Skip to content
Independent perspectives. Global stories.
BREAKING

17 ਕਿੱਲੋ ਭੁੱਕੀ ਚੂਰਾ ਪੋਸਤ ਤੇ 25 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ

Share this story

ਬੋਹਾ, 17 ਮਈ (ਸੰਤੋਖ ਸਾਗਰ)- ਥਾਨਾ ਬੋਹਾ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਨੇ ਦੋ ਵੱਖ ਵੱਖ ਕੇਸਾਂ ਵਿਚ 17 ਕਿਲੋ ਗ੍ਰਾਮ ਭੁੱਕੀ ਚੂਰਾ ਪੌਸਤ ਤੇ 25 ਬੋਤਲਾਂ ਨਜ਼ਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਬਾਰੇ ਜਾਣਕਾਰੀ ਦੇਂਦਿਆਂ ਥਾਨਾ ਮੁਖੀ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਏ’ ਐਸ’ ਆਈ’ ਜਸਪਾਲ ਸਿੰਘ ਦੀ ਅਗਵਾਈ ਹੇਠਲੀ ਪੁਲਿਸ਼ ਪਾਰਟੀ ਨੇ ਗਸਤ ਦੌਰਾਨ ਪਿੰਡ ਸੈਦੇਵਾਲਾ ਤੇ ਸੇਰਖਾਂ ਵਾਲਾ ਦੇ ਰਾਹ ‘ਤੇ ਮਨਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਸੈਦੇਵਾਲਾ , ਬਚਿੱਤਰ ਸਿੰਘ ਪੁਤਰ ਸਤਨਾਮ ਸਿੰਘ ਵਾਸੀ ਜੇ. ਪੀ. ਨਗਰ ਉਤਰ ਪ੍ਰਦੇਸ਼ ਤੇ ਵਿਲੀਅਮ ਮਸ਼ੀਹ ਵਾਸੀ ਸੈਦੇਵਾਲਾ ਪਾਸੋਂ 17 ਕਿਲੋ ਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ । ਇਸ ਤਰਾਂ ਹੌਲਦਾਰ ਪਾਲ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਨੇ ਪਿੰਡ ਬੀਰੇ ਵਾਲਾ ਵਾਲਾ ਡੋਗਰਾ ਕੋਲ ਗਸਤ ਦੌਰਾਨ ਬਲਦੇਵ ਸਿੰਘ ਪੁੱਤਰ ਬਖਤੋਰ ਸਿੰਘ ਵਾਸੀ ਰਿਉਂਦ ਕਲਾਂ ਪਾਸੋਂ 25 ਬੋਤਲਾ ਨਜ਼ਾਇਜ਼ ਸਰਾਬ ਦੀਆ ਬਰਾਮਦ ਕੀਤੀਆਂ ਹਨ । ਪੁਲੀਸ ਨੇ ਉਕਤ ਦੋਸ਼ੀਆ ਖਿਲਾਫ਼ ਨਸ਼ਾ ਵਿਰੋਧੀ ਐਕਟ ਅਧੀਨ ਪਰਚੇ ਦਰਜ਼ ਕਰਕੇ ਅਗ਼ਲੀ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਹੈ ।ਥਾਨਾ ਮੁਖੀ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੋਹਾ ਇਲਾਕੇ ਅੰਦਰ ਨਸ਼ਾ ਖੋਰਾਂ ਨੂੰ ਨੱਥ ਪਾਉਣ ਦਾ ਕੰਮ ਜਾਰੀ ਹੈ ਅਤੇ ਬੋਹਾ ਇਲਾਕੇ ਵਿੱਚ ਨਸ਼ੇ ਦੀ ਬਲੈਕ ਕਰਨ ਵਾਲੇ ਸੋਚ ਸਮਝਕੇ ਕਦਮ ਪੁਟਣ ਅਤੇ ਨਸ਼ੇ ਦੀ ਲੱਤ ਲਗਾਕੇ ਲੋਕਾਂ ਦੇ ਘਰ ਪੁੱਟਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।

WRITTEN BY