Skip to content
Independent perspectives. Global stories.
BREAKING

ਜਨਰਲ ਜੇ ਜੇ ਸਿੰਘ 22 ਨੂੰ ਸ਼ਾਹਕੋਟ ਵਿਖੇ ਸਾਬਕਾ ਫੌਜੀਆਂ ਦੀ ਰੈਲੀ ਨੂੰ ਕਰਨਗੇ ਸੰਬੋਧਨ : ਇੰਜੀ. ਸਿੱਧੂ

Share this story

ਬਰਨਾਲਾ, 17 ਮਈ- ਸ਼ਾਹਕੋਟ ਦੀ ਉਪ ਚੋਣ ਦਾ ਮਹੌਲ ਪੂਰੀ ਤਰ੍ਹਾਂ ਮਗ ਚੁੱਕਾ ਹੈ ਇਸ ਚੌਣ ਵਿੱਚ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੇ ਜੇ ਸਿੰਘ 22 ਮਈ ਨੂੰ 11 ਵਜੇਂ ਹਲਕੇ ਦੇ ਸਾਬਕਾ ਫੌਜੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਕੇ ਚੌਣ ਮੁਹਿੰਮ ਵਿੱਚ ਕੁਦਣਗੇ। ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆਂ ਸੈਨਿਕ ਵਿੰਗ ਦੇ ਸੂਬਾ ਕੋਅਰਡੀਨੇਟਰ ਇੰਜ: ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਮੁੱਚੇ ਸੂਬੇ ਦੇ ਸੈਨਿਕ ਵਿੰਗ ਦੇ ਆਹੁਦੇਦਾਰ ਆਪਣੇ ਨਾਲ ਸਾਥੀ ਲੈ ਕੇ ਇਸ ਕਾਨਫ੍ਰੈਸ ਵਿੱਚ ਸਿਰਕਿਤ ਕਰਨਗੇ। ਇਸ ਕਾਨਫ੍ਰੈਸ ਨੂੰ ਸ੍ਰੋਮਣੀ ਅਕਾਲੀ ਦੀ ਸੀਨੀਅਰ ਲੀਡਰ ਸਿੱਪ ਵੀ ਸੰਬੋਧਨ ਕਰੇਗੀ । ਇੰਜ: ਸਿੱਧੂ ਨੇ ਦੱਸਿਆ ਕਿ ਸਾਰੇ ਸਾਬਕਾ ਫੌਜੀ ਸ੍ਰੋਮਣੀ ਅਕਾਲੀ ਦਲ ਦੇ ਬੇਦਾਗ ਅਤੇ ਬੇਲਾਗ ਉਮੀਦਵਾਰ ਨਾਇਬ ਸਿੰਘ ਕੁਹਾੜ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜੋਰ ਲਾਉਣਗੇ। ਇਸ ਮੌਕੇ ਇੰਜ: ਸਿੱਧੂ ਤੋਂ ਇਲਾਵਾਂ ਲੈਫੀ: ਭੋਲਾ ਸਿੰਘ ਸਿੱਧੂ, ਸੂਬੇਦਾਰ ਸਰਬਜੀਤ ਸਿੰਘ, ਸੂਬੇਦਾਰ ਗੁਰਦੀਪ ਸਿੰਘ, ਸੂਬੇਦਾਰ ਗੁਰਤੇਜ ਸਿੰਘ, ਸੂਬੇਦਾਰ ਸੁਦਾਗਰ ਸਿੰਘ ਸਰਪੰਚ, ਹੌਲਦਾਰ ਭੋਲਾ ਸਰਪੰਚ, ਹੌਲਦਾਰ ਨਛੱਤਰ ਸਿੰਘ, ਵਰੰਟ ਅਫਸਰ ਅਵਤਾਰ ਸਿੰਘ ਭੂਰੇ ਆਦਿ ਆਗੂ ਹਾਜ਼ਰ ਸਨ।

WRITTEN BY