ਲੁਧਿਆਣਾ, 20 ਮਈ (ਹਨੀਸ਼ ਕਪੂਰ ਹਨੀ)- ਸਥਾਨਕ ਸ਼ਿਵਪੁਰੀ ਦੇ ਇਲਾਕੇ ਬਿੰਦਰਾ ਕਾਲੋਨੀ ਵਿਖੇ ਸਥਿਤ ਨਿਊ ਜੈਨਿਸ ਨਾਮਕ ਹੋਜਰੀ ਵਿਖੇ ਸ਼ਨੀਵਾਰ ਸਵੇਰੇ 7:00 ਵਜੇ ਦੇ ਕਰੀਬ ਭਿਆਨਕ ਅਗ ਲਗ ਗਈ, ਅਗ ਦਾ ਪਤਾ ਚਲਦੇ ਹੀ ਫੈਕਟਰੀ ਵਿਚ ਕੰਮ ਕਰਦੇ ਵਰਕਰ ਬਿਨ੍ਹਾਂ ਕਿਸੇ ਜਾਨੀ ਨੁਕਸਾਨ ਤੋਂ ਬਾਹਰ ਆ ਗਏ, ਅਗ ਨਾਲ ਫੈਕਟਰੀ ਵਿਚ ਮਸ਼ੀਨਰੀ ਅਤੇ ਕਰੋੜਾਂ ਦਾ ਮਾਲ ਸੜ ਕੇ ਖਾਕ ਹੋ ਗਿਆ, ਇਸ ਅਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਸਤ ਗਡੀਆਂ ਮੋਕੇ ਤੇ ਮੌਜੂਦ ਸਨ, ਇਸ ਅਗ ਲਗਣ ਦਾ ਕਾਰਨ ਗਰਾਉਂਡ ਫਲੋਰ ਤੇ ਸ਼ਾਰਟ ਸਰਕੀਟ ਹੋਣਾ ਦਸਿਆ ਗਿਆ ਜਿਸਨੇ ਚਾਰ ਮੰਜਲਾ ਬਿਲਡਿੰਗ ਨੂੰ ਆਪਣੀ ਚਪੇਟ ਵਿਚ ਲੈ ਲਿਆ, ਇਸ ਅਗ ਨਾਲ ਜਿਥੇ ਤਿਆਰ ਮਾਲ ਖਾਕ ਹੋ ਗਿਆ ਉਥੇ ਹੀ ਬਿਲਡਿੰਗ ਨੂੰ ਵੀ ਬਹੁਤ ਜਿਆਦਾ ਨੁਕਸਾਨ ਪਹੁੰਚਿਆ।
ਸ਼ਿਵਪੁਰੀ ਵਿਖੇ ਚਾਰ ਮੰਜ਼ਿਲਾ ਹੋਜ਼ਰੀ ਫੈਕਟਰੀ ਨੂੰ ਲੱਗੀ ਭਿਆਨਕ ਅਗ



