Skip to content
Independent perspectives. Global stories.
BREAKING

ਬੱਸ ਅਤੇ ਟਰੱਕ ਦੀ ਭਿਆਨਕ ਟਕਰ

Share this story

ਭੋਗਪੁਰ, 17 ਮਈ (ਹਰਨਾਮ ਦਾਸ ਚੋਪੜਾ)- ਬੁ¤ਧਵਾਰ ਸ਼ਾਮ ਤਕਰੀਬਨ 7.30 ਵਜੇ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ‘ਤੇ ਇਕ ਟਰ¤ਕ ਅਤੇ ਸਵਾਰੀਆਂ ਨਾਲ ਲ¤ਦੀ ਬ¤ਸ ਦੀ ਆਹਮੋ-ਸਾਹਮਣੀ ਭਿਆਨਕ ਟ¤ਕਰ ਹੋ ਗਈ, ਜਿਸ ਵਿਚ ਕਈ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ‘ਤੇ ਇਕ ਟਰ¤ਕ ਪਠਾਨਕੋਟ ਤੋਂ ਜਲੰਧਰ ਆ ਰਿਹਾ ਸੀ, ਜਿਸਨੂੰ ਅਨਿਲ ਕੁਮਾਰ ਯਾਦਵ ਪੁ¤ਤਰ ਰਾਮ ਪ੍ਰਤਾਪ ਯਾਦਵ ਵਾਸੀ ਸਿਕੰਦਰਪੁਰ ਜ਼ਿਲਾ ਆਜ਼ਮਗੜ੍ਹ ਯੂ. ਪੀ. ਚਲਾ ਰਿਹਾ ਸੀ ਅਤੇ ਦੂਜੇ ਪਾਸਿਓਂ ਸਵਾਰੀਆਂ ਨਾਲ ਭਰੀ ਰਾਜਗੁਰੂ ਕੰਪਨੀ ਦੀ ਬ¤ਸ ਜਲੰਧਰ ਤੋਂ ਪਠਾਨਕੋਟ ਵ¤ਲ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਦ ਬ¤ਸ ਗੜ੍ਹੀਬਖਸ਼ਾ ਨਜ਼ਦੀਕ ਪੁ¤ਜੀ ਤਾਂ ਅਚਾਨਕ ਬ¤ਸ ਬੇਕਾਬੂ ਹੋ ਕੇ ਗਲਤ ਸਾਈਡ ਡਿਵਾਈਡਰ ਟ¤ਪਦੀ ਹੋਈ ਟਰ¤ਕ ਵਿਚ ਜਾ ਵ¤ਜੀ। ਦੋਵੇਂ ਵਾਹਨਾਂ ਦੇ ਚਾਲਕ ਗੰਭੀਰ ਜ਼ਖਮੀ ਹੋ ਗਏ ਤੇ ਇਸ ਦੇ ਨਾਲ ਹੀ ਬ¤ਸ ਦੀਆਂ ਸਵਾਰੀਆਂ ਦੇ ਵੀ ਗੰਭੀਰ ਸ¤ਟਾਂ ਲ¤ਗੀਆਂ। ਉਨ੍ਹਾਂ ਨੂੰ ਤੁਰੰਤ ਕਾਲਾ ਬ¤ਕਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿ¤ਥੋਂ ਉਨ੍ਹਾਂ ਨੂੰ ਜਲੰਧਰ ਰੈਫ਼ਰ ਕਰ ਦਿ¤ਤਾ ਗਿਆ।

WRITTEN BY