Skip to content
Independent perspectives. Global stories.
BREAKING

ਮਾਮਲਾ ਵਿਆਹੁਤਾ ਵਲੋਂ ਖੁਦਕੁਸ਼ੀ ਕਰਨ ਦਾ

Share this story

ਮ੍ਰਿਤਕਾ ਦੇ ਪਰਿਵਾਰ ਅਤੇ ਜਥੇਬੰਦੀ ਵਲੋਂ ਥਾਣੇ ਅਗੇ ਲਾਇਆ ਧਰਨਾ ਬਠਿੰਡਾ ਰੋਡ ’ਤੇ ਤਬਦੀਲ

ਤਲਵੰਡੀ ਸਾਬੋ, 13 ਮਈ (ਰਾਮ ਰੇਸ਼ਮ ਸ਼ਰਨ)-ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਦੇ ਮਾਮਲੇ ਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਕਲ੍ਹ ਤੋਂ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਹਿਯੋਗ ਨਾਲ ਥਾਣਾ ਤਲਵੰਡੀ ਸਾਬੋ ਅਗੇ ਲਾਇਆ ਧਰਨਾ ਪ੍ਰਸ਼ਾਸ਼ਨ ਵਲੋਂ ਕੋਈ ਗਲਬਾਤ ਨਾ ਕਰਨ ਕਾਰਨ ਭੜਕੇ ਧਰਨਾਕਾਰੀਆਂ ਵਲੋਂ ਤਲਵੰਡੀ ਸਾਬੋ – ਬਠਿੰਡਾ ਰੋਡ ਤੇ ਦਸਮੇਸ਼ ਸਕੂਲ ਵਾਲੇ ਪੁਲ ਤੇ ਲਾ ਦਿਤਾ ਗਿਆ । ਜਾਮ ਲਾ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਤਕ ਸੜਕ ਜਾਮ ਰਖਣ ਦੀ ਚਿਤਾਵਨੀ ਦੇਣ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਧਰਨਾ ਕਾਰੀਆਂ ਨਾਲ ਗਲਬਾਤ ਕਰਨੀ ਮੁਨਾਸਿਬ ਨਾ ਸਮਝੀ ਤਾਂ ਪੁਲਿਸ ਵਲੋਂ ਰੂਟ ਤਬਦੀਲ ਕਰਕੇ ਚਾਲੂ ਕੀਤੀ ਟ੍ਰੈਫਿਕ ਰੋਕਣ ਲਈ ਧਰਨਾਕਾਰੀਆਂ ਨੇ ਸੂਏ ਵਾਲਾ ਛੋਟਾ ਪੁਲ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਾਲੇ ਰਸਤੇ ਤੇ ਵੀ ਨਾਲੋ ਨਾਲ ਹੀ ਧਰਨਾ ਲਾ ਕੇ ਰਸਤੇ ਬੰਦ ਕਰ ਦਿਤੇ । ਦਸਣਾ ਬਣਦਾ ਹੈ ਕਿ ਭੈਣੀ ਬਾਘਾ ਦੇ ਤੇਜਾ ਸਿੰਘ ਦੀ ਪੁਤਰੀ ਸਰਬਜੀਤ ਕੌਰ ਪਿਛਲੇ ਅਠ ਸਾਲਾਂ ਤੋਂ ਚਠੇਵਾਲਾ ਪਿੰਡ ‘ਚ ਵਿਆਹੀ ਹੋਈ ਸੀ ਜਿਸਨੇ ਆਪਣੀ ਮਾਸੀ ਸਸ ਅਤੇ ਸਸ ਦੇ ਕਥਿਤ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਘਰ ਵਿਚ ਹੀ ਕੋਈ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਭਾਵੇਂ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕਾ ਦੀ ਸਸ ਅਤੇ ਮਾਸੀ ਸਸ ਤੇ ਮਾਮਲਾ ਦਰਜ ਕਰ ਲਿਆ ਸੀ ਅਤੇ 6 ਮਈ ਨੂੰ ਦਿਤੇ ਧਰਨੇ ਦੌਰਾਨ ਡੀ.ਐਸ.ਪੀ. ਤਲਵੰਡੀ ਸਾਬੋ ਨੇ 9 ਮਈ ਤਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਿਵਾਇਆ ਸੀ । ਪ੍ਰੰਤੂ 11 ਮਈ ਤਕ ਕੋਈ ਗ੍ਰਿਫਤਾਰੀ ਨਾ ਹੋਣ ਦੇ ਚਲਦਿਆਂ ਪੀੜਿਤ ਪਰਿਵਾਰ, ਪਿੰਡ ਬੈਣੀ ਬਾਘਾ ਨਿਵਾਸੀਆਂ ਅਤੇ ਆਂਗਣਵਾੜੀ ਯੂਨੀਅਨ ਵਲੋਂ ਭਾਕਿਯੂ (ਡਕੌਂਦਾ) ਦੀ ਅਗਵਾਈ ਵਿਚ ਥਾਣਾ ਤਲਵੰਡੀ ਸਾਬੋ ਦਾ ਕਲ੍ਹ ਤੋਂ ਲੈ ਕੇ ਮੁੜ ਘਿਰਾਓ ਕੀਤਾ ਗਿਆ ਸੀ।ਆਗੂਆਂ ਨੇ ਸੰਬੋਧਨ ਦੌਰਾਨ ਤਲਵੰਡੀ ਸਾਬੋ ਪੁਲਿਸ ‘ਤੇ ਕਥਿਤ ਦੋਸ਼ੀਆਂ ਨੂੰ ਰਾਜਨੀਤਿਕ ਦਬਾਅ ਹੇਠ ਅਤੇ ਪੈਸੇ ਖਾ ਕੇ ਬਚਾਉਣ ਦੇ ਕਥਿਤ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਧਰਨੇ ਅੰਦਰ ਦਿਹਾਤੀ ਮਜ਼ਦੂਰ ਸਭਾ , ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਸਤਵੰਤ ਕੌਰ,ਭਾਕਿਯੂ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਅਵਤਾਰ ਸਿੰਘ ਕਾਲਾ, ਦਰਸ਼ਨ ਸਿੰਘ, ਮਖਣ ਭੈਣੀ ਬਾਘਾ, ਜੀਵਨ ਸਿੰਘ ਸਿਧੂ ਭੈਣੀ ਬਾਘਾ ,ਰਾਜ ਅਕਲੀਆ, ਮਨਜੀਤ ਉਲਕ, ਸਤਨਾਮ ਸਿੰਘ, ਜਗਦੇਵ ਸਿੰਘ , ਮੇਲਾ ਸਿੰਘ, ਹੁਸ਼ਿਆਰ ਸਿੰਘ, ਗੁਰਦੀਪ ਸਿੰਘ ਤੇ ਮਹਿੰਦਰ ਸਿੰਘ ਚਾਰੇ ਮ੍ਰਿਤਕਾ ਦੇ ਭਰਾ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਨਾਹਰ ਸਿੰਘ ਭਾਈ ਰੂਪਾ ਸੂਬਾਈ ਆਗੂ , ਮਹਿੰਦਰ ਸਿੰਘ ਦਿਆਲਪੁਰਾ ਜਿਲ੍ਹਾ ਆਗੂ ਅਤੇ ਸੰਘਰਸ਼ ਕਮੇਟੀ ਆਦਿ ਆਗੂ ਹਾਜਰ ਸਨ।

WRITTEN BY