Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਰੂਸੀ ਸਦਰ ਪੁਤਿਨ ਦਰਮਿਆਨ ਸਿਖਰ ਵਾਰਤਾ ਸ਼ੁਰੂ

Share this story

ਪਹਿਲੇ ਗੇੜ ਵਿੱਚ ਕਈ ਮੁੱਦਿਆਂ ’ਤੇ ਬਣੀ ਆਪਸੀ ਸਹਿਮਤੀ

ਨਵੀਂ ਦਿੱਲੀ/ਮਾਸਕੋ, 21 ਮਈ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰੂਸ ਦੇ ਸੋਚੀ ਸ਼ਹਿਰ ਵਿਚ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੈਰ-ਰਸਮੀ ਸ਼ਿਖਰ ਬੈਠਕ ਕੀਤੀ। ਇਸ ਦੌਰਾਨ ਸ੍ਰੀ ਪੁਤਿਨ ਨੇ ਕਿਹਾ ਕਿ ਭਾਰਤ-ਰੂਸ ਦੇ ਸਬੰਧ ਕਾਫੀ ਮਜਬੂਤ ਹਨ। ਉਥੇ ਹੀ ਸ੍ਰੀ ਮੋਦੀ ਨੇ ਪੁਤਿਨ ਨੂੰ ਰੂਸ ਦਾ ਚੌਥੀ ਵਾਰ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿਤੀ ਅਤੇ ਕਿਹਾ ਕਿ ਦੁਬਾਰਾ ਇਸ ਮੁਲਾਕਾਤ ’ਤੇ ਕਾਫੀ ਖੁਸ਼ੀ ਹੋ ਰਹੀ ਹੈ। ਇਸ ਦੌਰਾਨਸ੍ਰੀ ਮੋਦੀ ਨੇ ਵਲਾਦਿਮੀਰ ਪੁਤਿਨ ਨੂੰ ਉਨ੍ਹਾਂ ਦੇ ਪਹਿਲੇ ਭਾਰਤ ਦੌਰੇ ਅਤੇ ਉਸ ਸਮੇਂ ਦੇ ਪੀ. ਐਮ. ਅਟਲ ਬਿਹਾਰੀ ਵਾਜਪੇਈ ਨਾਲ ਮੁਲਾਕਾਤ ਦੀ ਵੀ ਯਾਦ ਦਿਵਾਈ।ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਮੇਰੇ ਬਹੁਤ ਕਰੀਬੀ ਦੋਸਤ ਵੀ ਹਨ। ਸੋਚੀ ਵਿਚ ਗੈਰ-ਰਸਮੀ ਮੁਲਾਕਾਤ ਲਈ ਸਦਣ ਲਈ ਰਾਸ਼ਟਰਤਪੀ ਪੁਤਿਨ ਦਾ ਧੰਨਵਾਦ। ਦੋਵੇਂ ਨੇਤਾ ‘ਬਿਨਾ ਕਿਸੇ ਏਜੰਡੇ‘ ਦੇ 4 ਤੋਂ 6 ਘੰਟਿਆਂ ਤਕ ਗਲਬਾਤ ਕਰਨਗੇ, ਜਿਥੇ ਦੋ-ਪਖੀ ਮੁਦਿਆਂ ’ਤੇ ਵਿਚਾਰ ਸੀਮਤ ਹੋਣ ਦੀ ਸੰਭਾਵਨਾ ਹੈ।ਸਰਕਾਰੀ ਸੂਤਰਾਂ ਮੁਤਾਬਿਕ ਦੋਵੇਂ ਦੇਸ਼ਾਂ ਵਿੱਚ ਪਹਿਲੇ ਗੇੜ ਦੀ ਗੱਲਬਾਤ ਬੇਹੱਦ ਸਫਲ ਅਤੇ ਹਾਂ ਪੱਖੀ ਰਹੀ। ਕੁਝ ਮੁੱਦਿਆਂ ਉਪਰ ਦੋਵੇਂ ਦੇਸ਼ਾਂ ਵਿੱਚ ਸਹਿਮਤੀ ਬਣ ਗਈ ਹੈ, ਜਿਸ ਦੇ ਵੇਰਵੇ ਛੇਤੀ ਹੀ ਜਾਰੀ ਕੀਤੇ ਜਾਣਗੇ। ਰੂਸੀ ਰਾਸ਼ਟਰਪਤੀ ਨੇ ਸ੍ਰੀ ਮੋਦੀ ਨੂੰ ਕੌਮਾਂਤਰੀ ਮਾਮਲਿਆਂ ’ਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਗੱਲਬਾਤ ਜਾਰੀ ਰਹੇਗੀ।

WRITTEN BY