ਜਗਰਾਓਂ-ਪੰਜਾਬ ਤੋਂ ਭਾਜਪਾ ਦੇ ਇੱਕੋ ਇੱਕ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਐਤਵਾਰ ਨੂੰ ਆਯੋਜਿਤ ਸਭਾ ’ਚ ਗੈਰ-ਹਾਜ਼ਰ ਰਹੇ। ਅੰਮ੍ਰਿਤਸਰ ਤੋਂ ਸੰਸਦ ਸਿੱਧੂ ਨੂੰ ਮੰਚ ’ਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾਵਾਂ ਨਾਲ ਨਹੀਂ ਦੇਖਿਆ ਗਿਆ। ਸਿੱਧੂ ਨਾ ਸਿਰਫ ਸ਼ਿਅਦ ਸਗੋਂ ਭਾਜਪਾ ਦੀ ਪੰਜਾਬ ਇਕਾਈ ਦੇ ਸੀਨੀਅਰ ਨੇਤਾਵਾਂ ਨਾਲ ਲੜ ਚੁੱਕੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਜਗਰਾਓਂ ’ਚ ਹੋਣ ਵਾਲੀ ਮੋਦੀ ਦੀ ਰੈਲੀ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ’ਚ ਸ਼ਾਮਲ ਹੋਣ ਦਾ ਨਿਓਤਾ ਜਾਂ ਸੂਚਨਾ ਨਹੀਂ ਦਿੱਤੀ ਜਾਂਦੀ ਹੈ ਤਾਂ ਉਹ ਇਸ ਵਿੱਚ ਹਿੱਸਾ ਨਹੀਂ ਲੈਣਗੇ। ਸਭਾ ’ਚ ਭਾਜਪਾ ਪ੍ਰਧਾਨ ਰਾਜਨਾਥ ਸਿੰਘ
ਨੇ ਭਾਜਪਾ ਅਤੇ ਅਕਾਲੀ ਦਲ ਦੇ ਸਾਰੇ ਨੇਤਾਵਾਂ ਦਾ ਨਾਂਅ ਲਿਆ, ਪਰ ਉਸ ’ਚ ਸਿੱਧੂ ਦਾ ਨਾਂਅ ਸ਼ਾਮਲ ਨਹੀਂ ਸੀ। ਪਿਛਲੀ ਆਮ ਚੋਣ ਦੌਰਾਨ ਸਿੱਧੂ ਭਾਜਪਾ ਦੇ ਸਟਾਰ ਪ੍ਰਚਾਰ ਸਨ ਅਤੇ ਉਨ੍ਹਾਂ ਨੇ ਗੁਜਰਾਤ ’ਚ ਵੀ ਪ੍ਰਚਾਰ ਕੀਤਾ ਸੀ। ਉਨ੍ਹਾਂ ਨੇ ਅੰਮ੍ਰਿਤਸਰ ’ਚ ਵਿਕਾਸ ਕੰਮਾਂ ’ਚ ਕਮੀ ਦਾ ਦੋਸ਼ ਲਗਾਉਂਦੇ ਹੋਏ ਪੰਜਾਬ ਦੀ ਭਾਜਪਾ-ਅਕਾਲੀ ਗਠਬੰਧਨ ਸਰਕਾਰ ਦੀ ਆਲੋਚਨਾ ਕੀਤੀ। ਇਸ ਗੱਲ ਦੇ ਅਨੁਮਾਨ ਜੋਰਾਂ ’ਤੇ ਹਨ ਕਿ ਅਕਾਲੀ-ਭਾਜਪਾ ਗਠਬੰਧਨ ਸਿੱਧੂ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਨਹੀਂ ਬਣਾਉਣ ਜਾ ਰਹੀ ਹੈ। ਇਸ ਸੀਟ ਤੋਂ ਸਿੱਧੂ 2004 ਤੋਂ ਚੁਣੇ ਜਾਂਦੇ ਰਹੇ ਹਨ।