ਅੰਮ੍ਰਿਤਸਰ, 17 ਮਈ (ਦਵਾਰਕਾ ਨਾਥ ਰਾਣਾ)- ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ. ਵਾਸਤਵਾ ਆਈ.ਪੀ.ਐਸ ਅਤੇ ਸ੍ਰੀ ਅਮਰੀਕ ਸਿੰਘ ਪਵਾਰ ਡੀ.ਸੀ.ਪੀ ਲਾਅ ਐਂਡ ਆਰਡਰ,ਸ੍ਰੀ ਲਖਬੀਰ ਸਿੰਘ ਏ.ਡੀ.ਸੀ.ਪੀ ਸਿਟੀ-2 ਅਤੇ ਸੁਰਿੰਦਰ ਬਾਂਸਲ ਏ.ਸੀ.ਪੀ ਨਾਰਥ ਦੀਆਂ ਹਿਦਾਇਤਾਂ ਮੁਤਾਬਿਕ ਲੋਕਾਂ ਨਾਲ ਧੋਖਾ ਨਾਲ ਚੋਰੀ ਕਰਣ ਵਾਲਿਆਂ ਵਿਰੂਧ ਵਿਡੀ ਗਈ ਮੁਹਿਮ ਦੇ ਤਹਿਤ ਜੇਰ ਨਿਗਰਾਨੀ ਸ੍ਰੀ ਸ਼ਿਵ ਦਰਸ਼ਨ ਸਿੰਘ ਮੁੱਖ ਅਫਸਰ ਥਾਨਾ ਸਿਵਲ ਲਾਇਨ,ਐਸ ਆਈ ਨਿਸ਼ਾਨ ਸਿੰਘ ਇੰਚਾਰਜ ਚੋਂਕੀ ਸਰਕਟ ਹਾਉਸ ਅੰਮ੍ਰਿਤਸਰ ਸਮੇਤ ਏ ਐਸ ਆਈ ਕੁਲਦੀਪ ਸਿੰਘ ਸਮੇਤ ਪੁਲੀਸ ਪਾਰਟੀ ਨੇ ਮੁਕਦਮਾ ਨੰ: 222 ਮਿਤੀ 13/5/18 ਜੁਰਮ 380,34 ਭ:ਦ:ਥਾਣਾ ਸਿਵਲ ਲਾਇਨ ਦੇ ਮੁੱਖ ਦੋਸਿਆਨ ਰਜੀਵ ਕੁਮਾਰ ਉਰਫ ਰੋਫੀ ਪੁੱਤਰ ਲੇਟ ਮਦਨ ਲਾਲ ਕੋਮ ਭਗਤ ਵਾਸੀ ਮਕਾਨ ਨੰ: 2814/14 ਗਲੀ ਨੰ:9 ਵਡਾ ਹਰੀ ਪੁਰਾ ਥਾਣਾ ਇਸਲਾਮਾਬਾਦ ਅਤੇ ਸਨੀਆ ਪਤਨੀ ਲੇਟ ਤਰੁਣ ਅਗਰਵਾਲ ਪੁਤਰੀ ਹੀਰਾ ਲਾਲ ਵਾਸੀ ਮਕਾਨ ਨੰ: 1005 ਗਲੀ ਨੰ: 5 ਨੇੜੇ ਵਿਕੀ ਪੈਲਸ ਦਸ਼ਮੇਸ ਨਗਰ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਮਿਤੀ 15/5/18 ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੀਆਂ ਦੋ ਸੋਨੇ ਦੀਆਂ ਵੰਗਾਂ ਜਿਸ ਦਾ ਕੁਲ ਵਜਨ 35ਗ੍ਰਾਮ 150 ਮਿਲੀ ਗ੍ਰਾਮ ਹੈ ਅਤੇ ਜਿਸਦੀ ਕਿਮਤ 1,33,000 ਰੁਪਏ ਹੈ ਬ੍ਰਾਮਦ ਕੀਤੀਆਂ ਗਈਆ ਅਤੇ ਇਸ ਦੇ ਨਾਲ ਚੋਰੀ ਦਾ ਮੋਬਾਇਲ ਵੀ ਬ੍ਰਾਮਦ ਕੀਤਾ ਗਿਆ ਹੈ ਅਤੇ ਵਾਰਦਾਤਾਂ ਵੇਲੇ ਵਰਤੀ ਗਈ ਐਕਟਿਵਾ ਨੂੰ ਵੀ ਬ੍ਰਾਮਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਨ੍ਹਾਂ ਨੇ ਵੱਖ ਵੱਖ ਸ਼ਹਿਰਾਂ ਵਿੱਚ ਦਰਜਨਾਂ ਦੇ ਹਿਸਾਬ ਨਾਲ ਵਾਰਦਾਤਾ ਕੀਤੀਆ ਹਨ ਅਤੇ ਇਨ੍ਹਾਂ ਦਾ ਦੋ ਦਿੱਨ੍ਹਂ ਪੁਲੀਸ ਰਿਮਾਂਡ ਲਿਆ ਗਿਆ ਹੈ ਅਤੇ ਪੁੱਛ ਗਿੱਛ ਦੇ ਦੌਰਾਣ ਹੋਰ ਵੀ ਵਾਰਦਾਤਾ ਦਾ ਖੁਲਾਸਾ ਹੋਣ ਦੀ ਆਸ ਹੈ ਮਜੀਦ ਪੁੱਛ ਗਿੱਛ ਜਾਰੀ ਹੈ।
ਚੋਰਿਆਂ ਕਰਨ ਵਾਲਾ ਗਰੋਹ ਚੜ੍ਹਿਆ ਪੁਲਿਸ ਅੜਿਕੇ



