ਬੀਬਾ ਬਾਦਲ ਦੇ 27 ਦੇ ਦੌਰੇ ਨੂੰ ਲੈ ਕੇ ਅਕਾਲੀ ਦਲ ਦੀ ਮੀਟਿੰਗ ਹੋਈ

image ਤਲਵੰਡੀ ਸਾਬੋ, 24 ਫਰਵਰੀ (ਰਣਜੀਤ ਸਿੰਘ ਰਾਜੂ)-ਲੋਕ ਸਭਾ ਚੋਣਾਂ ਦੇ ਮੱਦੇਨਜਰ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪਹਿਲਾਂ ਟਿਊਬਵੈ¤ਲਾਂ ਦੇ ਡਿਮਾਂਡ ਨੋਟਿਸ ਵੰਡਣ ਅਤੇ ਹੁਣ ਰਾਸ਼ਨ ਕਾਰਡ ਵੰਡਣ ਲਈ ਰੱਖੇ 27 ਫਰਵਰੀ ਦੇ ਤਲਵੰਡੀ ਸਾਬੋ ਸ਼ਹਿਰ ਦੇ ਦੌਰੇ ਨੂੰ ਲੈ ਕੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਇੱਕ ਜਰੂਰੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਥਾਨਕ ਯਾਤਰੀ ਨਿਵਾਸ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸਿੱਧੂ ਨੇ ਕਿਹਾ ਕਿ ਬੀਬਾ ਬਾਦਲ ਦੇ ਯਤਨਾਂ ਸਦਕਾਂ ਜਿੱਥੇ ਸਮੁੱਚੇ ਲੋਕ ਸਭਾ ਹਲਕੇ ਵਿੱਚ ਵਿਕਾਸ ਦੀ ਹਨ੍ਹੇਰੀ ਆਈ ਹੋਈ ਹੈ ਉ¤ਥੇ ਹੀ ਵਿਧਾਨ ਸਭਾ ਹਲਕਾ

ਤਲਵੰਡੀ ਸਾਬੋ ਨੂੰ ਸਰਕਾਰ ਨਮੂਨੇ ਦਾ ਸ਼ਹਿਰ ਬਣਾ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਨੂੰ ਇੱਕ ਰੁਪਏ ਕਿੱਲੋ ਆਟਾ ਮੁਹੱਈਆ ਕਰਵਾਇਆ ਜਾ ੁਿਰਹਾ ਹੈ ਜਿਸ ਦੇ ਲਈ ਫੂਡ ਸਪਲਾਈ ਵਿਭਾਗ ਵੱਲੋਂ ਨਵੇਂ ਕਾਰਡ ਧਾਰਕਾਂ ਲਈ ਭੇਜੇ ਰਾਸ਼ਨ ਕਾਰਡ ਬੀਬਾ ਬਾਦਲ ਵੱਲੋਂ ਵੰਡੇ ਜਾਣਗੇ।ਉਨ੍ਹਾਂ ਅਕਾਲੀ ਭਾਜਪਾ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਡਟ ਜਾਣ ਦਾ ਸੱਦਾ ਦਿੱਤਾ ਤਾਂ ਕਿ ਬੀਬਾ ਬਾਦਲ ਨੂੰ ਹਲਕੇ ਅੰਦਰੋਂ ਪਿਛਲੀਆਂ ਚੋਣਾਂ ਨਾਲੋਂ ਵੀ ਵੱਡੀ ਲੀਡ ਦੁਆਈ ਜਾ ਸਕੇ।ਮੀਟਿੰਗ ਨੂੰ ਹੋਰਨਾਂ ਅਕਾਲੀ ਤੇ ਭਾਜਪਾ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਚੇਅਰਮੈਨ ਮਨਜੀਤ ਸਿੰਘ ਸ਼ਿੰਪੀ,ਸੀਨ:ਅਕਾਲੀ ਆਗੂ ਬਲਵਿੰਦਰ ਗਿੱਲ ਕੌਂਸਲਰ,ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਰਾਏ, ਅਕਾਲੀ ਆਗੂ ਤੇਜਾ ਮਲਕਾਣਾ ਸਾਬਕਾ ਉ¤ਪ ਚੇਅਰਮੈਨ,ਅਵਤਾਰ ਸਿੱਧੂ ਐਡਵੋਕੇਟ, ਜਸਵੀਰ ਸਿੱਧੂ ਮੈਂਬਰ ਟਰੱਕ ਯੂਨੀਅਨ,ਬਰਿੰਦਰਪਾਲ ਮਹੇਸ਼ਵਰੀ, ਸੀਨ: ਆਗੂ ਗੁਰਮੀਤ ਵੜੈਚ, ਗੁਰਦੀਪ ਮਾਨ ਜਗ੍ਹਾ ਜਿਲ੍ਹਾ ਮੀਤ ਪ੍ਰਧਾਨ ਯੂਥ ਅਕਾਲੀ ਦਲ,ਤੇਜ ਰਾਮ ਸ਼ਰਮਾਂ, ਹੈਪੀ ਸੰਧੂ ਠੇਕੇਦਾਰ,ਯੂਥ ਆਗੂ ਪਾਲੀ ਗਿੱਲ ਆਦਿ ਹਾਜਿਰ ਸਨ।

Send this to a friend