ਅੰਮ੍ਰਿਤਸਰ, 15 ਮਈ (ਦਲਬੀਰ ਸਿੰਘ ਗੁਮਾਨਪੂਰਾ)- ਕੁਲਵੰਤ ਸਿੰਘ ਰੰਧਾਵਾ ਸੋਮਣੀ ਲੋਕ ਦਲ ਪਾਰਟੀ ਚੇਅਰਮੈਨ ਪੰਜਾਬ ਮਾਂਝਾ ਜੋਨ ਦੇ ਕੁਲਵੰਤ ਸਿੰਘ ਰੰਧਾਵਾ ਨੇ ਇੱਕ ਪ੍ਰੈਸ ਮਿਲਣੀ ਦੋਰਾਨ ਜੀ.ਐਸ.ਟੀ ਬਾਰੇ ਖੁਲਾਸਾ ਕਰਦਿਆਂ ਉਹਨਾਂ ਨੇ ਕਿਹਾ ਕਿ ਆਮ ਗਰੀਬ ਲੇਬਰ ਸਭਾਵਾ ਜੋ ਕਿਰਤ ਤੇ ਉਸਾਰੀ ਕਰਕੇ ਦੇਸ਼ ਦੇ ਸਮਾਜ ਅਧੀਨ ਬਹੁਮੁੱਲੀ ਯੋਗਦਾਨ ਪਾਉਦੀਆਂ ਹਨ ਤੇ ਇਹ ਲੇਬਰ ਸਭਾਵਾ ਵੀਕਰ ਸੈ ਅਧੀਨ ਆਉਦੇ ਹਨ ਉਹਨਾ ਉਪਰ ਸਰਕਾਰਾਂ ਵੱਲੋ ਜੀ.ਐਸ.ਟੀ 12× ਠੋਸਿਆ ਗਿਆ ਹੈ ਉਸ ਟੈਕਸ ਦੇ ਨਾਲ ਆਮ ਗਰੀਬ ਲੇਬਰ ਸਭਾਵਾ ਲਿਤਾੜੀਆਂ ਤੇ ਦਫਨਾਈਆ ਗਈਆਂ ਹਨ ਕਿਉਕਿ ਛੋਟੇ ਛੋਟੇ ਵਿਕਾਸ ਦੇ ਕੰਮਾਂ ਨੂੰ ਇੱਕਠਿਆਂ ਕਰਕੇ ਵੱਡੀ ਤੋ ਵੱਡੀ ਰਕਮ ਦੀ ਲਾਗਤ ਦੇ ਟੈਡਰ ਲਗਾਏ ਜਾਂਦੇ ਹਨ ਜਿਸ ਨਾਲ ਆਮ ਗਰੀਬ ਲੇਬਰ ਸਭਾਵਾ ਆਪਣੇ ਕਾਰੋਬਾਰ ਤੋ ਵਝੀਆਂ ਰਹਿ ਜਾਂਦੀਆਂ ਹਨ ਂਿੲਸ ਤੋ ਇਲਾਵਾ ਉਹਨਾਂ ਨੇ ਕਿਹਾ ਕਿ ਸਰਕਾਰਾਂ ਵੱਲੋ ਆਮ ਗਰੀਬ ਲੇਬਰ ਸਭਾਵਾ ਨੂੰ ਵਿਕਾਸ ਪ੍ਰਤੀ ਕੀਤੇ ਕੰਮਾਂ ਦੋਰਾਨ 10× ਦਾ ਮੁਨਾਫਾ ਦੇਣ ਯੋਗ ਹਦਾਇਤਾ ਜਾਰੀ ਕੀਤੀਆਂ ਹਨ ਜਦ ਕਿ ਦੂਸਰੇ ਪਾਸੋ ਆਮ ਗਰੀਬ ਲੇਬਰ ਸਭਾਵਾ ਦੀ ਵਿਕਾਸ ਪ੍ਰਤੀ ਕੀਤੇ ਕੰਮਾਂ ਦੋਰਾਨ ਉਹਨਾਂ ਦੀ ਅਦਾਇਗੀ ਰਕਮ ਦੇ ਬਿੱਲਾ ਵਿਚੋ 12× ਜੀ.ਐਸ.ਟੀ, 2× ਇੰਨਕਮਟੈਕਸ, ਦੀ ਕਟੋਤੀ ਕੀਤੀ ਜਾ ਰਹੀ ਹੈ ਤੇ ਲੇਬਰ ਕੋਆਪ੍ਰਟਿਵ ਵਿਭਾਗ ਨਾਲ ਸਬੰਧਤ ਦੀ ਅੰਮ੍ਰਿਤਸਰ ਲੇਬਰ ਸਹਿਕਾਰੀ ਕਿਰਤ ਤੇ ਉਸਾਰੀ ਯੂਨੀਅਨ ਲਿਮ: ਅੰਮ੍ਰਿਤਸਰ ਵੱਲੋ 1.20× ਯੂਨੀਅਨ ਦਾ ਚੰਦਾ ਵੀ ਵਸੂਲਿਆ ਜਾਂਦਾ ਹੈ ਇਸ ਤੋ ਇਲਾਵਾ ਹਰੇਕ ਵਿਭਾਗ ਦੇ ਸਬੰਧਤ ਨਾਲ ਅਫਸਰਾਂ ਵੱਲੋ ਵੀ ਆਪਣੀ ਆਉ ਭਗਤ ਤੇ ਟੀ.ਸੀ ਕਰਵਾਈ ਜਾਂਦੀ ਹੈ ਇਸ ਲਈ ਸਰਕਾਰ ਤੇ ਪ੍ਰਸਾ ਨੂੰ ਪੂਰ ਜੋਰ ਅਪੀਲ ਕਰਦਾ ਹਾਂ ਕਿ ਆਮ ਗਰੀਬ ਲੇਬਰ ਸਭਾਵਾ ਉਪਰ ਠੋਸੇ ਗਏ ਗੁੱਡ ਸਰਵਿਸ ਟੈਕਸ ਨੂੰ ਮੱਦੇ ਨਜਰ ਰੱਖਦੇ ਹੋਏ ਘੱਟਾਇਆ ਜਾਵੇ ਕਿਉਕਿ ਬਿਲਡਿੰਗ ਮਟੀਰੀਅਲ ਸਬੰਧੀ ਜਾਂ ਕਿਸੇ ਵੀ ਵਿਕਾਸ ਕਾਰਜਾ ਦੇ ਕੰਮਾਂ ਪ੍ਰਤੀ ਜੋ ਗਰੀਬ ਲੇਬਰ ਸਭਾਵਾ ਵੱਲੋ ਖਰੀਦੀ ਜਾਂਦੀਆਂ ਹਨ ਉਹਨਾਂ ਵੱਲੋ ਵੀ ਟੈਕਸ ਵਸੂਲੇ ਜਾ ਰਹੇ ਹਨ।
ਜਦ ਕਿ ਸਰਕਾਰ ਦੇ ਹਰੇਕ ਸਬੰਧਤ ਵਿਭਾਗ ਵੱਲੋ ਵੀ ਬਿੱਲਾ ਦੀ ਬਣਦੀ ਰਕਮ ਦੀ ਅਦਾਇਗੀ ਕਰਨ ਸਮੇ ਵੀ ਸਬੰਧਤ ਅਧਿਕਾਰੀਆਂ ਵੱਲੋ ਟੈਕਸਾਂ ਦੀ ਕਟੋਤੀ ਕੀਤੀ ਜਾ ਰਹੀ ਹੈ ਜਿਸ ਨਾਲ ਆਮ ਗਰੀਬ ਲੇਬਲ ਸਭਾਵਾ ਨੂੰ ਦੋਹਰੇ ਟੇਕਸਾਂ ਦੀ ਮਾਰ ਦਾ ਭੁਗਤਾਨ ਕਰਨ ਨਾਲ ਆਮ ਗਰੀਬ ਲੇਬਲ ਸਭਾਵਾ ਲਿਤਾੜੀਆ ਜਾ ਰਹੀਆ ਹਨ ਜੋ ਤਬਾਹ ਕੁਨ ਹੋਣ ਕਾਰਨ ਕੋਆਪ੍ਰਟਿਵ ਵਿਭਾਗ ਦੀ ਸਾਖ ਖਤਮ ਹੋ ਜਾਵੇਗੀ। ਇਸ ਮੌਕੇ ’ਤੇ ਸੁਰਿੰਦਰ ਕੁਮਾਰ ਖੋਸਲਾ, ਰਾਸਟਰੀ ਪ੍ਰਧਾਨ, ਕੁਲਵਿੰਦਰ ਸਿੰਘ ਬੰਟੀ, ਜਨਰਲ ਸਕੱਤਰ ਦਲਜੀਤ ਸਿੰਘ, ਦਿਹਾਤੀ ਜਿਲ੍ਹਾ ਪੰਜਾਬ, ਸੋਨੂੰ ਗਿੱਲ, ਬੀਬੀ ਬਲਵਿੰਦਰ ਕੋਰ, ਇਸ ਤੋ ਇਲਾਵਾ ਹੋਰ ਵੀ ਸ੍ਰੋਮਣੀ ਲੋਕ ਦਲ ਪਾਰਟੀ ਦੇ ਆਗੂ ਮਜੂਦ ਸਨ।
ਵਿਕਾਸ ਕਾਰਜਾਂ ਦੇ ਕੰਮਾਂ ਬਾਬਤ ਲਗਾਏ ਜਾਂਦੇ ਅਨੁਮਾਨ ਦੀ ਲਾਗਤ ਰਕਮ ’ਚ ਜੀਐਸਟੀ ਦਰਜ ਕਰਨ ਦੀ ਪੁਰਜ਼ੋਰ ਮੰਗ



