Skip to content
Independent perspectives. Global stories.
BREAKING

ਕੈਨੇਡਾ ’ਚ ਪਹਿਲਾ ਧਾਰਮਿਕ 24 ਘੰਟੇ ਐਫ.ਐਮ. ਰੇਡਿਓ ਸਟੇਸ਼ਨ ਸ਼ੁਰੂ : ਬੌਬੀ ਡੋਡ

Share this story

ਸ੍ਰੀ ਅਨੰਦਪੁਰ ਸਾਹਿਬ, 22 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਕੈਨੇਡਾ ਦੀਆਂ ਸੰਗਤਾਂ ਵਿੱਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਲਈ ਭਾਰੀ ਉਤਸਾਹ ਹੈ ਅਤੇ ਧਾਰਮਿਕ ਪ੍ਰੋਗਰਾਮ ਅਤੇ ਸੈਮੀਨਾਰ ਉਲੀਕੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਾਟਾਵਾ ਕੈਲਗਰੀ ਕੈਨੇਡਾ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾ ਲਈ ਪੁੱਜੇ ਬੌਬੀ ਡੋਡ ਨੇ ਕੀਤਾ। ਉਹਨਾਂ ਕਿਹਾ ਕਿ ਕੈਨੇਡਾ ਵਿੱਚ ਪੰਜਾਬੀਆਂ ਖਾਸਕਰ ਸਿੱਖਾਂ ਨੇ ਬਹੁਤ ਤਰੱਕੀ ਕੀਤੀ ਹੈ। 18 ਮੈਂਬਰ ਪਾਰਲੀਮੈਂਟ ਹਨ ਅਤੇ 4 ਮਨਿਸਟਰ ਹਨ। ਉਹਨਾਂ ਦਸਿੱਆ ਕਿ ਉਹਨਾਂ ਕੈਲਗਰੀ ਵਿੱਚ 102.7 ਐਫ.ਐਮ ਰੇਡਿਉ ਸ਼ੁਰੂ ਕੀਤਾ ਹੈ। ਜੋ ਕੈਨੇਡਾ ਵਿੱਚ ਪਹਿਲਾਂ ਐਫ ਐਮ ਰੇਡਿਉ ਹੈ ਜੋ 24 ਘੰਟੇ ਗੁਰਬਾਣੀ ਅਤੇ ਧਾਰਮਿਕ ਪ੍ਰੋਗਰਾਮ ਰਿਲੇਅ ਕੀਤਾ ਕਰਦਾ ਹੈ। ਉਹਨਾਂ ਦਸਿੱਆ ਕਿ ਉਹ ਪਿਛਲੇ 28 ਸਾਲਾਂ ਤੋਂ ਕੈਨੇਡਾ ਰਹਿ ਰਹੇ ਹਨ। ਉਹਨਾਂ ਦਸਿੱਆ ਕਿ ਸਿੱਖ ਧਰਮ ਦੇ ਨਾਲ-ਨਾਲ ਰੋਜਾਨਾਂ ਇੱਕ-ਇੱਕ ਘੰਟਾ ਬਾਕੀ ਧਰਮਾਂ ਦੇ ਪ੍ਰਚਾਰ ਨੂੰ ਵੀ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਰੇਡਿਉ ਨਾਨ ਕਮਰਸ਼ੀਅਲ ਰੇਡਿਉ ਹੈ। ਬੌਬੀ ਡੋਡ ਤੇ ਉਹਨਾਂ ਦੇ ਪਰਿਵਾਰ ਨੇਂ ਮੱਥਾ ਟੇਕਣ ਉਪੰਰਤ ਕੀਰਤਨ ਵੀ ਸਰਵਣ ਕੀਤਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੂਚਨਾਂ ਦਫਤਰ ਵਿਖੇ ਪੁੱਜਣ ਤੇ ਉਹਨਾਂ ਨੂੰ ਸਬ ਆਫਿਸ ਦੋਆਬਾ ਜੌਨ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਅਤੇ ਮੈਨੇਜਰ ਜਸਬੀਰ ਸਿੰਘ ਨੇ ਸਿਰਪਾਉ ਅਤੇ ਤਸਵੀਰ ਨਾਲ ਸਨਮਾਨਤ ਕੀਤਾ। ਡਾ. ਸਰੋਆ ਨੇਂ ਉਹਨਾਂ ਨੂੰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ ਹੇਠ ਦੋਆਬਾ ਜੌਨ ਵਿੱਚ ਚੱਲ ਰਹੇ ਪ੍ਰਚਾਰ ਪ੍ਰਸ਼ਾਰ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਭੁਪਿੰਦਰ ਸਿੰਘ ਸੂਚਨਾਂ ਅਫਸਰ, ਰਣਬੀਰ ਸਿੰਘ ਕਲੋਤਾ, ਨਿਰਮਲ ਸਿੰਘ ਜਲਵੇਹੜਾ, ਬੀਬੀ ਨਿਰਮਲ ਕੌਰ ਅਤੇ ਪਵਿੱਤਰ ਕੌਰ ਹਾਜ਼ਰ ਸਨ।

WRITTEN BY