ਨਵੀਂ ਦਿਲੀ- ਭਾਜਪਾ ਨੇਤਾ ਬੀ.ਐਸ ਯੇਦੀਯੁਰਪਾ ਨੇ ਅਜ ਸੁਪਰੀਮ ਕੋਰਟ ‘ਚ ਉਹ ਪਤਰ ਪੇਸ਼ ਕੀਤਾ ਜੋ ਉਨ੍ਹਾਂ ਨੇ ਕਰਨਾਟਕ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋਏ ਪ੍ਰਦੇਸ਼ ਦੇ ਰਾਜਪਾਲ ਵਜੁਭਾਈ ਵਾਲਾ ਨੂੰ ਭੇਜਿਆ ਸੀ। ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਯੇਦੀਯੁਰਪਾ ਨੇ ਕਿਹਾ ਕਿ ਬੀ.ਜੇ.ਪੀ ਬਹੁਮਤ ਸਾਬਤ ਕਰੇਗੀ।ਕਰਨਾਟਕ ਦੇ ਮੁਖਮੰਤਰੀ ਦੇ ਰੂਪ ’ਚ ਯੇਦੀਯੁਰਪਾ ਨੇ ਵੀਰਵਾਰ ਨੂੰ ਸਹੁੰ ਚੁਕੀ ਸੀ। ਭਾਜਪਾ ਕੋਲ ਬਹੁਮਤ ਲਈ ਲੋੜੀਂਦੇ ਵਿਧਾਇਕਾਂ ਦੀ ਕਮੀ ਹੈ ਇਸ ਲਈ ਉਹ ਕਾਂਗਰਸ ਅਤੇ ਜੇਡੀਐਸ ਦੇ ਕੁਝ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕਰ ਰਹੀ ਹੈ। ਬਹੁਮਤ ਸਾਬਿਤ ਕਰਨ ਲਈ ਮੁੱਖ ਮੰਤਰੀ ਨੂੰ ਕੁਝ ਘੰਟਿਆਂ ਦਾ ਹੀ ਸਮਾਂ ਮਿਲਿਆ ਹੈ। ਇਸ ਦੌਰਾਨ ਭਾਜਪਾ ਦੀ ਪੂਰੀ ਰਣਨੀਤੀ ਪ੍ਰੋਟੈਮ ਸਪੀਕਰ ਉਪਰ ਹੀ ਨਿਰਭਰ ਕਰਦੀ ਹੈ। ਇਸ ਕਰਕੇ ਹੀ ਆਰਐਸਐਸ ਦੇ ਇੱਕ ਸਾਬਕਾ ਆਗੂ ਅਤੇ ਭਾਜਪਾ ਵਿਧਾਇਕ ਸ੍ਰੀ ਬੋਪੱਈਆ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ।
ਭਾਜਪਾ ਬਹੁਮਤ ਸਾਬਤ ਕਰੇਗੀ : ਯੇਦੀਯੁਰੱਪਾ



