ਪਾਕਿਸਤਾਨ ਵਿੱਚ ਹਵਾਈ ਹਮਲੇ ’ਚ 20 ਅੱਤਵਾਦੀ ਹਲਾਕ

ਇਸਲਾਮਾਬਾਦ 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨੀ ਫੌਜ ਨੇ ਦੇਸ਼ ਦੇ ਉਤਰ ਪੱਛਮੀ ਖੇਤਰ ਖੈਬਰ ਏਜੰਸੀ ਦੀ ਤਿਰਾਹ ਵਾਦੀ ਵਿੱਚ ਕੀਤੇ ਤਾਜਾ ਹਵਾਈ ਹਮਲਿਆਂ ’ਚ ਘੱਟੋ-ਘੱਟ 20 ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਹਵਾਈ ਹਮਲੇ ਅੱਜ ਸਵੇਰੇ ਕੀਤੇ ਗਏ ਤੇ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ 20 ਅ¤ਤਵਾਦੀ ਮਾਰੇ ਗਏ ਹਨ ਤੇ ਅਨੇਕਾਂ ਹੋਰ ਜ਼ਖਮੀ ਹੋਏ ਹਨ। ਇਕ ਬੰਬ ਬਣਾਉਣ ਵਾਲੀ ਫੈਕਟਰੀ ’ਤੇ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮਗਰੀ ਵੀ ਤਬਾਹ ਹੋ ਗਈ ਹੈ। ਪਿਛਲੇ ਹਫਤੇ ਤੋਂ ਫੌਜ ਵੱਲੋਂ ਹਮਲਾਵਰ ਰੁਖ ਅਪਣਾਇਆ ਗਿਆ ਹੈ ਤੇ ਉਸ ਵੱਲੋਂ ਉ¤ਤਰੀ ਵਾਜ਼ੀਰਸਤਾਨ ਤੇ ਖੈਬਰ ਏਜੰਸੀ ਖੇਤਰ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ 40 ਅੱਤਵਾਦੀ ਮਾਰੇ ਜਾ ਚੁੱਕੇ ਹਨ। ਫੌਜ ਤੇ ਸਰਕਾਰ ਵ¤ਲੋਂ ਕੀਤੇ ਗਏ ਸਾਂਝੇ ਫੈਸਲੇ ਉਪਰੰਤ ਅੱਤਵਾਦੀਆਂ ਵਿਰੁੱਧ ਹਵਾਈ ਹਮਲੇ

ਸ਼ੁਰੂ ਕੀਤੇ ਗਏ ਹਨ। ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਵਾਈ ਹਮਲੇ ਮੁਕੰਮਲ ਫੌਜੀ ਕਾਰਵਾਈ ਨਹੀਂ ਹੈ। ਇਥੇ ਵਰਣਨਯੋਗ ਹੈ ਕਿ ਤਾਲਿਬਾਨ ਦੇ ਇੱਕ ਧੜੇ ਵੱਲੋਂ ਨੀਮ ਫੌਜੀ ਬਲਾਂ ਦੇ 23 ਜਵਾਨਾਂ ਦੇ ਸਿਰ ਕਲਮ ਕਰ ਦੇਣ ਉਪਰੰਤ ਅਮਨ ਪ੍ਰਕਿਰਿਆ ਨੂੰ ਧੱਕਾ ਵਜਾ ਹੈ। ਇਸੇ ਦੌਰਾਨ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਤਰੀ ਵਾਜ਼ੀਰਸਤਾਨ ਖੇਤਰ ਵਿੱਚੋਂ ਪਿ¤ਛਲੇ ਮਹੀਨੇ ਤੋਂ 50000 ਕਬਾਇਲੀ ਲੋਕ ਨਿਕਲਕੇ ਹੋਰ ਖੇਤਰਾਂ ਵਿੱਚ ਚਲੇ ਗਏ ਹਨ ਜਦ ਕਿ ਅੱਤਵਾਦੀਆਂ ਦੀਆਂ ਲੁਕਣਗਾਹਾਂ ’ਤੇ ਹਵਾਈ ਹਮਲਿਆਂ ਤੋਂ ਬਾਅਦ ਇਸ ਖੇਤਰ ਵਿੱਚ ਫੌਜੀ ਕਾਰਵਾਈ ਦੀ ਸੰਭਾਵਨਾ ਵੱਧ ਗਈ ਹੈ।

Send this to a friend