Skip to content
Independent perspectives. Global stories.
BREAKING

ਪੂਰੇ ਜ਼ਿਲ੍ਹੇ ’ਚ ਨਹੀਂ ਕੋਈ ਵੀ ਹੱਡੀਆਂ ਦਾ ਡਾਕਟਰ ਵੱਡੇ ਹਸਪਤਾਲਾਂ ਦੀਆਂ ਤਿੰਨੇ ਅਸਾਮੀਆਂ ਖਾਲੀ

Share this story

ਸਰਦੂਲਗੜ੍ਹ, 24 ਮਈ (ਬਲਜੀਤਪਾਲ ਸਿੰਘ)- ਮਾਨਸਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਹਸਪਤਾਲ ’ਚ ਹੱਡੀਆਂ ਦਾ ਮਾਹਰ ਡਾਕਟਰ ਨਹੀਂ ਹੈ।ਲੰਬੇ ਸਮੇਂ ਤੋਂ ਡਾਕਟਰਾਂ ਦੀਆਂ ਵਿਹਲੀਆਂ ਪਈਆਂ ਅਸਾਮੀਆਂ ਕਾਰਨ ਅਪੰਗਤਾ ਸਰਟੀਫਿਕੇਟ ਬਣਾਉਂਣ ਵਾਲੇ ਲੋੜਬੰਦ ਅਪਾਹਜ ਅਤੇ ਹਾਦਸਿਆਂ ਵਿੱਚ ਜਖ਼ਮੀ ਹੋਣ ਵਾਲੇ ਲੋਕ ਸਭ ਤੋਂ ਵੱਧ ਪ੍ਰੇਸ਼ਾਨ ਹਨ । ਮਾਨਸਾ ਸਥਿੱਤ ਜ਼ਿਲ੍ਹੇ ਇੱਕੋ ਇੱਕ ਵੱਡੇ ਹਪਤਾਲ ਵਿੱਚ ਵੀ ਹੱਡੀਆਂ ਦਾ ਕੋਈ ਡਾਕਟਰ ਨਹੀਂ ਹੈ ਜਿਸ ਕਰਕੇ ਹਰ ਰੋਜ਼ ਵੱਡੀ ਗਿਣਤੀ ਮਰੀਜ਼ ਅਤੇ ਅਪੰਗਤਾ ਸਰਟੀਫਿਕੇਟਾਂ ਸਬੰਧ. ਕੰਮ ਕਰਵਾਉਂਣ ਵਾਲੇ ਵਾਪਸ ਮੁੜਦੇ ਹਨ। ਸਬ ਡਵੀਜ਼ਨਲ ਹਸਪਤਾਲ ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਵੀ ਹੱਡੀਆਂ ਦਾ ਕੋਈ ਡਾਕਟਰ ਨਹੀਂ ਹੈ। ਜ਼ਿਲ੍ਹੇ ਦੇ ਚਾਰ ਸੀ ਐਚ ਸੀ ਭੀਖੀ ,ਝੁਨੀਰ ,ਬਰੇਟਾ ਅਤੇ ਖਿਆਲਾ ਕਲਾਂ ਦੇ ਹਸਪਤਾਲਾਂ ’ਚ ਵੀ ਕੋਈ ਹੱਡੀਆਂ ਦਾ ਮਾਹਰ ਡਾਕਟਰ ਤਾਇਨਾਤ ਨਹੀਂ ਹੈ। ਸਰਕਾਰੀ ਹਸਪਤਾਲਾਂ ’ਚ ਡਾਕਟਰ ਨਾ ਹੋਣ ਕਾਰਨ ਹਾਦਸੇ ਦੌਰਾਨ ਹੱਡੀਆਂ ਦੀ ਟੁੱਟ ਭੱਜ ਵਾਲੇ ਪੀੜਤਾਂ ਨੂੰ ਇਲਾਜ਼ ਲਈ ਜਾਂ ਤਾਂ ਮਹਿੰਗੇ ਨਿੱਜੀ ਹਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ ਜਾਂ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ।ਸਰਕਾਰੀ ਸਕੂਲ ਦੇ ਅਧਿਆਪਕ ਜੱਗਾ ਸਿੰਘ ਆਦਮਕੇ ਅਤੇ ਅਪੰਗ ਵਿਆਕਤੀਆਂ ਦੀ ਜਥੇੰਬਦੀ ਦੇ ਆਗੂ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਸਰੀਰਕ ਅਪੰਗਤਾ ਸਬੰਧੀ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਲੋੜਬੰਦਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਅਤੇ ਉਨ੍ਹਾਂ ਦੇ ਕੰਮ ਰੁਕੇ ਹੋਏ ਹਨ । ਡਾਕਟਰਾਂ ਦੀਆਂ ਮੋਹਰਾਂ ਬਿਨਾਂ ਮਰੀਜਾਂ ਅਤੇ ਹੋਰ ਕਰਮਚਾਰੀਆਂ ਦੇ ਬਿੱਲ ਵੀ ਪੈਂਡਿੰਗ ਪਏ ਹਨ । ਇਸ ਸੰਬਧੀ ਜਦੋਂ ਸਿਵਲ ਸਰਜਨ ਡਾਕਟਰ ਅਨੂਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੱਡੀਆਂ ਦੇ ਮਾਹਰ ਡਾਕਟਰਾਂ ਦੀਆਂ ਤਹਿਸੀਲ ਪੱਧਰੀ ਹਸਪਤਾਲਾਂ ਵਿੱਚ ਤਿੰਨ ਅਸਮਾੀਆਂ ਮਨਜੂਰ ਹਨ ਪਰ ਤਿੰਨੇ ਹੀ ਵਿਹਲੀਆਂ ਹਨ। ਅਸੀਂ ਮੁੱਖ ਦਫ਼ਤਰ ਨੂੰ ਪਹਿਲਾਂ ਵੀ ਲਿਖ ਕੇ ਭੇਜਿਆ ਹਇਆ ਹੈ ਅਤੇ ਅੱਜ਼ ਮੁੜ ਭੇਜ਼ ਰਹੇ ਹਾਂ। ਉਨ੍ਹਾਂ ਕਿਹਾ ਕਿ 31 ਮਈ ਨੂੰ ਪੀ ਜੀ ਕੋਰਸ ਸਮਾਪਤ ਹੋਣ ਬਾਅਦ ਪਹਿਲੀ ਜੂਨ ਨੂੰ ਸਾਰੀਆਂ ਵਿਹਲੀਆਂ ਅਸਾਮੀਆਂ ’ਤੇ ਹੱਡੀਆਂ ਦੇ ਮਾਹਰ ਡਾਕਟਰ ਆ ਜਾਣਗੇ।

WRITTEN BY