ਤਪਾ ਮੰਡੀ, 16 ਮਈ (ਰੋਹਿਤ ਸਿੰਗਲਾ)- ਪੰਜਾਬ ਦੇ ਸਾਬਕਾ ਪ੍ਰਮੁੱਖ ਸਕੱਤਰ ਅਤੇ ਹਲਕਾ ਭਦੌੜ ਦੇ ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨੇ ਹਲਕਾ ਸਾਹਕੋਟ ਦੀ ਜਿਮਣੀ ਚੋਣ ’ਚ ਮਰਹੂਮ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਦੇ ਪੁਤਰ ਅਤੇ ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹਕ ਵਿਚ ਨਗਰ ਪੰਚਾਇਤ ਲੋਹੀਆ ਖਾਸ ਦੇ ਵਾਰਡ ਨੰਬਰ 3 ਵਿਚ ਚੋਣ ਪ੍ਰਚਾਰ ਕਰਕੇ ਹਲਕੇ ਦੇ ਲੋਕਾਂ ਨੂੰ ਗਠਜੋੜ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣ ਲਈ ਅਪੀਲ ਕੀਤੀ ਤਾਂ ਜੋ ਕਾਂਗਰਸ ਨੂੰ ਸਿਆਸੀ ਤੋਰ ’ਤੇ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਸੰਤ ਘੁੰਨਸ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੇ ਰਾਜ ਦੋਰਾਨ ਸਵਾ ਸਾਲ ਵਿਚ ਹੀ ਅਨਿਸ਼ਚਤਾਂ ਵਾਲਾ ਮਾਹੋਲ ਬਣ ਗਿਆ ਹੈ। ਜਿਸ ਕਾਰਨ ਸਮੁੱਚੇ ਵਰਗਾਂ ਦੇ ਲੋਕ ਅਪਦੇ ਆਪ ਨੂੰ ਅਸੁੱਰਖਿੱਅਤ ਮਹਿਸੂਸ ਕਰ ਰਹੇ ਹਨ ਜਦਕਿ ਜਿਮਣੀ ਚੋਣ ਵਿਚ ਕਾਂਗਰਸ ਨੂੰ ਹਰਾ ਕੇ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕਦਾ ਹੈ। ਇਸ ਮੌਕੇ ਗੁਰਵਿੰਦਰ ਸਿੰਘ ਘੁੰਨਸ, ਜਸਵਿੰਦਰ ਸਿੰਘ ਲੱਧੜ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਨੂੰ ਹਰਾ ਕੇ ਸੂਬੇ ਦੀ ਸੁੱਤੀ ਸਰਕਾਰ ਨੂੰ ਜਗਾਇਆ ਜਾਵੇ : ਸੰਤ ਘੁੰਨਸ



