Skip to content
Independent perspectives. Global stories.
BREAKING

ਸੀ ਕੇ ਡੀ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਡਾ: ਦਰਸ਼ਨ ਸੋਹੀ ਨੂੰ ‘ਨੈਸ਼ਨਲ ਫਲੋਰੈਂਸ ਨਾਈਟਿੰਗੇਲ ਐਵਾਰਡ’

Share this story

ਅੰਮ੍ਰਿਤਸਰ, 18 ਮਈ (ਸ਼ਰਤ ਵਸ਼ਿਸ਼ਟ)- ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸੀ ਕੇ ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਡਾ: ਦਰਸ਼ਨ ਸੋਹੀ ਨੂੰ ਨਰਸਿਸ ਡੇ 12 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵਲੋਂ ਬਹੁਤ ਹੀ ਸਤਿਕਾਰਤ ਤੇ ਵਿੱਲਖਣ ਸਨਮਾਨ ਠਨੈਸ਼ਨਲ ਫਲੋਰੈਂਸ ਨਾਈਟਿੰਗੇਲ ਐਵਾਰਡੂ ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ ਮਿਸਿਜ ਸੋਹੀ ਨੂੰ ਉਹਨਾਂ ਵੱਲੋਂ ਨਰਸਿੰਗ ਖੇਤਰ ਵਿਚ ਕੀਤੀਆਂ ਗਈਆਂ ਪਹਿਲਕਦਮੀਆਂ ਤੇ ਯੋਗਦਾਨ ਦੇ ਅਧਾਰ ਤੇ ਹੀ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਭਾਰਤ ਵਿਚੋਂ ਸਿਰਫ 35 ਉਮੀਦਵਾਰਾਂ ਨੂੰ ਹੀ ਇਸ ਐਵਾਰਡ ਲਈ ਚੁਣਿਆ ਗਿਆ ਹੈ। ਐਵਾਰਡ ਪ੍ਰਾਪਤ ਕਰਨ ਉਪਰੰਤ ਮੈਡਮ ਸੋਹੀ ਨੇ ਸਨਿਮਰ ਸ਼ਬਦਾਂ ਵਿਚ ਕਿਹਾ ਕਿ ਅਜੋਕੀ ਪੀੜੀ ਹੀ ਭਵਿੱਖ ਦੀ ਇਕ ਮਜਬੂਤ ਨਰਸਿੰਗ ਇੰਡਸਟਰੀ ਪੈਦਾ ਕਰ ਸਕਦੀ ਹੈ ਤੇ ਨਰਸਿੰਗ ਦੀ ਪੜਾਈ ਕਰ ਰਹੇ ਹਰ ਵਿਦਿਆਰਥੀ ਨੂੰ ਨਰਸ ਹੋਣ ਦਾ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਨਰਸਿੰਗ ਕਿੱਤਾ ਇਕ ਅਜਿਹੀ ਸੇਵਾ ਹੈ ਜੋ ਸਮਰਪਣ, ਧੀਰਜ ਤੇ ਨਿਸ਼ਕਾਮ ਭਾਵਨਾ ਨਾਲ ਭਰਪੂਰ ਹੈ। ਐਵਾਰਡ ਸਮਾਰੇਹ ਤੋਂ ਵਾਪਸ ਅੰੀਮ੍ਰਤਸਰ ਵਿਖੇ ਚੀਫ ਖਾਲਸਾ ਦੀਵਾਨ ਮੁੱਖ ਦਫਤਰ ਵਿਚ ਪੁੱਜੇ ਪ੍ਰਿੰਸੀਪਲ ਡਾ: ਦਰਸ਼ਨ ਸੋਹੀ ਨੂੰ ਪ੍ਰਧਾਨ ਚੀਫ ਖਾਲਸਾ ਦੀਵਾਨ ਡਾ: ਸੰਤੋਖ ਸਿੰਘ ਨੇ ਵਧਾਈ ਦਿੱਤੀ ਤੇ ਕਿਹਾ ਕਿ ਮਿਸਿਜ ਸੋਹੀ ਵਲੋਂ ਪ੍ਰਾਪਤ ਕੀਤੀ ਗਈ ਇਹ ਵੱਡਮੁੱਲੀ ਉਪਲਬਧੀ ਹੋਰਨਾਂ ਲਈ ਨਿਸ਼ਚਿਤ ਰੂਪ ਵਿਚ ਪ੍ਰੇਰਣਾਦਾਇਕ ਸਿੱਧ ਹੋਵੇਗੀ। ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਵੀ ਇਸ ਮੌਕੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸੀ ਕੇ ਡੀ ਪ੍ਰਿਸੀਪਲ ਦਾ ਾਂ1ਜਿਹੇ ਵਿਲੱਖਣ ਐਵਾਰਡ ਨਾਲ ਸਨਮਾਨਿਤ ਹੋਣਾ ਬਹੁਤ ਮਾਣ ਵਾਲੀ ਗੱਲ ਹੈ।

WRITTEN BY