Skip to content
Independent perspectives. Global stories.
BREAKING

ਸਮਰਾਲਾ ਪੁਲਿਸ ਵੱਲੋਂ ਭੁੱਕੀ ਤੇ ਅਫੀਮ ਸਮੇਤ ਪਿਓ ਕਾਬੂ-ਪੁੱਤ ਫਰਾਰ

Share this story

ਸਮਰਾਲਾ, 22 ਮਈ (ਕਮਲਜੀਤ)- ਸ੍ਰੀ ਨਵਜੋਤ ਸਿੰਘ ਮਾਹਲ, ਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਖੰਲਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ਼੍ਰੀ ਸੁਰੇਸ਼ ਅਰੋੜਾ ਆਈ ਪੀ ਐਸ ਡਾਇਰੈਕਟਰ ਜਰਨਲ ਪੁਲਿਸ ਪੰਜਾਬ, ਚੰਡੀਗੜ ਅਤੇ ਰਣਬੀਰ ਸਿੰਘ ਖੱਟੜਾ ਆਈ ਪੀ ਐਸ ਡੀ ਆਈ ਜੀ ਰੇਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹੰਮ ਨੂੰ ਹੋਰ ਅੱਗੇ ਵਧਾਉਦੇ ਹੋਏ ਪੁਲਿਸ ਜਿਲਾ ਖੰਨਾ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਬੀਤੀ ਸ਼ਾਮ ਸਬ ਡਵੀਜਨ ਸਮਰਾਲਾ ਦੇ ਡੀ ਐਸ ਪੀ ਹਰਸਿਮਰਤ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਵੱਲੋਂ ਸ਼ਾਮ ਵਕਤ ਪੂਲੀ ਸੂਆ ਬੌਦਲੀ ਵਿਖੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਕਰੀਬ 3-30 ਸ਼ਾਮ ਸੂਏ ਦੀ ਪਟੜੀ ਪਟੜੀ ਖੰਨਾ ਸਾਇਡ ਵੱਲੋ ਇੱਕ ਕਾਰ ਇੰਡੀਕਾ ਆ ਰਹੀ ਸੀ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ ਕਾਰ ਚਾਲਕ ਨੇ ਅੱਗੇ ਪੁਲਸ ਪਾਰਟੀ ਨੂੰ ਦੇਖ ਕੇ ਕਾਰ ਨੂੰ ਪਿੱਛੇ ਹੀ ਇਕਦਮ ਰੋਕ ਕੇ ਕਾਰ ਦੀ ਤਾਕੀ ਖੋਲ ਕੇ ਮੌਕੇ ’ਤੇ ਫਰਾਰ ਹੋ ਗਿਆ। ਪੁਲਿਸ ਪਾਰਟੀ ਵੱਲੋ ਕਾਰ ਅਤੇ ਡਰਾਇਵਰ ਸੀਟ ਦੇ ਨਾਲ ਵਾਲਾ ਵਿਅਕਤੀ ਕਾਬੂ ਕਰ ਲਿਆ ਪੁਲਸ ਪਾਰਟੀ ਵੱਲੋ ਪੁੱਛਣ ਤੇ ਉਸਨੇ ਆਪਣਾ ਨਾ ਅਜਮੇਰ ਸਿੰਘ ਵਾਸੀ ਘੁੰਗਰਾਲੀ ਸਿੱਖਾ ਥਾਣ ਸਮਰਾਲਾ ਦੱਸਿਆ ਅਤੇ ਭੱਜਣ ਵਾਲੇ ਵਿਅਕਤੀ ਬਾਰੇ ਪੁੱਛਣ ਤੇ ਉਸਨੇ ਆਪਣਾ ਲੜਕਾ ਗੁਰਚਰਨ ਸਿੰਘ ਵਾਸੀ ਘੁੰਗਰਾਲੀ ਦੱਸਿਆ । ਜੋ ਕਿ ਕਾਰ ਦੀ ਚੈਕਿੰਗ ਕਰਨ ਤੇ ਅਜਮੇਰ ਸਿੰਘ ਦੀ ਤਲਾਸੀ ਕਰਨ ਤੇ ਉਸਦੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਲਿਫਾਫੇ ਵਿੱਚੋ 2 ਕਿਲੋ 600 ਗ੍ਰਾਮ ਅਫੀਮ ਅਤੇ ਕਾਰ ਦੀ ਪਿਛਲੀ ਸੀਟ ਤੇ ਪਏ 3 ਕਾਲੇ ਰੰਗ ਦੇ ਪਲਾਸਟਿਕ ਦੇ ਥੈਲਿਆਂ ਨੂੰ ਚੈਕ ਕਰਨ ਤੇ 90 ਕਿਲੋ ਭੁੱਕੀ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀ ਗੁਰਚਰਨ ਸਿੰਘ ਨੂੰ ਕਾਬੂ ਕਰਨ ਲਈ ਪੁਲਿਸ ਵੱਲੋ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਅਜਮੇਰ ਸਿੰਘ ਕੋਲੋ ਪੁਛਗਿੱਛ ਕੀਤੀ ਜਾ ਰਹੀ ਹੈ। ਸ਼੍ਰੀ ਮਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਖੰਨਾ ਪੁਲਿਸ ਵੱਲੋ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਮਿਲੀ ਸਫਲਤਾ ਵਿੱਚ ਹੋਰ ਨਿਰੰਤਰ ਵਾਧਾ ਕਰਦੇ ਹੋਏ ਪਿਛਲੇ 14 ਮਹੀਨਿਆਂ ਦੌਰਾਨ ਐਨ.ਡੀ.ਪੀ.ਐਸ ਐਕਟ 538 ਮੁਕੱਦਮੇ ਦਰਜ ਕਰਦੇ ਹੋਏ 648 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਨਾ ਪਾਸੋ 38 ਕਿਲੋ 970 ਗ੍ਰਾਮ ਅਫੀਮ, 20 ਕੁਇੰਟਲ 38 ਕਿਲੋ 835 ਗ੍ਰਾਮ ਭੁੱਕੀ ਚੂਰਾ ਪੋਸਤ, 11 ਕਿਲੋ 493 ਗ੍ਰਾਮ ਹੈਰੋਇਨ, 31 ਗ੍ਰਾਮ ਕੋਕੀਨ, 755 ਗ੍ਰਾਮ ਸਮੈਕ , 13 ਕਿਲੋ 680 ਗ੍ਰਾਮ ਚਰਸ , 11 ਕਿਲੋ 670 ਗ੍ਰਾਮ ਪਾਊਡਰ , 199470 ਗੋਲੀਆਂ , ਕੈਪਸੂਲ, 1160 ਸੀਸੀਆਂ , 4932 ਟੀਕੇ , 76 ਕਿਲੋ 800 ਗ੍ਰਾਮ ਗਾਂਜਾ, 2 ਕਿਲੋ 500 ਗ੍ਰਾਮ ਸੂਲਫਾ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ।

WRITTEN BY