ਸ਼ਾਹਕੋਟ, 17 ਮਈ (ਸੁਰਿੰਦਰ ਸਿੰਘ ਖਾਲਸਾ)- ਕਾਂਗਰਸ ਪਾਰਟੀ ਦੀਆਂ ਨੀਤੀਆ ਨੂੰ ਦੇਖਦੇ ਹੋਏ ਆਪਣਾ ਪੰਜਾਬ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ ਜਗਤਾਰ ਸਿੰਘ ਚੰਦੀ ਨੇ ਆਪਣੇ ਸਾਥੀਆਂ ਸਮੇਤ ਆਪਣਾ ਪੰਜਾਬ ਪਾਰਟੀ ਨੂੰ ਅਲਵਿਦਾ ਕਹਿ ਕੇ ਘਰ ਵਾਪਸੀ ਕਰ ਲਈ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਰਮਿੰਦਰ ਸਿੰਘ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਕਾਂਗਰਸ ਵਿਚ ਆਪਣੀ ਘਰ ਵਾਪਸੀ ਕਰ ਲਈ ‘ਤੇ ਮੁੱਖ ਮੰਤਰੀ ਨੇ ਡਾ ਜਗਤਾਰ ਸਿੰਘ ਚੰਦੀ ਦਾ ਸਨਮਾਨ ਕਰਦਿਆ ਕਿਹਾ ਕਿ ਪਾਰਟੀ ‘ਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਡਾ ਚੰਦੀ ਨੇ ਕਿਹਾ ਕਿ ਦੋ ਕੁ ਸਾਲ ਪਹਿਲਾ ਉਹ ਕੁਝ ਕਾਰਨਾਂ ਕਰਕੇ ਪਾਰਟੀ ਤੋਂ ਵੱਖ ਹੋ ਗਏ ਸਨ,ਪਰ ਉਨ੍ਹਾਂ ਦੇਖਿਆ ਕਿ ਪੰਜਾਬ ਨੂੰ ਤਰੱਕੀ ਦੀਆਂ ਮੰਜਲਾਂ ਤੇ ਸਿਰਫ ਕਾਂਗਰਸ ਪਾਰਟੀ ਹੀ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਕੈਪਟਨ ਸਰਕਾਰ ਦੀਆਂ ਨੀਤੀਆ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ‘ਚ ਆਪਣੀ ਘਰ ਵਾਪਸੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਡਾ ਚੰਦੀ ਕਾਂਗਰਸ ਪਾਰਟੀ ਵਿਚ ਉੱਚੇ ਅਹੁਦਿਆ ਤੇ ਬਿਰਾਜਮਾਨ ਰਹੇ। ਡਾ ਚੰਦੀ 1997 ਤੋਂ2008 ਤੱਕ ਬਲਾਕ ਪ੍ਰਧਾਨ,2004 ਤੋਂ2007 ਤੱਕ ਪੰਜਾਬ ਸਟੇਟ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ 2010 ਤੋਂ 2014 ਤੱਕ ਗੌਰਮਿੰਟ ਆਫ ਇੰਡੀਆ ਦੇ ਮਨਿਸਟਰੀ ਸਟੀਲ ਵਿਭਾਗ ਦੇ ਮੈਬਰ ਵੀ ਰਹਿ ਚੁੱਕੇ ਹਨ। ਕੁਝ ਕਾਰਨਾਂ ਕਰਕੇ ਡਾ ਚੰਦੀ ਆਪ ਵਿਚ ਚਲੇ ਗਏ ਸਨ ਪਰ ਉਥੇ ਵੀ ਉਨ੍ਹਾਂ ਦੇ ਮਨ ਨੂੰ ਸੰਤੁਸ਼ਟੀ ਨਹੀ ਮਿਲੀ ਤਾਂ ਉਹ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ‘ਚ ਚਲੇ ਗਏ ਸਨ। ਸਿਆਸਤ ਵਿਚ ਮਿਹਨਤੀ ਤੇ ਇਮਾਨਦਾਰ ਵਿਅਕਤੀ ਨੂੰ ਜਦੋਂ ਇਨਸਾਫ ਨਾ ਮਿਲਦਾ ਦਿਖੇ ਤਾਂ ਉਹ ਆਪਣੀ ਸਹੀ ਥਾਂ ਭਾਲਦਾ ਹੈ। ਇਸ ਕਰਕੇ ਡਾ ਚੰਦੀ ਨੇ ਕਾਂਗਰਸ ਪਾਰਟੀ ਵਿਚ ਮੁੜ ਆਉਣਾ ਠੀਕ ਸਮਝਿਆ ਹੈ। ਇਸ ਮੌਕੇ ਡਾ ਚੰਦੀ ਨੂੰ ਕੈਪਟਨ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਉਨ੍ਹਾਂ ਨੂੰ ਪਹਿਲਾ ਵੀ ਤੇ ਅੱਗੇ ਤੋ ਵੀ ਮਾਣ ਸਨਮਾਨ ਮਿਲਦਾ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਮੱਖਣ ਸਿੰਘ ਕੋਟਲਾ ਸਾਬਕਾ ਸਰਪੰਚ,ਬਲਕਾਰ ਸਿੰਘ ਗਿੱਲ ਸਰਪੰਚ ਫਾਜ਼ਲਵਾਲ, ਡਾ ਗੁਰਪ੍ਰੀਤ ਸਿੰਘ ਚੰਦੀ ਅਤੇ ਅਕਾਸ਼ਪ੍ਰੀਤ ਸਿੰਘ ਕੰਬੋਜ ,ਜਗਤਾਰ ਸਿੰਘ ਦਾਨੇਵਾਲ,ਸਵਰਨ ਸਿੰਘ,ਭਜਨ ਸਿੰਘ ਬਾਊਪੁਰ ਅਤੇ ਮਹਿੰਦਰ ਸਿੰਘ ਹਾਜਰ ਸਨ।
ਆਪਣਾ ਪੰਜਾਬ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਘਰ ਵਾਪਸੀ



