ਚੰਡੀਗੜ, 21 ਮਈ (ਪੰਜਾਬ ਟਾਇਮਜ਼ ਬਿਊਰੋ)- ਸ਼ਾਹਕੋਟ ਜ਼ਿਮਨੀ ਚੋਣ ਨੂੰ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਨੇ ਹਲਕੇ ਵਿਚ 227 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਹਨ।ਇਸ ਸਬੰਧੀ ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਜ਼ਿਮਨੀ ਚੋਣ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਹਲਕੇ ਵਿਚ ਮਾਈਕਰੋ ਅਬਜ਼ਰਵਰਾਂ ਤੋਂ ਇਲਾਵਾ 283 ਪ੍ਰੀਜ਼ਾਈਡਿੰਗ ਅਫ਼ਸਰ, 1133 ਪੋਲਿੰਗ ਅਫ਼ਸਰ, 19 ਕਾਊਂਟਿੰਗ ਮਾਈਕਰੋ ਅਬਜ਼ਰਵਰ, 17 ਕਾਊਂਟਿੰਗ ਸੁਪਰਵਾਈਜ਼ਰ ਅਤੇ 17 ਹੀ ਅਸਿਸਟੈਂਟ ਕਾਊਂਟਿੰਗ ਸੁਪਰਵਾਈਜ਼ਰ ਲਾਏ ਗਏ ਹਨ।ਇਸ ਤੋਂ ਇਲਾਵਾ 32 ਸੇਵਾਦਾਰਾਂ ਦੀ ਵੀ ਚੋਣ ਪ੍ਰਬੰਧਾਂ ਵਿਚ ਡਿਊਟੀ ਲਾਈ ਗਈ ਹੈ। ਉਨਾਂ ਕਿਹਾ ਕਿ ਚੋਣ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਤਕਰੀਬਨ ਚਾਰ ਹਜ਼ਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ। ਹਰੇਕ ਬੂਥ ਪਧਰ ਉਤੇ ਪ੍ਰੀਜ਼ਾਈਡਿੰਗ ਅਫ਼ਸਰ ਦੀ ਅਗਵਾਈ ਵਿਚ ਸਟਾਫ਼ ਦੇ ਪੰਜ ਮੈਂਬਰ ਹੋਣਗੇ। ਇਸ ਸਬੰਧੀ 1535 ਅਧਿਕਾਰੀਆਂ ਉਤੇ ਆਧਾਰਤ 307 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸ਼ਾਹਕੋਟ ਜ਼ਿਮਨੀ ਚੋਣ ਲਈ 227 ਮਾਈਕਰੋ ਅਬਜ਼ਰਵਰ ਲਾਏ



