ਨਵੀਂ ਦਿੱਲੀ, 22 ਫਰਵਰੀ (ਪੀ.ਟੀ.)-ਸੰਸਦ ’ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ 15ਵੀ ਲੋਕ ਸਭਾ ਦਾ ਅਜਲਾਸ ਖ਼ਤਮ ਹੋਣ ’ਤੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ’ਚ ਸੁਸ਼ਮਾ ਸਵਰਾਜ ਨੇ ਕਾਂਗਰਸ ’ਤੇ ਹਮਲਾ ਬੋਲਿਆ। ਉਨ੍ਹਾਂ ਨੇ ਸੰਸਦ ਨਾ ਚੱਲਣ ਦੇ ਪਿੱਛੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਕੁਝ ਮੰਤਰੀਆਂ ਨੇ ਹੀ ਸਦਨ ਨੂੰ ਚੱਲਣ ਨਹੀਂ ਦਿੱਤਾ। ਸੁਸ਼ਮਾ ਸਵਰਾਜ ਨੇ ਸਪਰੇਅ ਕਾਂਡ ਦੇ ਬਾਰੇ ’ਚ ਕਿਹਾ ਕਿ ਇਸ ਘਟਨਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸੁਸ਼ਮਾ ਸਵਰਾਜ ਨੇ ਸੰਸਦ ‘ਚ ਜੋ ਬਿੱਲ ਪਾਸ ਹੋਏ ਉਨ੍ਹਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਕਿਹਾ ਸੰਸਦ ’ਚ ਬਹੁਤ ਸਾਰੇ ਇਤਿਹਾਸਕ ਫੈਸਲੇ ਲਏ ਗਏ, ਜੋ ਕਾਫ਼ੀ ਸੰਤੋਸ਼ਜਨਕ ਸਨ।