੰ ਸਥਾਨਕ ਤਾਜ ਪੈਲੇਸ ਵਿੱਖੇ ਪ੍ਰਮਾਣ ਪੱਤਰ ਵੰਡਣ ਮੌਕੇ ਕੀਤਾ। ਉਨ੍ਹ੍ਹਾਂ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਇਸ ਸਕੀਮ ਤਹਿਤ ਮੇਰੇ ਹਲਕੇ ਦੇ 2770 ਲਾਭਪਾਤਰੀਆਂ ਦਾ ਲਗਭੱਗ 68 ਕਰੋੜ ਰੁਪਇਆ ਕਰਜ਼ ਮੁਆਫ਼ ਹੋਇਆ ਹੈ। ਚੰਨੀ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਹੜ੍ਹੀ ਆਉਣ ਵਾਲੇ ਸਮੇਂ ਵਿੱਚ ਸਰਕਾਰ ਗਰੀਬ ਖ਼ੇਤ ਮਜਦੂਰ ਦਾ ਵੀ 50 ਹਜ਼ਾਰ ਰੁਪਏ ਤੱਕ ਦਾ ਕਰਜ਼ ਮੁਆਫ਼ ਕਰਨ ਜਾ ਰਹੀ ਹੈ। ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੋਰਿੰਡਾ-ਸ਼੍ਰੀ ਚਮਕੌਰ ਸਾਹਿਬ ਸੜ੍ਹਕ ਬਣੀ ਹੈ ਜਿਸਨੂੰ ਅਕਾਲੀ ਸਰਕਾਰ ਨੇ 10 ਸਾਲ ਅਣਗੋਲਿਆ ਕੀਤਾ ਹੋਇਆ ਸੀ। ਇਸ ਮੋਕੇ ਉਨਾਂ ਹਲਕੇ ਦੀਆਂ ਗ੍ਰਾਮ ਪੰਚਾਇਤਾਂ ਅਤੇ ਕਲੱਬਾਂ ਨੂੰ ਵੀ ਗ੍ਰਾਂਟਾਂ ਦੇ ਚੈਕ ਤਕਸੀਮ ਕੀਤੇ। ਇਸ ਮੋਕੇ ਸਹਿਕਾਰਤਾ ਵਿਭਾਗ ਦੇ ਸੀਨੀਅਰ ਅਧਿਕਾਰੀ ਰਾਜਬੀਰ ਸਿੰਘ ਸੰਧੂ, ਐਸ.ਡੀ.ਐਮ ਰੂਹੀ ਦੁੱਗ, ਵਿਜੇ ਕੁਮਾਰ ਟਿੰਕੂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਕੈਬਨਿਟ ਮੰਤਰੀ ਚੰਨੀ ਦੇ ਪੀ.ਏ ਨਿਰਵੈਰ ਸਿੰਘ ਬਿੱਲ੍ਹਾ ਭੂਰੜੇ, ਦਫਤਰ ਸਕੱਤਰ ਨੰਬਰਦਾਰ ਕੁਲਦੀਪ ਸਿੰਘ ਉਇੰਦ, ਸੀਨੀਅਰ ਯੂਥ ਕਾਂਗਰਸੀ ਜਸਵਿੰਦਰ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਕਕਰਾਲੀ ਪ੍ਰਧਾਨ ਯੂਥ ਕਾਂਗਰਸ ਹਲਕਾ ਸ਼੍ਰੀ ਚਮਕੌਰ ਸਾਹਿਬ, ਕੋਂਸਲਰ ਮਹਿੰਦਰ ਸਿੰਘ ਢਿੱਲੋਂ, ਜਥੇਦਾਰ ਬਲਬੀਰ ਸਿੰਘ ਗਿੱਲ, ਹਲਕਾ ਕੁਲਵਿੰਦਰ ਸਿੰਘ, ਡਾਇਰੈਕਟਰ ਪਰਮਜੀਤ ਸਿੰਘ ਖੱਟੜਾ, ਕੈਪਟਨ ਜਸਵੰਤ ਸਿੰਘ ਅਰਨੋਲੀ, ਡਾ.ਗੁਰਸੇਵਕ ਸਿੰਘ ਪੁਰਖਾਲੀ, ਜਗਰੂਪ ਸਿੰਘ ਅਰਨੋਲੀ ਜ਼ਿਲ੍ਹਾ ਜਨਰਲ ਸਕੱਤਰ, ਕੁਲਤਾਰ ਸਿੰਘ ਰਤਨਗੜ੍ਹ, ਸ਼ੇਰ ਸਿੰਘ ਕਕਰਾਲੀ, ਸਰਪੰਚ ਬਲਬੀਰ ਸਿੰਘ ਸਹੇੜ੍ਹੀ, ਹਰਜੋਤ ਢੰਗਰਾਲੀ, ਸ਼ੇਰ ਸਿੰਘ ਸੰਗਤਪੁਰਾ, ਜਤਿੰਦਰ ਸਿੰਘ ਕਲਾਰਾਂ ਸਾਬਕਾ ਪ੍ਰਧਾਨ ਹਲਕਾ ਯੂਥ ਕਾਂਗਰਸ, ਸ਼ਾਮਲ ਸੂਦ, ਜਗਵਿੰਦਰ ਸਿੰਘ ਬੰਗੀਆਂ ਆਦਿ ਸਹਿਤ ਇਲਾਕੇ ਦੇ ਪੰਚ-ਸਰਪੰਚ,ਕਾਂਗਰਸੀ ਵਰਕਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

WRITTEN BY