Skip to content
Independent perspectives. Global stories.
BREAKING

ਅਕਾਲੀ-ਭਾਜਪਾ ਸਰਕਾਰ ਨੇ ਸੜਕਾ ਦਾ ਜਾਲ ਵਿਛਾ ਕੇ ਸੂਬੇ ਦੀ ਕਾਇਆ ਕਲਪ ਕੀਤੀ : ਸੁਖਬੀਰ ਸਿੰਘ ਬਾਦਲ

Share this story

ਪੰਜਾਬ ਸਰਕਾਰ ਕਰਜ਼ਾ ਮੁਆਫੀ ਦੇ ਢੋਂਗ ਰਚਕੇ ਕਿਸਾਨਾਂ ਨੂੰ ਕਰ ਰਹੀ ਹੈ ਗੁੰਮਰਾਹ : ਬੀਬਾ ਬਾਦਲ

ਮਾਨਸਾ/ਭੀਖੀ, 14 ਮਈ (ਨਛੱਤਰ ਸਿੰਘ ਕਾਹਨਗੜ੍ਹ, ਜੀਵਨ ਸਿੰਗਲਾ)- ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ 4 ਸੋ ਕਰੋੜ ਰੁਪਏ ਦੀ ਲਾਗਤ ਨਾਲ ਸੜਕਾ ਦਾ ਜਾਲ ਵਿਛਾ ਕੇ ਸੂਬੇ ਦੀ ਕਾਇਆ ਕਲਪ ਕੀਤੀ ਅਤੇ ਸੂਬੇ ਨੂੰ ਚਹੁੰ ਮਾਰਗੀ ਅਤੇ 6 ਮਾਰਗੀ ਸੜਕਾਂ ਨਾਲ ਜੋੜਿਆ ਅਤੇ ਹੁਣ ਤੱਕ ਸੜਕਾਂ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ ਵੀ ਜਲਦੀ ਮੁਕੰਮਲ ਹੋ ਜਾਵੇਗਾ।ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਅਨਾਜ ਮੰਡੀ ਵਿਖੇ ਕਰਵਾਈ ਧੰਨਵਾਦੀ ਰੈਲੀ ਦੋਰਾਨ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਹੁਣ ਬੁਢਲਾਡਾ ਭੀਖੀ ਮੂਨਕ ਸੜਕ ਨੂੰ ਨੈਸ਼ਨਲ ਹਾਈਵੇ ਤਹਿਤ 293 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਇਸ ਸੜਕ ਦਾ ਨੀਂਹ ਪੱਥਰ ਰੱਖਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਹੁੰਚਣਾ ਸੀ ਪ੍ਰੰਤੂ ਕਿਸੇ ਕਾਰਨ ਉਹ ਆ ਨਹੀਂ ਸਕੇ।ਸ੍ਰ. ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲਸ ਸੂਬਾ ਬਨਾਉਣ ਲਈ ਥਰਮਲ ਪਲਾਟਾਂ ਅਤੇ ਸੋਲਰ ਪਲਾਟਾਂ ਦੀ ਸਥਾਪਨਾ ਕੀਤੀ ਅਤੇ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਨਾਇਆ।ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੀ ਮਦਦ ਨਾਲ ਏਅਰਪੋਰਟ ਬਣਾ ਕੇ ਵਿਦੇਸ਼ਾਂ ਨਾਲ ਜੋੜਿਆ।ਉਨ੍ਹਾਂ ਮਨਪ੍ਰੀਤ ਬਾਦਲ ਨੂੰ ਨਖਿੱਧ ਵਿੱਤ ਮੰਤਰੀ ਦੱਸਦਿਆ ਕਿਹਾ ਕਿ ਉਹ ਖਜਾਨਾ ਖਾਲੀ ਹੋਣ ਦਾ ਢੰਡੋਰਾ ਹੀ ਪਿੱਟਦਾ ਰਹਿੰਦਾ ਹੈ ਜਦੋਂ ਕਿ ਵਿੱਤ ਮੰਤਰੀ ਨੂੰ ਸੂਬੇ ਵਿਕਾਸ ਲਈ ਵਿਸੇਸ਼ ਯੋਜਨਾਵਾਂ ਬਨਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਬੋਲਦਿਆ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਰਜਾ ਮਾਫੀ ਦੇ ਢੋਂਗ ਰਚਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਅਗਰ ਸਚੁਮੱਚ ਹੀ ਕਿਸਾਨੀ ਕਰਜਾ ਮਾਫ ਕਰਨਾ ਹੁੰਦਾ ਤਾ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਦੀ ਲੋੜ ਕਿਉਂ ਪੈਂਦੀ।ਉਨ੍ਹਾਂ ਕਿਹਾ ਕਿ ਥੋੜੇ ਸਮੇਂ ਵਿੱਚ ਹੀ 4 ਸੋਂ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆ ਹਨ। ਉਨ੍ਹਾਂ ਲੰਗਰ ਤੇ ਜੀਐਸਟੀ ਮਾਫ ਕਰਨ ਨੂੰ ਲੈ ਕੇ ਕਿਹਾ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਜੀ ਦੇ ਧਿਆਨ ਵਿੱਚ ਲਿਆਦਾਂ ਗਿਆ ਹੈ ਜੋ ਜੀਐਸਟੀ ਸਬੰਧੀ ਬਣੀ ਕਮੇਟੀ ਨਾਲ ਵਿਚਾਰ ਤੋਂ ਬਾਦ ਇਸ ਤੋਂ ਜੀਐਸਟੀ ਹਟਾਉਣ ਦਾ ਵਿਸ਼ਵਾਸ ਦਿਵਾਇਆ ਹੈ। ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਨੇ ਜੋ ਕਿਹਾ ਉਹ ਕੀਤਾ।ਉਨ੍ਹਾ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਹੱਕ ਹਰਿਆਣਾ ਨੂੰ ਦਿੱਤੇ ।ਉਨ੍ਹਾ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਹੱਕ ਲੈਣ ਲਈ ਲੰਬੀ ਲੜਾਈ ਦੀ ਲੋੜ ਹੈ।ਸੰਬੋਧਨ ਦੋਰਾਨ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਨੇ ਕਿਹਾ ਕਿ ਅਕਾਲੀ ਬਾਜਪਾ ਸਰਕਾਰ ਨੇ ਲੋਕਾ ਦੀ ਭਲਾਈ ਲਈ ਹਰ ਕਾਰਜ ਕੀਤਾ ਅਤੇ ਕਾਂਗਰਸ ਨੇ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕੀਤਾ ਹੈ।ਇਸ ਮੌਕੇ ਦਿਲਰਾਜ ਸਿੰਘ ਭੂੰਦੜ, ਹਰਬੰਤ ਸਿੰਘ ਦਾਤੇਵਾਸ, ਸੁਖਵਿੰਦਰ ਸਿੰਘ ਔਲਖ, ਗੁਰਮੇਲ ਫਫੜੇ, ਰਘਬੀਰ ਸਿੰਘ ਮਾਨਸਾ, ਪ੍ਰੇਮ ਅਰੋੜਾ, ਭੀਮ ਸੈਨ ਬਾਂਸਲ, ਵਿਜੈ ਕੁਮਾਰ ਗਰਗ, ਬਲਮ ਸਿੰਘ ਕਲੀਪੁਰ, ਨਿਰਵੈਰ ਸਿੰਘ ਬੁਰਜ ਹਰੀ, ਡਾ. ਨਿਸ਼ਾਨ ਸਿੰਘ ਕੌਲਧਾਰ, ਮਨੀ ਗੁੜਥੜੀ, ਅਵਤਾਰ ਰਾੜਾ, ਹਰਵਿੰਦਰ ਸਿੰਘ ਬੰਟੀ, ਸਿਮਰਜੀਤ ਕੌਰ ਸਿੰਮੀ, ਚਿਤਵੰਤ ਕੌਰ ਸਮਾਓਂ, ਰਾਜਬੀਰ ਕੌਰ ਸ਼ਹਿਰੀ ਪ੍ਰਧਾਨ, ਰਜਿੰਦਰ ਸਿੰਘ ਝੰਡਾ, ਅਮਰਜੀਤ ਸਿੰਘ ਕੁਲਾਣਾ, ਭਾਜਪਾ ਆਗੂ ਸੁਖਦੇਵ ਸਿੰਘ ਫਰਮਾਹੀ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ,ਦਰਸ਼ਨ ਸਿੰਘ ਮੰਡੇਰ, ਹਰਬੰਸ ਸਿੰਘ ਗੋਲੂ, ਹਰਮੀਤ ਸਿੰਘ ਚੱਕ ਭਾਈਕੇ ਅਤੇ ਗੁਰਪ੍ਰੀਤ ਸਿੰਘ ਝੱਬਰ ਵੀ ਹਾਜਰ ਸਨ।

WRITTEN BY