ਕਿਸਾਨਾਂ ਨੇ ਪਿੰਡਾਂ ’ਚ ਨਰਿੰਦਰ ਮੋਦੀ ਅਤੇ ਬਾਦਲ ਦੀਆਂ ਅਰਥੀਆਂ ਸਾੜੀਆਂ

ਮਾਮਲਾ ਖੁਦਕੁਸ਼ੀ ਪੀੜਿਤ ਕਿਸਾਨ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇਣ ਦਾ
image ਤਲਵੰਡੀ ਸਾਬੋ, 23 ਫਰਵਰੀ (ਰਣਜੀਤ ਸਿੰਘ ਰਾਜੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਬਠਿੰਡਾ ਵਿਖੇ ਕੀਤੇ ਸੰਘਰਸ਼ ਤੋਂ ਬਾਅਦ ਖੁਦਕੁਸ਼ੀ ਪੀੜਿਤ ਕਿਸਾਨ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਦੇਣ ਦੇ ਐਲਾਨ ਤੋਂ ਬਾਦ 21 ਫਰਵਰੀ ਨੂੰ ਸਹਾਇਤਾ ਰਾਸ਼ੀ ਦੇਣ ਵਿੱਚ ਅਧਿਕਾਰੀਆਂ ਵੱਲੋਂ ਆਨਾਕਾਨੀ ਕਰਨ ਮਗਰੋਂ ਬੀਤੇ ਤਿੰਨ ਦਿਨਾਂ ਤੋਂ ਕਿਸਾਨ ਸੰਘਰਸ਼ ਦਾ ਕੇਂਦਰ ਬਣੇ ਤਲਵੰਡੀ ਸਾਬੋ ਹਲਕੇ ਵਿੱਚ ਅੱਜ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਕਿਸਾਨਾਂ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਦਾਅਵੇਦਾਰ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਸਾੜੇ ਅਤੇ ਆਪਣੇ ਘਰਾਂ ’ਤੇ ਕਾਲੀਆਂ ਝੰਡੀਆਂ ਲਹਿਰਾ ਕੇ ਰੋਸ ਮੁਜਾਹਰੇ ਕੀਤੇ। ਇੱਥੇ

ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਵੱਡੇ ਸੰਘਰਸ਼ ਤੋਂ ਬਾਅਦ ਖੁਦਕੁਸ਼ੀ ਪੀੜਿਤ ਕਿਸਾਨਾਂ ਤੇ ਮਜਦੂਰਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਜੋ ਕਿ 21 ਫਰਵਰੀ ਨੂੰ ਤਹਿਸੀਲਦਾਰ ਦਫਤਰਾਂ ਤੋਂ ਦੇਣ ਬਾਰੇ ਕਿਹਾ ਗਿਆ ਸੀ। ਜਦੋਂ 21 ਫਰਵਰੀ ਨੂੰ ਪੀੜਿਤ ਕਿਸਾਨਾਂ ਤੇ ਮਜਦੂਰਾਂ ਦੇ ਪਰਿਵਾਰ ਸਹਾਇਤਾ ਰਾਸ਼ੀ ਦੇ ਚੈ¤ਕ ਲੈਣ ਆਏ ਤਾਂ ਚੈ¤ਕ ਦੇਣ ਵਿੱਚ ਅਧਿਕਾਰੀਆਂ ਵੱਲੋਂ ਆਨਾਕਾਨੀ ਕਰਨ ’ਤੇ ਕਿਸਾਨਾਂ ਨੇ ਤਲਵੰਡੀ ਸਾਬੋ ਦੇ ਤਹਿਸੀਲਦਾਰ ਦਫਤਰ ਦਾ ਘੇਰਾਉ ਸ਼ੁਰੂ ਕਰ ਦਿੱਤਾ ਸੀ। ਬੀਤੇ ਕੱਲ੍ਹ ਅਧਿਕਾਰੀਆਂ ਦੀ ਲਾਰੇ ਲੱਪੇ ਦੀ ਨੀਤੀ ਤੋਂ ਦੁਖੀ ਆ ਕੇ ਕਿਸਾਨਾਂ ਨੇ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਤਲਵੰਡੀ ਸਾਬੋ ਆਮਦ ਤੋਂ ਕੁਝ ਸਮਾਂ ਪਹਿਲਾਂ ਹੀ ਸਥਾਨਕ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਜਾਮ ਲਾ ਦਿੱਤਾ ਤਾਂ ਅਧਿਕਾਰੀਆਂ ਨੇ ਕਿਸਾਨਾਂ ਨੂੰ ਚੈ¤ਕ ਦੇਣ ਦਾ ਬਹਾਨਾ ਬਣਾ ਕੇ ਰੋਕੀ ਰੱਖਿਆ ਤੇ ਦੇਰ ਸ਼ਾਮ ਕਿਸਾਨਾਂ ਨੇ ਐ¤ਸ.ਡੀ.ਐ¤ਮ. ਦਫਤਰ ਦਾ ਘੇਰਾਉ ਲਗਾਤਾਰ ਜਾਰੀ ਰੱਖਣ ਅਤੇ ਨਰਿੰਦਰ ਮੋਦੀ ਤੇ ਬਾਦਲ ਦੇ ਪੁਤਲੇ ਫੂਕਣ ਦਾ ਐਲਾਨ ਕਰ ਦਿੱਤਾ।
ਅੱਜ ਸੰਘਰਸ਼ ਦੇ ਤੀਜੇ ਦਿਨ ਜਿੱਥੇ ਐ¤ਸ.ਡੀ.ਐ¤ਮ ਦਫਤਰ ਦਾ ਘੇਰਾਉ ਜਾਰੀ ਰਿਹਾ ਉ¤ਥੇ ਹੀ ਹਲਕੇ ਦੇ ਪਿੰਡਾਂ ਜੋਗੇਵਾਲਾ, ਕਲਾਲਵਾਲਾ, ਨੰਗਲਾ ਵਿਖੇ ਕਿਸਾਨਾਂ ਨੇ ਭਾਜਪਾ ਦੇ ਆਗੂ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਫੂਕ ਕੇ ਪੰਜਾਬ ਸਰਕਾਰ ਅਤੇ ਨੰਨ੍ਹੀ ਛਾਂ ਮੁਹਿੰਮ ਦੀ ਸੰਚਾਲਕ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਰੱਜ ਕੇ ਪਿੱਟ ਸਿਆਪਾ ਕੀਤਾ। ਕਿਸਾਨ ਆਗੂਆਂ ਨੇ ਸਾਰੇ ਪੀੜਿਤਾਂ ਨੂੰ ਚੈ¤ਕ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ  ਇੱਕ ਵਾਰ ਫਿਰ ਦੁਹਰਾਇਆ। ਉ¤ਧਰ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਕਿਸਾਨ ਸੰਘਰਸ਼ ਦੇ ਅਸਰ ਵਜੋਂ ਐ¤ਸ.ਡੀ.ਐ¤ਮ. ਦਫਤਰ ਦੇ ਕਰਮਚਾਰੀ ਚੈ¤ਕ ਬਣਾਉਣ ਵਿੱਚ ਜੁਟੇ ਰਹੇ ਅਤੇ ਪਤਾ ਲੱਗਾ ਹੈ ਕਿ ਰੋਸ ਪ੍ਰਦਰਸ਼ਨ ਵਿੱਚ ਮੌਜੂਦ ਕੁਝ ਬੀਬੀਆਂ ਨੂੰ ਚੈ¤ਕ ਦੇ ਵੀ ਦਿੱਤੇ ਹਨ, ਬਾਕੀ ਚੈ¤ਕ ਸੋਮਵਾਰ ਨੂੰ ਦੇ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਸਾਰੇ ਚੈ¤ਕ ਲੈਣ ਤੱਕ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਰੋਸ ਪ੍ਰਦਰਸ਼ਨ ਮੌਕੇ ਕਿਸਾਨ ਆਗੂ ਮੋਹਣ ਸਿੰਘ ਚੱਠੇਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਬਹੱਤਰ ਸਿੰਘ ਨੰਗਲਾ, ਜਗਦੇਵ ਸਿੰਘ ਜੋਗੇਵਾਲਾ, ਬਲਜੀਤ ਸਿੰਘ ਕਲਾਲਵਾਲਾ, ਜਰਨੈਲ ਸਿੰਘ ਬਹਿਮਣ, ਜੁਗਰਾਜ ਸਿੰਘ ਨੰਗਲਾ, ਜੱਗਰ ਸਿੰਘ ਤਿਉਣਾ ਆਦਿ ਹਾਜ਼ਰ ਸਨ।

Send this to a friend